Ray Stevenson: ਰੇ ਸਟੀਵਨਸਨ ਦਾ ਦਿਹਾਂਤ, RRR ਦਾ ਦਿੱਗਜ਼ ਖਲਨਾਇਕ 58 ਸਾਲ ਦੀ ਉਮਰ 'ਚ ਹੋਇਆ ਰੁਖਸਤ
Ray Stevenson passed away: ਹਾਲੀਵੁੱਡ ਸਿਨੇਮਾ ਜਗਤ ਤੋਂ ਅਦਾਕਾਰ ਰੇ ਸਟੀਵਨਸਨ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ, ਮਸ਼ਹੂਰ ਆਇਰਿਸ਼ ਅਦਾਕਾਰ ਰੇ
Ray Stevenson passed away: ਹਾਲੀਵੁੱਡ ਸਿਨੇਮਾ ਜਗਤ ਤੋਂ ਅਦਾਕਾਰ ਰੇ ਸਟੀਵਨਸਨ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ, ਮਸ਼ਹੂਰ ਆਇਰਿਸ਼ ਅਦਾਕਾਰ ਰੇ ਸਟੀਵਨਸਨ ਦਾ 21 ਮਈ ਨੂੰ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਮੁਤਾਬਕ ਰੇ ਸਟੀਵਨਸਨ ਨੇ 58 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਕਈ ਮਾਰਵਲ ਫਿਲਮਾਂ ਵਿੱਚ ਕੰਮ ਕੀਤਾ। ਉਸਨੇ ਥੋਰ ਅਤੇ ਇਸਦੇ ਸੀਕਵਲ ਥੋਰ: ਦ ਡਾਰਕ ਵਰਲਡ ਵਿੱਚ ਵੋਲਸਟੈਗ ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਸਟੀਵਨਸਨ ਨੇ ਆਰਆਰਆਰ ਵਿੱਚ ਗਵਰਨਰ ਸਕਾਟ ਬਕਸਟਨ ਦਾ ਕਿਰਦਾਰ ਨਿਭਾਇਆ, ਜੋ ਕਿ ਇੱਕ ਖਲਨਾਇਕ ਦੇ ਰੂਪ ਵਿੱਚ ਖੂਬ ਮਸ਼ਹੂਰ ਹੋਏ।
View this post on Instagram
ਦੱਸ ਦੇਈਏ ਕਿ ਮਸ਼ਹੂਰ ਪਾਪਰਾਜ਼ੀ ਵਾਈਰਲ ਭਿਯਾਨੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 58 ਸਾਲ ਦੀ ਉਮਰ ਵਿੱਚ ਰੇ ਸਟੀਵਨਸਨ ਦਾ ਦੇਹਾਂਤ ਹੋ ਗਿਆ ਹੈ।
ਅਦਾਕਾਰ ਰੇ ਸਟੀਵਨਸਨ HBO ਅਤੇ BBC ਦੇ 22 ਐਪੀਸੋਡਾਂ ਵਿੱਚ ਵੀ ਨਜ਼ਰ ਆਏ। ਉਸਨੇ ਹਾਲ ਹੀ ਵਿੱਚ ਫਿਲਮ 1242 ਵਿੱਚ ਕੇਵਿਨ ਸਪੇਸੀ ਦੀ ਥਾਂ ਲਈ। ਫਿਲਮ ਗੇਟਵੇ ਟੂ ਦ ਵੈਸਟ ਵਿੱਚ, ਉਸਨੇ ਮੰਗੋਲ ਫੌਜ ਦੇ ਖਿਲਾਫ ਇੱਕ ਹੰਗਰੀ ਦੇ ਪਾਦਰੀ ਦੀ ਭੂਮਿਕਾ ਨਿਭਾਈ। ਅਭਿਨੇਤਾ ਨੂੰ ਪਨੀਸ਼ਰ: ਵਾਰ ਜ਼ੋਨ, ਕਿੰਗ ਆਰਥਰ ਅਤੇ ਥੋਰ ਵਰਗੀਆਂ ਫਿਲਮਾਂ ਵਿੱਚ ਅਭਿਨੈ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਦੱਸਣਯੋਗ ਹੈ ਕਿ ਅਦਾਕਾਰ ਸਟੀਵਨਸਨ ਨੂੰ 1998 'ਚ ਆਈ ਫਿਲਮ 'ਦ ਥਿਊਰੀ ਆਫ ਫਲਾਈਟ' ਤੋਂ ਸਫਲਤਾ ਮਿਲੀ। ਇਸ ਤੋਂ ਇਲਾਵਾ ਉਸ ਨੇ 'ਪਨੀਸ਼ਰ: ਵਾਰ' 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਹ ਅਦਾਕਾਰ ਸਾਊਥ ਦੀ ਸੁਪਰਹਿੱਟ ਫਿਲਮ 'RRR' ਵਿੱਚ ਖਲਨਾਇਕ ਦੀ ਭੂਮਿਕਾ ਵਿੱਚ ਦਿਖਾਈ ਦਿੱਤਾ ਸੀ।
ਇਸਦੇ ਨਾਲ ਹੀ ਉਨ੍ਹਾਂ ਨੂੰ ਫਿਲਮ ਐਕਸੀਡੈਂਟ ਮੈਨ: ਹਿਟਮੈਨ ਹੋਲੀਡੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਗਿਆ।