'Real Hero' ਸੋਨੂੰ ਸੂਦ ਨੇ ਕੋਰੋਨਾ ਨੂੰ ਦਿੱਤੀ ਮਾਤ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ
ਮਾਰੂ ਕੋਰੋਨਾਵਾਇਰਸ ਮਹਾਮਾਰੀ ਨਾਲ ਜੰਗ ਲੜ੍ਹ ਬਾਲੀਵੁੱਡ ਸੁਪਰਸਟਾਰ ਅਤੇ ਪੰਜਾਬ ਦਾ ਪੁੱਤਰ ਸੋਨੂੰ ਸੂਦ ਕੋਰੋਨਾ ਤੋਂ ਸਿਹਤਯਾਬ ਹੋ ਚੁੱਕਾ ਹੈ।ਸੋਨੂੰ ਸੂਦ ਕੋਵਿਡ-19 ਨੈਗੇਟਿਵ ਹੋ ਚੁੱਕੇ ਹਨ।ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਖਬਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ।
ਚੰਡੀਗੜ੍ਹ: ਮਾਰੂ ਕੋਰੋਨਾਵਾਇਰਸ ਮਹਾਮਾਰੀ ਨਾਲ ਜੰਗ ਲੜ੍ਹ ਬਾਲੀਵੁੱਡ ਸੁਪਰਸਟਾਰ ਅਤੇ ਪੰਜਾਬ ਦਾ ਪੁੱਤਰ ਸੋਨੂੰ ਸੂਦ ਕੋਰੋਨਾ ਤੋਂ ਸਿਹਤਯਾਬ ਹੋ ਚੁੱਕਾ ਹੈ।ਸੋਨੂੰ ਸੂਦ ਕੋਵਿਡ-19 ਨੈਗੇਟਿਵ ਹੋ ਚੁੱਕੇ ਹਨ।ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਖਬਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ।
ਉਨ੍ਹਾਂ ਇੰਸਟਾਗ੍ਰਾਮ 'ਤੇ ਲਿਖਿਆ, "ਕੋਵਿਡ19 ਨੈਗੇਟਿਵ ਟੈਸਟ ਹੋਇਆ"। ਜਿਸ ਮਗਰੋਂ ਇਸ 'ਤੇ ਪ੍ਰਤੀਕਰਮ ਦੇਣ ਲਈ ਬਾਲੀਵੁੱਡ ਇੰਡਸਟਰੀ ਦੇ ਕਈ ਸਹਿਯੋਗੀ ਕਲਾਕਾਰ ਵੀ ਪਹੁੰਚ ਗਏ। ਬਿੱਗ ਬੌਸ 14 ਦੀ ਸਟਾਰ ਨਿੱਕੀ ਤੰਬੋਲੀ ਨੇ ਲਿਖਿਆ "ਬਹੁਤ ਖੁਸ਼", ਟੀਵੀ ਅਦਾਕਾਰ ਸੁਯਸ਼ ਰਾਏ ਨੇ ਲਿਖਿਆ, "ਪਾਜੀ ਸ਼ੇਰ..."
ਸੋਨੂੰ ਨੇ ਇਸ ਨਾਲ ਆਪਣੀ ਇੱਕ ਫੋਟੋ ਵੀ ਸ਼ੇਅਰ ਕੀਤੀ। 17 ਅਪਰੈਲ ਨੂੰ ਸੋਨੂੰ ਸੂਦ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ।ਜਿਸ ਮਗਰੋਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ,"ਸਭ ਨੂੰ ਨਮਸਕਾਰ, ਇਹ ਤੁਹਾਨੂੰ ਸੂਚਿਤ ਕਰਨਾ ਹੈ ਕਿ ਮੈਂ ਅੱਜ ਸਵੇਰੇ ਕੋਵਿਡ -19 ਲਈ ਪੌਜ਼ੇਟਿਵ ਟੈਸਟ ਕੀਤਾ ਹਾਂ।ਸਾਵਧਾਨੀਆਂ ਦੇ ਹਿੱਸੇ ਵਜੋਂ, ਮੈਂ ਆਪਣੇ ਆਪ ਨੂੰ ਪਹਿਲਾਂ ਹੀ ਅਲੱਗ ਰੱਖਿਆ ਹੋਇਆ ਹੈ ਅਤੇ ਬਹੁਤ ਧਿਆਨ ਰੱਖ ਰਿਹਾ ਹਾਂ ਪਰ ਚਿੰਤਾ ਨਾ ਕਰੋ ਇਸ ਨਾਲ ਮੈਨੂੰ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਲਈ ਕਾਫ਼ੀ ਸਮਾਂ ਮਿਲੇਗਾ ਯਾਦ ਰੱਖੋ ਕਿ ਮੈਂ ਹਮੇਸ਼ਾ ਤੁਹਾਡੇ ਸਾਰਿਆਂ ਲਈ ਹਾਂ।"
47 ਸਾਲਾ ਅਦਾਕਾਰ ਨੇ ਆਪਣੀ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ 7 ਅਪ੍ਰੈਲ ਨੂੰ ਪੰਜਾਬ ਦੇ ਅਪੋਲੋ ਹਸਪਤਾਲ ਵਿੱਚ ਲਈ ਸੀ, ਸੋਨੂੰ ਨੇ ਹਸਪਤਾਲ ਤੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਬਹੁਤ ਸਾਰੇ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ ਕੋਵਿਡ -19 ਪੌਜ਼ੇਟਿਵ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਬਾਲੀਵੁੱਡ ਵਿੱਚ, ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਮਸ਼ਹੂਰ ਹਸਤੀਆਂ ਦੀ ਲੜੀ ਪੌਜ਼ੇਟਿਵ ਹੋ ਗਈ। ਜਿਨ੍ਹਾਂ ਵਿੱਚ ਮਨੀਸ਼ ਮਲਹੋਤਰਾ, ਕੈਟਰੀਨਾ ਕੈਫ, ਅਕਸ਼ੈ ਕੁਮਾਰ, ਵਿੱਕੀ ਕੌਸ਼ਲ, ਗੋਵਿੰਦਾ, ਭੂਮੀ ਪੇਡਨੇਕਰ, ਆਮਿਰ ਖਾਨ, ਪਰੇਸ਼ ਰਾਵਲ, ਰਣਬੀਰ ਕਪੂਰ, ਆਲੀਆ ਭੱਟ, ਆਦਿੱਤਿਆ ਨਾਰਾਇਣ, ਕਾਰਤਿਕ ਆਰੀਅਨ, ਅਤੇ ਹੋਰ ਕਈ ਅਦਾਕਾਰ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਅਰਜੁਨ ਕਪੂਰ, ਮਲਾਇਕਾ ਅਰੋੜਾ ਅਤੇ ਕੁਝ ਹੋਰ ਵੀ ਇਸ ਵਾਇਰਸ ਨਾਲ ਸੰਕਰਮਿਤ ਹੋਏ ਸੀ।