ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਪੌਪ ਸਟਾਰ ਰਿਹਾਨਾ ਅਰਬਪਤੀਆਂ ਦੀ ਲਿਸਟ ’ਚ ਸ਼ਾਮਲ, ਜਾਣੋ ਕੁੱਲ ਪ੍ਰਾਪਰਟੀ
'ਫੋਰਬਸ' ਮੈਗਜ਼ੀਨ ਦੇ ਅਨੁਸਾਰ, ਰਿਹਾਨਾ ਦੀ ਕੁੱਲ ਸੰਪਤੀ ਵਧ ਕੇ 1.7 ਅਰਬ ਡਾਲਰ ਹੋ ਗਈ ਹੈ।
ਨਵੀਂ ਦਿੱਲੀ: ਭਾਰਤ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਆਪਣੀ ਪ੍ਰਤੀਕਿਰਿਆ ਪ੍ਰਗਟਾਉਣ ਵਾਲੀ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਨਾਂ ਨਾਲ ਹੁਣ ਵੱਡੀ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਅਮਰੀਕੀ ਕਾਰੋਬਾਰੀ ਮੈਗਜ਼ੀਨ 'ਫੋਰਬਸ' ਨੇ ਰਿਹਾਨਾ ਨੂੰ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸੰਗੀਤਕਾਰ ਐਲਾਨਿਆ ਹੈ।
'ਫੋਰਬਸ' ਮੈਗਜ਼ੀਨ ਦੇ ਅਨੁਸਾਰ, ਰਿਹਾਨਾ ਦੀ ਕੁੱਲ ਸੰਪਤੀ ਵਧ ਕੇ 1.7 ਅਰਬ ਡਾਲਰ ਹੋ ਗਈ ਹੈ। ਫੋਰਬਸ ਅਨੁਸਾਰ, ਉਸ ਦੀ ਕਮਾਈ ਦਾ ਸਰੋਤ ਸਿਰਫ ਸੰਗੀਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਰਿਹਾਨਾ ਕਈ ਬ੍ਰਾਂਡਜ਼ ਦਾ ਪ੍ਰਚਾਰ ਵੀ ਕਰਦੀ ਹੈ।
'ਫੋਰਬਸ' ਮੈਗਜ਼ੀਨ ਅਨੁਸਾਰ, ਰਿਹਾਨਾ ਦੀ ਕੁੱਲ ਸੰਪਤੀ ਦਾ 1.4 ਅਰਬ ਡਾਲਰ ਫੈਂਟੀ ਬਿਊਟੀ ਕਾਸਮੈਟਿਕਸ ਲਾਈਨ ਰਾਹੀਂ ਆਇਆ ਹੈ, ਜਿਸ ਵਿੱਚ ਉਨ੍ਹਾਂ ਦੀ 50 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਬਾਕੀ ਸੰਪਤੀਆਂ ਵਿੱਚ ਸੈਵੇਜ ਐਕਸ ਫੈਂਟੀ ਲੌਂਜਰੀ ਕੰਪਨੀ ਵਿੱਚ ਉਨ੍ਹਾਂ ਦੇ ਸ਼ੇਅਰ ਤੇ ਅਦਾਕਾਰਾ-ਗਾਇਕਾ ਵਜੋਂ ਹੋਣ ਵਾਲਾ ਕਮਾਈ ਸ਼ਾਮਲ ਹੈ। ਰਿਹਾਨਾ ਦੀ ਇੱਕ ਬਿਊਟੀ ਕੰਪਨੀ ਵੀ ਹੈ। 32 ਸਾਲਾ ਰਿਹਾਨਾ ਦਾ ਫੈਂਟੀ ਨਾਂ ਦਾ ਆਪਣਾ ਫੈਸ਼ਨ ਬ੍ਰਾਂਡ ਹੈ।
View this post on Instagram
ਇਨ੍ਹਾਂ ਫਿਲਮਾਂ ਵਿੱਚ ਕੀਤਾ ਕੰਮ
ਸਾਲ 2019 ਵਿੱਚ ਵੀ, ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਅਮੀਰ ਸੰਗੀਤਕਾਰ ਵਜੋਂ ਨਾਮਜ਼ਦ ਕੀਤਾ ਸੀ। ਫੋਰਬਸ ਅਨੁਸਾਰ, ਉਸ ਸਮੇਂ ਦੌਰਾਨ ਰਿਹਾਨਾ ਦੀ ਕੁੱਲ ਸੰਪਤੀ 600 ਮਿਲੀਅਨ ਡਾਲਰ (4400 ਕਰੋੜ) ਸੀ। ਇਸ ਦੇ ਨਾਲ ਹੀ, ਸਾਲ ਵਿੱਚ ਉਨ੍ਹਾਂ ਦੀ ਕੁੱਲ ਸੰਪਤੀ 4,607 ਕਰੋੜ ਰੁਪਏ ਅਨੁਮਾਨਤ ਸੀ।
ਰਿਹਾਨਾ ਨੇ ਹੁਣ ਤੱਕ ਲੰਡਨ ਦੇ '02 ਏਰੀਨਾ' ਵਿੱਚ ਸੋਲੋ ਆਰਟਿਸਟ ਵਜੋਂ 10 ਸੰਗੀਤ ਸ਼ੋਅ ਕੀਤੇ ਹਨ, ਜੋ ਇੱਕ ਵੱਡੀ ਪ੍ਰਾਪਤੀ ਹੈ। ਸਾਲ 2012 ਵਿੱਚ, ਰਿਹਾਨਾ ਨੇ ਫਿਲਮ ‘ਬੈਟਲਸ਼ਿਪ’ ਦੁਆਰਾ ਆਪਣੀ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਿਹਾਨਾ ਹਾਲੀਵੁੱਡ ਦੀ ਬੈਟਲਸ਼ਿਪ ਅਤੇ 'ਓਸ਼ਨਜ਼ 8' ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।