Rupinder Handa: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਸਪਤਾਲ ਭਰਤੀ, ਹਸਪਤਾਲ ਤੋਂ ਗਾਇਕਾ ਦੀ ਵੀਡੀਓ ਆਈ ਸਾਹਮਣੇ
Rupinder Handa Video: ਇੱਕ ਵੀਡੀਓ ਵੀ ਗਾਇਕਾ ਦੇ ਅਕਾਉਂਟ 'ਤੇ ਸ਼ੇਅਰ ਹੋਈ ਹੈ, ਜਿਸ ਵਿੱਚ ਉਹ ਹਸਪਤਾਲ ਬੈੱਡ 'ਤੇ ਲੇਟੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।
Rupinder Handa Hospitalized: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਬੀਤੇ ਦਿਨੀਂ ਗਾਇਕਾ ਨੇ ਸੋਸ਼ਲ ਮੀਡੀਆ ਅਤੇ ਗਾਇਕੀ ਤੋਂ ਥੋੜਾ ਬਰੇਕ ਲੈਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਨਾਲ ਹਾਂਡਾ ਨੇ ਇਹ ਵੀ ਕਿਹਾ ਸੀ ਕਿ ਹੁਣ ਉਸ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਉਸ ਦੀ ਟੀਮ ਸੰਭਾਲੇਗੀ।
ਇਸ ਸਭ ਦੇ ਵਿਚਾਲੇ ਹੁਣ ਗਾਇਕਾ ਦੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਨੇ ਫੈਨਜ਼ ਦੀ ਚਿੰਤਾ ਵਧਾ ਦਿੱਤੀ ਹੈ। ਰੁਪਿੰਦਰ ਹਾਂਡਾ ਦੇ ਅਕਾੳਂੂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਲੇਟੀ ਹੋਈ ਹੈ ਅਤੇ ਉਸ ਦੇ ਹੱਥਾਂ 'ਤੇ ਡਰਿੱਪ ਲੱਗੀ ਹੋਈ ਹੈ।
ਇਸ ਦੇ ਨਾਲ ਨਾਲ ਇੱਕ ਵੀਡੀਓ ਵੀ ਗਾਇਕਾ ਦੇ ਅਕਾਉਂਟ 'ਤੇ ਸ਼ੇਅਰ ਹੋਈ ਹੈ, ਜਿਸ ਵਿੱਚ ਉਹ ਹਸਪਤਾਲ ਬੈੱਡ 'ਤੇ ਲੇਟੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ। ਉਸ ਦੇ ਫੈਨਜ਼ ਗਾਇਕਾ ਦੀ ਚੰਗੀ ਸਿਹਤ ਲਈ ਅਰਦਾਸਾਂ ਕਰ ਰਹੇ ਹਨ। ਰੁਪਿੰਦਰ ਹਾਂਡਾ ਦੀ ਵੀਡੀਓ ਦੀ ਕੈਪਸ਼ਨ 'ਚ ਲਿਿਖਿਆ ਗਿਆ ਹੈ, 'ਤੁਹਾਡੇ ਸਭ ਦੀਆਂ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ। ਹੁਣ ਸਭ ਠੀਕ ਹੈ। ਵਾਹਿਗੁਰੂ ਦਾ ਸ਼ੁਕਰ।' ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਰੁਪਿੰਦਰ ਹਾਂਡਾ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀ ਬੀਮਾਰੀ ਬਾਰੇ ਦੱਸਿਆ ਸੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਹੜੀ ਬੀਮਾਰੀ ਜਾਂ ਸਿਹਤ ਸਮੱਸਿਆ ਹੈ। ਉਨ੍ਹਾਂ ਸਿਹਤ ਸੰਬੰਧੀ ਪਰੇਸ਼ਾਨੀਆਂ ਬਾਰੇ ਦੱਸਦੇ ਹੋਏ ਇਹ ਪੋਸਟ ਸਾਂਝੀ ਕੀਤੀ। ਇਸਦੇ ਨਾਲ ਹੀ ਹਾਂਡਾ ਦੀ ਚੰਗੀ ਸਿਹਤ ਲਈ ਫੈਨਜ਼ ਅਰਦਾਸ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਰੁਪਿੰਦਰ ਹਾਂਡਾ ਉਨ੍ਹਾਂ ਪੰਜਾਬੀ ਗਾਇਕਾ ਵਿੱਚ ਸ਼ਾਮਲ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਦਰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਫਿਲਹਾਲ ਸੋਸ਼ਲ ਮੀਡੀਆ ਤੋਂ ਬ੍ਰੇਕ ਦੇ ਐਲਾਨ ਦੇ ਬਾਅਦ ਪ੍ਰਸ਼ੰਸ਼ਕ ਵੀ ਪਰੇਸ਼ਾਨ ਹੋ ਗਏ ਹਨ। ਹੁਣ ਰੁਪਿੰਦਰ ਹਾਂਡਾ ਦਰਸ਼ਕਾਂ ਵਿੱਚ ਕਦੋਂ ਤੱਕ ਵਾਪਸੀ ਕਰੇਗੀ ਇਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਤੋਂ ਬਾਅਦ ਸ਼ੈਰੀ ਮਾਨ ਦਾ ਵਾਇਰਲ ਵੀਡੀਓ 'ਤੇ ਰਿਐਕਸ਼ਨ, ਕਿਹਾ- 'ਕਿਰਪਾ ਕਰਕੇ ਨਫਰਤ ਨਾ ਫੈਲਾਓ'