Sadhana: ਪਤੀ ਦੀ ਮੌਤ ਮਗਰੋਂ ਇਕੱਲੀ ਪੈ ਗਈ ਸੀ ਸਾਧਨਾ, ਕੋਰਟ-ਕਚਹਿਰੀ ਦੇ ਚੱਕਰ ਨੇ ਬੁਢਾਪੇ 'ਚ ਕਰ ਦਿੱਤਾ ਸੀ ਪ੍ਰੇਸ਼ਾਨ!
ਸਾਧਨਾ ਦਾ ਫਿਲਮੀ ਸਫਰ ਜਿੰਨਾ ਸ਼ਾਨਦਾਰ ਰਿਹਾ, ਉਨ੍ਹਾਂ ਦਾ ਆਖਰੀ ਸਮਾਂ ਵੀ ਓਨੇ ਹੀ ਦਰਦ ਤੇ ਦੁੱਖਾਂ 'ਚ ਬੀਤਿਆ। ਦਰਅਸਲ ਸਾਧਨਾ ਨੇ ਫਿਲਮ ਨਿਰਮਾਤਾ ਆਰਕੇ ਨਈਅਰ ਨਾਲ ਵਿਆਹ ਕੀਤਾ। ਦੱਸਿਆ ਜਾਂਦਾ ਹੈ
Sadhana Tragic Life Facts: ਗੱਲ ਅੱਜ ਬਾਲੀਵੁੱਡ ਦੀ ਚਰਚਿਤ ਅਦਾਕਾਰਾ ਰਹੀ ਸਾਧਨਾ ਦੀ ਜਿਨ੍ਹਾਂ ਨੂੰ ਅੱਜ ਵੀ ਆਪਣੀਆਂ ਬਿਹਤਰੀਨ ਫਿਲਮਾਂ ਲਈ ਜਾਣਿਆ ਜਾਂਦਾ ਹੈ। ਸਾਧਨਾ 60 ਦੇ ਦਹਾਕੇ 'ਚ ਬਾਲੀਵੁੱਡ 'ਚ ਸਰਗਰਮ ਸੀ। ਸਾਧਨਾ ਨੇ ਸਾਲ 1960 'ਚ ਆਈ ਫਿਲਮ 'ਲਵ ਇਨ ਸ਼ਿਮਲਾ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਲਮ 'ਚ ਸਾਧਨਾ ਨੂੰ ਦੇਖ ਦਰਸ਼ਕ ਉਨ੍ਹਾਂ ਦੀ ਸੁੰਦਰਤਾ ਦੇ ਕਾਇਲ ਹੋ ਗਏ ਸੀ।
ਦੱਸ ਦੇਈਏ ਕਿ ਸਾਧਨਾ ਦਾ ਜਨਮ ਸੰਨ 1941 'ਚ ਕਰਾਚੀ, ਪਾਕਿਸਤਾਨ 'ਚ ਇੱਕ ਸਿੰਧੀ ਪਰਿਵਾਰ 'ਚ ਹੋਇਆ ਸੀ। ਮੀਡੀਆ ਰਿਪੋਰਟ ਦੀ ਮੰਨੀਆਂ ਤਾਂ ਸਾਧਨਾ ਆਪਣੇ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ। ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ 'ਤੇ ਸੰਨ 1966 'ਚ ਆਈ ਫਿਲਮ 'ਮੇਰਾ ਸਾਇਆ' ਦਾ ਇੱਕ ਸੌਂਗ ਫਿਲਮਾਇਆ ਗਿਆ ਸੀ ਜੋ ਅੱਜ ਤਕ ਫੇਮਸ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਧਨਾ ਦਾ ਫਿਲਮੀ ਸਫਰ ਜਿੰਨਾ ਸ਼ਾਨਦਾਰ ਰਿਹਾ, ਉਨ੍ਹਾਂ ਦਾ ਆਖਰੀ ਸਮਾਂ ਵੀ ਓਨੇ ਹੀ ਦਰਦ ਤੇ ਦੁੱਖਾਂ 'ਚ ਬੀਤਿਆ। ਦਰਅਸਲ ਸਾਧਨਾ ਨੇ ਫਿਲਮ ਨਿਰਮਾਤਾ ਆਰਕੇ ਨਈਅਰ ਨਾਲ ਵਿਆਹ ਕੀਤਾ। ਦੱਸਿਆ ਜਾਂਦਾ ਹੈ ਕਿ ਅਈਅਰ ਤੇ ਸਾਧਨਾ ਫਿਲਮ 'ਲਵ ਇਨ ਸ਼ਿਮਲਾ' ਦੀ ਸ਼ੂਟਿੰਗ ਦੌਰਾਨ ਇਕ-ਦੂਜੇ ਦੇ ਕਰੀਬ ਆ ਗਏ ਸਨ।
ਇਨ੍ਹਾਂ ਦੋਹਾਂ ਦਾ ਵਿਆਹ 30 ਸਾਲ ਤਕ ਚੱਲਿਆ ਪਰ ਇਸ ਤੋਂ ਬਾਅਦ ਸਾਧਨਾ ਦਾ ਬੁਰਾ ਸਮਾਂ ਸ਼ੁਰੂ ਹੋ ਗਿਆ। ਦਰਅਸਲ ਆਰਕੇ ਨਈਅਰ ਦੀ ਮੌਤ ਵਿਆਹ ਦੇ 30 ਸਾਲ ਬਾਅਦ ਹੋਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਸਾਧਨਾ ਇਕੱਲੀ ਰਹਿ ਗਈ ਕਿਉਂਕਿ ਉਸ ਦੇ ਕੋਈ ਔਲਾਦ ਨਹੀਂ ਸੀ।
ਜ਼ਿਕਰਯੋਗ ਹੈ ਕਿ ਜਿਸ ਘਰ 'ਚ ਸਾਧਨਾ ਰਹਿੰਦੀ ਸੀ, ਉਸ 'ਤੇ ਵੀ ਮੁਕੱਦਮਾ ਚੱਲ ਰਿਹਾ ਸੀ। ਅਜਿਹੇ 'ਚ ਬਿਮਾਰ ਹੋਣ ਦੇ ਬਾਵਜੂਦ ਸਾਧਨਾ ਨੂੰ ਲਗਾਤਾਰ ਅਦਾਲਤ ਤੇ ਪੁਲਿਸ ਦੇ ਚੱਕਰ ਲਗਾਉਣੇ ਪਏ ਜੋ ਉਸ ਲਈ ਬਹੁਤ ਬੁਰਾ ਅਨੁਭਵ ਸੀ। ਹਾਲਾਂਕਿ ਇਨ੍ਹਾਂ ਸਾਰੇ ਸੰਘਰਸ਼ਾਂ ਨਾਲ ਜੂਝਦਿਆਂ ਸਾਧਨਾ 25 ਦਸੰਬਰ 2015 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ।