Salman Khan: ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
Salman Khan Meets CM Eknath Shinde: ਐਤਵਾਰ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ। ਹੁਣ ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਭਾਈਜਾਨ ਦੇ ਘਰ ਉਨ੍ਹਾਂ ਨੂੰ ਮਿਲਣ ਆਏ ਹਨ।
Salman Khan Meets CM Eknath Shinde: ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਹੈ। ਅਜਿਹੇ 'ਚ ਹੁਣ ਮਹਾਰਾਸ਼ਟਰ ਦੇ ਸੀਐੱਮ ਏਕਨਾਥ ਸ਼ਿੰਦੇ ਸੁਪਰਸਟਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਹਨ।
ਸੁਪਰਸਟਾਰ ਨਾਲ ਮੁਲਾਕਾਤ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਕਿਹਾ, 'ਅਸੀਂ ਸਲਮਾਨ ਜੀ ਨੂੰ ਕਿਹਾ ਹੈ ਕਿ ਸਾਡੀ ਪੂਰੀ ਸਰਕਾਰ ਉਨ੍ਹਾਂ ਦੇ ਨਾਲ ਹੈ। ਅਸੀਂ ਇਸ ਮਾਮਲੇ ਦੀ ਜੜ੍ਹ ਤੱਕ ਜਾਵਾਂਗੇ। ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੋਵੇਗੀ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਮੁੰਬਈ 'ਚ ਅੰਡਰਵਰਲਡ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਇੱਥੇ ਕਿਸੇ ਦੀ ਧੱਕੇਸ਼ਾਹੀ ਨਹੀਂ ਚੱਲੇਗੀ। ਸਲਮਾਨ ਖਾਨ ਨੂੰ ਪੂਰੀ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ। ਜਿਸ ਨੇ ਵੀ ਅਜਿਹਾ ਕੀਤਾ ਹੈ, ਅਸੀਂ ਉਸ ਦੀ ਗੈਂਗ ਨੂੰ ਅਸੀਂ ਮਿੱਟੀ 'ਚ ਮਿਲਾ ਦਿਆਂਗੇ।
#WATCH | Maharashtra CM Eknath Shinde arrives at the residence of actor Salman Khan.
— ANI (@ANI) April 16, 2024
On the firing incident outside actor Salman Khan's residence on April 14, CM Eknath Shinde says, "I met with Salman Khan and assured him the government is with him. I also directed the police… pic.twitter.com/liweoYNtmX
ਅਪਡੇਟ ਜਾਰੀ ਹੈ......