ਸੰਜੇ ਦੱਤ ਵੱਲੋਂ ਪਹਿਲੀ ਸਾਊਥ ਫ਼ਿਲਮ ਦਾ ਐਲਾਨ, ਸਾਊਥ ਸੁਪਰਸਟਾਰ ਨਾਲ ਨਿਭਾਉਣਗੇ ਗੈਂਗਸਟਰ ਦਾ ਕਿਰਦਾਰ
Sanjay Dutt South Debut: ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਇਹ ਸੱਚਮੁੱਚ ਰੋਮਾਂਚਕ ਖਬਰ ਹੈ। ਉਹ ਤਮਿਲ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ, ਉਹ ਵੀ ਦੱਖਣੀ ਸੁਪਰਸਟਾਰ ਨਾਲ
Sanjay Dutt South Debut: ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ 'ਚ ਸਾਊਥ ਦੀਆਂ ਫਿਲਮਾਂ ਨੂੰ ਲੈ ਕੇ ਲੋਕਾਂ 'ਚ ਜ਼ਬਰਦਸਤ ਕ੍ਰੇਜ਼ ਹੈ। ਅਜਿਹੇ 'ਚ ਬਾਲੀਵੁੱਡ ਅਦਾਕਾਰਾਂ ਦਾ ਝੁਕਾਅ ਸਾਊਥ ਫਿਲਮ ਇੰਡਸਟਰੀ ਵੱਲ ਵੀ ਦੇਖਿਆ ਜਾ ਰਿਹਾ ਹੈ। ਹੁਣ ਤਾਜ਼ਾ ਵੱਡੀ ਖਬਰ ਇਹ ਹੈ ਕਿ ਸੰਜੇ ਦੱਤ ਤਾਮਿਲ ਫਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ਕ ਲੋਕੇਸ਼ ਕਾਨਾਗਰਾਜ ਦੀ ਆਉਣ ਵਾਲੀ ਫਿਲਮ ਲਈ ਅਪ੍ਰੋਚ ਕੀਤਾ ਗਿਆ ਹੈ। ਇਸ 'ਚ ਇਕ ਵਾਰ ਫਿਰ ਉਨ੍ਹਾਂ ਦਾ ਖਲਨਾਇਕ ਅਵਤਾਰ ਦੇਖਿਆ ਜਾ ਸਕਦਾ ਹੈ।
ਥਲਪਤੀ ਵਿਜੇ ਨਾਲ ਕਰ ਰਹੇ ਹਨ ਫਿਲਮ
ਹਾਲ ਹੀ 'ਚ ਖਬਰ ਆਈ ਸੀ ਕਿ ਲੋਕੇਸ਼ ਦੀ ਫਿਲਮ 'ਚ ਸਾਊਥ ਦੇ ਸੁਪਰਸਟਾਰ ਥਲਪਥੀ ਵਿਜੇ ਗੈਂਗਸਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਸੰਜੇ ਨੂੰ ਵੀ ਇਸੇ ਫਿਲਮ ਦਾ ਆਫਰ ਮਿਲਿਆ ਹੈ ਅਤੇ ਉਹ ਵੀ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਟਾਈਟਲ 'ਥਲਾਪਤੀ 67' ਦੱਸਿਆ ਜਾ ਰਿਹਾ ਹੈ, ਪਰ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ।
View this post on Instagram
ਵਿਲੇਨ ਦੀ ਭੂਮਿਕਾ ਆਉਣਗੇ ਨਜ਼ਰ
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਲੋਕੇਸ਼ ਦੀ ਇਹ ਫਿਲਮ ਗੈਂਗਸਟਰ ਆਧਾਰਿਤ ਐਕਸ਼ਨ-ਥ੍ਰਿਲਰ ਹੈ। ਅਜਿਹੇ 'ਚ ਫਿਲਮ ਲਈ ਕਈ ਖਲਨਾਇਕਾਂ ਦੀ ਜ਼ਰੂਰਤ ਹੈ ਅਤੇ ਅਜਿਹੇ 'ਚ ਸੰਜੇ ਤੋਂ ਬਿਹਤਰ ਵਿਕਲਪ ਕੀ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲੋਕੇਸ਼ ਪਿਛਲੇ ਕੁਝ ਸਮੇਂ ਤੋਂ ਸੰਜੇ ਨਾਲ ਸੰਜੇ ਦੇ ਰੋਲ ਨੂੰ ਲੈ ਕੇ ਗੱਲ ਕਰ ਰਹੇ ਸਨ। ਹੁਣ ਆਖਿਰਕਾਰ ਉਨ੍ਹਾਂ ਨੇ 10 ਕਰੋੜ ਦੀ ਫੀਸ ਲੈ ਕੇ ਫ਼ਿਲਮ ਨੂੰ ਸਾਈਨ ਵੀ ਕਰ ਲਿਆ ਹੈ।