Sara Ali Khan Trolled: ਆਕਸਫੋਰਡ ਤੋਂ ਰਿਜੈਕਟ ਹੋਈ ਸਾਰਾ ਅਲੀ ਖਾਨ ਦਾ ਵੀਡੀਓ ਹੋ ਰਿਹਾ ਵਾਇਰਲ, ਫੈਂਸ ਬੋਲੇ- ਉੱਥੇ ਨੇਪੋਟਿਜ਼ਮ ਨਹੀਂ ਚੱਲਦਾ
Sara Ali Khan Trolled: ਸਾਰਾ ਅਲੀ ਖਾਨ ਅਕਸਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਹੁਣ ਅਦਾਕਾਰਾ ਆਕਸਫੋਰਡ ਯੂਨੀਵਰਸਿਟੀ ਤੋਂ ਰਿਜੈਕਟ ਹੋਣ ਤੋਂ ਬਾਅਦ ਟ੍ਰੋਲਿੰਗ ਦਾ ਸਾਹਮਣਾ ਕਰ ਰਹੀ ਹੈ।
Sara Ali Khan Trolled: ਸਾਰਾ ਅਲੀ ਖਾਨ ਅਕਸਰ ਕਿਸੇ ਨਾ ਕਿਸੇ ਕਾਰਨ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਜਾਂਦੀ ਹੈ। ਹੁਣ ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸਾਰਾ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਉਸ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਰਿਜੈਕਟ ਕਰ ਦਿੱਤਾ ਗਿਆ ਹੈ। ਹੁਣ ਇਸ ਕਲਿੱਪ 'ਤੇ ਸਾਰਾ ਨੂੰ ਨੈਪੋਟਿਜ਼ਮ ਦਾ ਪ੍ਰੋਡਕਟ ਦੱਸਦਿਆਂ ਹੋਇਆਂ ਟ੍ਰੋਲਰਸ ਕਹਿ ਰਹੇ ਹਨ ਕਿ ਉੱਥੇ ਨੇਪੋਟਿਜ਼ਮ ਨਹੀਂ ਚੱਲਦਾ।
ਜਦੋਂ ਆਕਸਫੋਰਡ ਤੋਂ ਰਿਜੈਕਟ ਹੋਈ ਸਾਰਾ ਅਲੀ ਖਾਨ
ਸਾਰਾ ਅਲੀ ਖਾਨ ਨੇ 2019 ਵਿੱਚ ਗਲੋਬਲ ਇੰਡੀਅਨ ਇੰਟਰਨੈਸ਼ਨਲ ਸਕੂਲ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਆਪਣੇ ਜੀਵਨ ਦੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਕਿਹਾ, 'ਮੈਨੂੰ ਆਕਸਫੋਰਡ ਯੂਨੀਵਰਸਿਟੀ, ਜੋ ਕਿ ਇੰਗਲੈਂਡ ਵਿੱਚ ਹੈ, ਤੋਂ ਖਾਰਜ ਕਰ ਦਿੱਤਾ ਗਿਆ ਸੀ, ਜੋ ਮੇਰਾ ਸੁਪਨਾ ਸੀ ਅਤੇ ਮੈਂ ਇਸ ਵਿੱਚ ਸ਼ਾਮਲ ਨਹੀਂ ਹੋ ਸਕੀ ਅਤੇ ਮੈਨੂੰ ਲੱਗੀਆ ਕਿ ਦੁਨੀਆ ਇਸ ਨੂੰ ਖ਼ਤਮ ਕਰਨ ਜਾ ਰਹੀ ਹੈ। ਉਸ ਦਿਨ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਪਾਗਲਾਂ ਵਾਂਗ ਰੋਂਦਿਆਂ ਹੋਇਆਂ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਮਾਂ ਮੈਨੂੰ ਆਕਸਫੋਰਡ ਤੋਂ ਰਿਜੈਕਟ ਕਰ ਦਿੱਤਾ ਗਿਆ ਅਤੇ ਮੈਨੂੰ ਨਹੀਂ ਪਤਾ ਹੈ ਕਿ ਮੈਂ ਕੀ ਕਰਨਾ ਹੈ ਅਤੇ ਕੋਮਨ ਐਪਸ ਆ ਗਏ ਤੇ ਮੈਂ ਕੋਲੰਬੀਆ ਆ ਗਈ। ਇਸ ਤੋਂ ਬਾਅਦ ਤਿੰਨ ਸਾਲ ਮੈਂ ਨਿਊਯਾਰਕ ਵਿੱਚ ਬਿਤਾਏ... ਉਹ ਤਿੰਨ ਸਾਲ ਮੇਰੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਨ। ਇਸ ਕਲਿੱਪ 'ਚ ਸਾਰਾ ਅਲੀ ਖਾਨ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਆਕਸਫੋਰਡ ਨਹੀਂ ਗਈ ਪਰ ਕੋਲੰਬੀਆ 'ਚ ਜ਼ਿਆਦਾ ਖੁਸ਼ ਸੀ।
ਇਹ ਵੀ ਪੜ੍ਹੋ: Gitaj Bindrakhia: ਗੀਤਾਜ਼ ਬਿੰਦਰੱਖੀਆ ਨੇ ਮਨਾਇਆ ਪਿਤਾ ਸੁਰਜੀਤ ਦਾ ਜਨਮਦਿਨ, ਤਸਵੀਰ ਸਾਂਝੀ ਕਰ ਕਹੀ ਭਾਵੁਕ ਗੱਲ
ਯੂਜ਼ਰਸ ਨੇ ਕੀਤਾ ਟ੍ਰੋਲ
ਸਾਰਾ ਅਲੀ ਖਾਨ ਦੀ ਇਹ ਕਲਿੱਪ Reddit 'ਤੇ ਵਾਇਰਲ ਹੋ ਰਹੀ ਹੈ। ਜਿਸ 'ਤੇ ਯੂਜ਼ਰਸ ਆਕਸਫੋਰਡ 'ਚ ਸਿਲੈਕਸ਼ਨ 'ਤੇ ਸਾਰਾ ਨੂੰ ਟ੍ਰੋਲ ਕਰ ਰਹੇ ਹਨ। ਇਸ ਦੌਰਾਨ ਇਕ ਯੂਜ਼ਰ ਨੇ ਟਿੱਪਣੀ ਕੀਤੀ, ' ਉਥੇ ਨੇਪੋਟਿਜ਼ਮ ਨਹੀਂ ਚੱਲਦਾ, ਮੇਮਸਾਬ'। ਇਕ ਹੋਰ ਯੂਜ਼ਰ ਨੇ ਲਿਖਿਆ, 'ਉਸ ਨੂੰ ਆਕਸਫੋਰਡ ਤੋਂ ਕਿਵੇਂ ਰਿਜੈਕਟ ਕੀਤਾ ਜਾ ਸਕਦਾ ਹੈ, ਉਸ ਦੇ ਦਾਦਾ ਉਥੋਂ ਦੇ ਹਨ। ਮੈਂ ਹੈਰਾਨ ਹਾਂ।
ਕੋਲੰਬੀਆ 'ਚ ਪੜ੍ਹਾਈ ਤੋਂ ਬਾਅਦ ਭਾਰਤ ਪਰਤੀ ਅਦਾਕਾਰਾ
ਦੱਸ ਦੇਈਏ ਕਿ ਸਾਰਾ ਅਲੀ ਖਾਨ ਕੋਲੰਬੀਆ ਯੂਨੀਵਰਸਿਟੀ ਤੋਂ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਭਾਰਤ ਪਰਤੀ ਹੈ। ਇਸ ਤੋਂ ਬਾਅਦ ਉਸ ਨੇ 2018 ਵਿੱਚ ਰੋਮਾਂਟਿਕ ਡਰਾਮਾ ਕੇਦਾਰਨਾਥ ਨਾਲ ਬਾਲੀਵੁੱਡ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਐਕਸ਼ਨ ਕਾਮੇਡੀ ਫਿਲਮ ਸਿੰਬਾ ਉਸ ਦੀ ਪਹਿਲੀ ਹਿੱਟ ਫਿਲਮ ਸੀ।
ਇਹ ਵੀ ਪੜ੍ਹੋ: KK Goswami: ਕੇਕੇ ਗੋਸਵਾਮੀ ਮੌਤ ਦੇ ਮੂੰਹ 'ਚੋਂ ਆਏ ਬਾਹਰ, 'ਵਿਕਰਾਲ ਔਰ ਗਬਰਾਲ' ਫੇਮ ਦੀ ਕਾਰ ਨੂੰ ਇੰਝ ਲੱਗੀ ਅੱਗ