Sargun Mehta Ravi Dubey: ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨੂੰ ਪੁੱਛਿਆ, ਮੇਰੇ ਜਨਮਦਿਨ `ਤੇ ਕੀ ਤੋਹਫ਼ਾ ਲਿਆਏ? ਐਕਟਰ ਨੇ ਦਿੱਤਾ ਇਹ ਜਵਾਬ
Sargun Mehta: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਉਨ੍ਹਾਂ ਦੇ ਲਈ ਵੀਡੀਓ ਸ਼ੇਅਰ ਕੀਤਾ। ਰਵੀ ਨੇ ਕੈਪਸ਼ਨ ਲਿਖੀ ਕਿ ਸਰਗੁਣ ਨੇ ਉਨ੍ਹਾਂ ਤੋਂ ਘਰ ਆਉਂਦੇ ਪੁੱਛਿਆ ਕਿ ਉਹ ਉਨ੍ਹਾਂ ਲਈ ਕੀ ਲੈਕੇ ਆਏ। ਜਿਸ ਦਾ ਰਵੀ ਨੇ ਰੀਲ ਬਣਾ ਕੇ ਜਵਾਬ ਦਿੱਤਾ
Sargun Mehta Ravi Dubey: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਲਾਈਮ ਲਾਈਟ `ਚ ਬਣੀ ਹੋਈ ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਇਹ ਕਿ ਸਰਗੁਣ ਦੀ ਫ਼ਿਲਮ `ਕਠਪੁਤਲੀ` ਜ਼ਬਰਦਸਤ ਹਿੱਟ ਹੋ ਗਈ ਹੈ। ਇਸ ਦੇ ਨਾਲ ਨਾਲ ਅਦਾਕਾਰਾ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੂਜੀ ਵਜ੍ਹਾ ਇਹ ਕਿ ਸਰਗੁਣ ਦੀ ਫ਼ਿਲਮ `ਮੋਹ` ਅਗਲੇ ਹਫ਼ਤੇ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ 6 ਸਤੰਬਰ ਨੂੰ ਸਰਗੁਣ ਦਾ ਜਨਮਦਿਨ ਸੀ।
ਹੁਣ ਸਰਗੁਣ ਫ਼ਿਰ ਤੋਂ ਸੁਰਖੀਆਂ `ਚ ਆ ਗਈ ਹੈ। ਦਰਅਸਲ, ਸਰਗੁਣ ਦੇ ਪਤੀ ਰਵੀ ਦੂਬੇ ਨੇ ਉਨ੍ਹਾਂ ਦੇ ਲਈ ਇੱਕ ਵੀਡੀਓ ਸ਼ੇਅਰ ਕੀਤਾ। ਵੀਡੀਓ `ਚ ਰਵੀ ਨੇ ਕੈਪਸ਼ਨ ਲਿਖੀ ਕਿ ਸਰਗੁਣ ਨੇ ਉਨ੍ਹਾਂ ਤੋਂ ਘਰ ਆਉਂਦੇ ਹੀ ਪੁੱਛਿਆ ਕਿ ਉਹ (ਰਵੀ) ਉਨ੍ਹਾਂ ਦੇ ਲਈ ਕੀ ਲੈਕੇ ਆਏ ਹਨ। ਜਿਸ ਦਾ ਰਵੀ ਦੂਬੇ ਨੇ ਬੜੇ ਮਜ਼ਾਕੀਆ ਲਹਿਜ਼ੇ `ਚ ਰੀਲ ਬਣਾ ਕੇ ਜਵਾਬ ਦਿੱਤਾ ਹੈ। ਦੇਖੋ ਵੀਡੀਓ:
View this post on Instagram
ਰਵੀ ਦੂਬੇ ਨੇ ਇਹ ਰੀਲ ਆਪਣੀ ਪਤਨੀ ਸਰਗੁਣ ਲਈ ਬਣਾਈ ਹੈ। ਰੀਲ `ਚ ਰਵੀ ਦੂਬੇ ਅਕਸ਼ੇ ਕੁਮਾਰ ਦੀ ਅਵਾਜ਼ ਤੇ ਲਿਪਸਿੰਗ ਕਰਦੇ ਨਜ਼ਰ ਆ ਰਹੇ ਹਨ। ਉਹ ਕਹਿ ਰਹੇ ਹਨ, "ਲਿਆਉਣ ਨੂੰ ਤਾਂ ਮੈਂ ਹਾਥੀ ਘੋੜੇ ਵੀ ਲਿਆ ਸਕਦਾ ਸੀ, ਲਿਆਉਣ ਨੂੰ ਤਾਂ ਮੈਂ ਸੋਨਾ ਚਾਂਦੀ ਵੀ ਲਿਆ ਸਕਦਾ ਸੀ। ਪਰ ਇਹ ਸਭ ਤਾਂ ਮੋਹ ਮਾਇਆ ਹੈ।"
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਦਾ ਵਿਆਹ ਸਾਲ 2013 `ਚ ਹੋਇਆ ਸੀ। ਦੋਵਾਂ ਦੀ ਮੁਲਾਕਾਤ ਆਪਣੇ ਪਹਿਲੇ ਸੀਰੀਅਲ 12/24 ਕਰੋਲ ਬਾਗ਼ ਦੇ ਸੈੱਟ ਤੇ ਹੋਈ। ਇੱਥੇ ਇਨ੍ਹਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। ਚਾਰ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ।