Sargun Mehta: ਅਦਾਕਾਰਾ ਨਿਰਮਲ ਰਿਸ਼ੀ ਤੋਂ ਬਾਅਦ ਸਰਗੁਣ ਮਹਿਤਾ ਨੇ ਖੋਲ੍ਹੀ ਪੰਜਾਬੀ ਸਿਨੇਮਾ ਦੀ ਪੋਲ, ਬੋਲੀ- 'ਮੇਰੇ 3-4 ਫਿਲਮਾਂ ਦੇ ਪੈਸੇ ਖਾ ਗਏ...'
Sargun Mehta Video: ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਸ ਦੀਆਂ 3-4 ਫਿਲਮਾਂ ਦੇ ਪੈਸੇ ਪੈਂਡਿੰਗ ਹਨ। ਉਸ ਨੇ ਸਰਦਾਰਸ ਟੇਕ ਨਾਮ ਦੇ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ।
Sargun Mehta On Punjabi Film Industry: ਪੰਜਾਬੀ ਸਿਨੇਮਾ ਦੀ ਕਾਮਯਾਬੀ ਦਾ ਗ੍ਰਾਫ ਦਿਨੋਂ ਦਿਨ ਉੱਚਾ ਹੋ ਰਿਹਾ ਹੈ, ਇਸ ਦੇ ਨਾਲ ਨਾਲ ਹੀ ਇਸ ਇੰਡਸਟਰੀ ਦੇ ਕਾਲੇ ਸੱਚ ਬਾਰੇ ਕਈ ਕਲਾਕਾਰਾਂ ਨੇ ਖੁੱਲ੍ਹ ਕੇ ਬਿਆਨ ਵੀ ਦਿੱਤੇ ਹਨ। ਹਾਲ ਹੀ 'ਚ ਸੀਨੀਅਰ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਹੀ ਮੇਹਨਤ ਦੇ ਪੈਸੇ ਲੈਣ ਲਈ ਫਿਲਮ ਮੇਕਰਸ ਦੇ ਤਰਲੇ ਕੱਢਣੇ ਪੈਂਦੇ ਹਨ। ਉਨ੍ਹਾਂ ਦੀ ਇਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਇਸ ਤੋਂ ਬਾਅਦ ਸਰਗੁਣ ਮਹਿਤਾ ਵੀ ਪੰਜਾਬੀ ਸਿਨੇਮਾ ਦੀ ਪੋਲ੍ਹ ਖੋਲ੍ਹਦੀ ਨਜ਼ਰ ਆ ਰਹੀ ਹੈ।
ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਸ ਦੀਆਂ 3-4 ਫਿਲਮਾਂ ਦੇ ਪੈਸੇ ਪੈਂਡਿੰਗ ਹਨ। ਉਸ ਨੇ ਸਰਦਾਰਸ ਟੇਕ ਨਾਮ ਦੇ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸਰਗੁਣ ਨੇ ਦੱਸਿਆ ਕਿ "ਉਸ ਨੂੰ 3-4 ਫਿਲਮਾਂ ਦ ਪੈਸੇ ਨਹੀਂ ਮਿਲੇ ਹਨ। ਹੁਣ ਮੈਂ ਕਦੇ ਵੀ ਉਨ੍ਹਾਂ ਫਿਲਮ ਮੇਕਰਸ ਦੇ ਨਾਲ ਦੁਬਾਰਾ ਕੰਮ ਨਹੀਂ ਕਰਾਂਗੀ। ਇਸ ਤੋਂ ਚੰਗਾ ਮੈਂ ਆਪ ਫਿਲਮਾਂ ਕਿਉਂ ਨਾ ਬਣਾਵਾਂ।" ਇਸ ਦੇ ਨਾਲ ਹੀ ਸਰਗੁਣ ਨੇ ਇਹ ਵੀ ਕਿਹਾ ਕਿ ਉਸ ਨੂੰ ਬਹੁਤ ਬੁਰਾ ਲੱਗਦਾ ਹੈ, ਜਦੋਂ ਉਸ ਕੋਲੋਂ ਆ ਕੇ ਕੋਈ ਫਿਲਮ ਦੇ ਪੈਸੇ ਮੰਗਦਾ ਹੈ। ਸਰਗੁਣ ਨੇ ਕਿਹਾ ਕਿ ਫਿਲਮ ਦੀ ਟੀਮ ਦੇ ਕਈ ਲੋਕਾਂ ਦੇ ਪੈਸੇ ਅਸੀਂ ਧੱਕੇ ਨਾਲ ਦਿਵਾਏ।" ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਮਹਿਤਾ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਸਰਗੁਣ ਨੂੰ ਉਸ ਦੀ ਸ਼ਾਨਦਾਰ ਐਕਟਿੰਗ ਲਈ ਕਾਫੀ ਤਾਰੀਫਾਂ ਵੀ ਮਿਲਦੀਆਂ ਹਨ। ਹਾਲ ਹੀ 'ਚ ਅਦਾਕਾਰਾ ਆਪਣੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਕਰਕੇ ਕਾਫੀ ਸੁਰਖੀਆਂ 'ਚ ਹੈ। ਸਰਗੁਣ ਨੇ ਚੁੜੈਲ ਬਣ ਕੇ ਸਭ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਅਪ੍ਰੈਲ 'ਚ ਇਹ ਪੰਜਾਬੀ ਫਿਲਮਾਂ OTT 'ਤੇ ਦੇ ਰਹੀਆਂ ਦਸਤਕ, ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ?