(Source: ECI/ABP News)
Sohreyan Da PInd Aa Gaya: ਇੰਸਟਾਗ੍ਰਾਮ `ਤੇ ਸਰਗੁਣ ਤੇ ਗੁਰਨਾਮ ਦੀ ਪਿਆਰ ਭਰੀ ਨੋਕ-ਝੋਕ ਨੇ ਜਿੱਤਿਆ ਦਿਲ, ਦੇਖੋ ਵੀਡੀਓ
ਸਰਗੁਨ ਗੁਰਨਾਮ ਤੇ ਹਾਸੇ ਭਰੇ ਲਹਿਜ਼ੇ `ਚ ਤੰਜ ਕਸਦੀ ਨਜ਼ਰ ਆਈ। ਉਸ ਨੇ ਇੰਸਟਾਗ੍ਰਾਮ `ਤੇ ਰੀਲ ਸ਼ੇਅਰ ਕੀਤੀ। ਜਿਸ `ਚ ਸਰਗੁਨ ਨੇ ਕੈਪਸ਼ਨ ਲਿਖੀ, "ਲਾਸਟ ਵਾਲਾ ਗਿੱਦਾ ਬੈਸਟ ਹੈ, ਹੋਰ ਲੜ ਮੇਰੇ ਨਾਲ ਪ੍ਰੋਮੋਸ਼ਨਜ਼ ਤੇ ਗੁਰਨਾਮ ਭੁੱਲਰ"। ਦੇਖੋ ਵੀਡੀਓ

ਜਦੋਂ 'ਵਿਵਾਦ' ਸ਼ਬਦ ਆਉਂਦਾ ਹੈ, ਤਾਂ ਅਸੀਂ ਮਸ਼ਹੂਰ ਹਸਤੀਆਂ ਇਕ ਦੂਜੇ 'ਤੇ ਗੋਲੀਬਾਰੀ ਕਰਨ ਵਾਲੇ ਸਖਤ ਜਵਾਬਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਪਰ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ, 8 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਬਹੁ-ਉਡੀਕ ਪੰਜਾਬੀ ਫਿਲਮ, ਸੋਹਰੇਆਂ ਦਾ ਪਿੰਡ ਆਗਿਆ ਦੀ ਮੁੱਖ ਜੋੜੀ, ਇੱਕ ਅਜਿਹੇ ਵਿਵਾਦ ਵਿੱਚ ਉਲਝ ਗਈ ਹੈ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।
ਜਦੋਂ ਦੋ ਸਭ ਤੋਂ ਪਿਆਰੇ ਲੋਕ ਇੱਕ ਦੂਜੇ ਨੂੰ ਜਵਾਬ ਦਿੰਦੇ ਹਨ, ਤਾਂ ਕੀ ਵਿਵਾਦ ਸਭ ਤੋਂ ਪਿਆਰਾ ਨਹੀਂ ਹੋਵੇਗਾ ਜੋ ਤੁਸੀਂ ਕਦੇ ਦੇਖਿਆ ਹੋਵੇਗਾ? ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਸਰਗੁਣ ਮਹਿਤਾ ਨੇ ਇੱਕ ਰੀਲ ਪੋਸਟ ਕੀਤੀ, ਜਿਸ ਵਿੱਚ ਸਰਗੁਨ ਗੁਰਨਾਮ ਤੇ ਹਾਸੇ ਭਰੇ ਲਹਿਜ਼ੇ `ਚ ਤੰਜ ਕਸਦੀ ਨਜ਼ਰ ਆ ਰਹੀ ਹੈ। ਉਸ ਨੇ ਇੰਸਟਾਗ੍ਰਾਮ `ਤੇ ਰੀਲ ਸ਼ੇਅਰ ਕੀਤੀ। ਜਿਸ `ਚ ਸਰਗੁਨ ਨੇ ਕੈਪਸ਼ਨ ਲਿਖੀ, "ਲਾਸਟ ਵਾਲਾ ਗਿੱਦਾ ਬੈਸਟ ਹੈ, ਹੋਰ ਲੜ ਮੇਰੇ ਨਾਲ ਪ੍ਰੋਮੋਸ਼ਨਜ਼ ਤੇ ਗੁਰਨਾਮ ਭੁੱਲਰ"। ਦੇਖੋ ਵੀਡੀਓ
View this post on Instagram
ਇਸ ਤੋਂ ਬਾਅਦ ਗੁਰਨਾਮ ਭੁੱਲਰ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸਰਗੁਨ ਮਹਿਤਾ ਨੂੰ ਆਪਣੇ ਅੰਦਾਜ਼ `ਚ ਰਿਪਲਾਈ ਦਿੰਦੇ ਨਜ਼ਰ ਆਏ। ਦੇਖੋ ਮਜ਼ੇਦਾਰ ਵੀਡੀਓ
View this post on Instagram
ਇਸ ਤੋਂ ਬਾਅਦ ਸਰਗੁਨ ਵੀ ਕਿੱਥੇ ਚੁੱਪ ਰਹਿਣ ਵਾਲੀ ਸੀ। ਉਸ ਨੇ ਵੀ ਆਪਣੇ ਅਲੱਗ ਅੰਦਾਜ਼ `ਚ ਗੁਰਨਾਮ ਨੂੰ ਰਿਪਲਾਈ ਦਿਤਾ।
View this post on Instagram
ਇੰਸਟਾਗ੍ਰਾਮ ਤੇ ਸਰਗੁਨ ਤੇ ਗੁਰਨਾਮ ਦੀ ਇਸ ਖੱਟੀ ਮਿੱਠੀ ਨੋਕ ਝੋਕ ਨੂੰ ਖੂਬ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੀ ਇਸ ਪਿਆਰ ਭਰੀ ਤਕਰਾਰ ਨੂੰ ਖੂਬ ਪਸੰਦ ਆ ਰਹੀ ਹਨ। ਇਸ ਦਾ ਪਤਾ ਉਨ੍ਹਾਂ ਦੀਆਂ ਰੀਲਜ਼ ਤੇ ਲਾਈਕਸ ਦੇਖ ਕੇ ਲਗਦਾ ਹੈ, ਕਿਉਂਕਿ ਉਨ੍ਹਾਂ ਦੀਆਂ ਰੀਲਜ਼ ਤੇ ਲੱਖਾਂ ਲਾਈਕਸ ਤੇ ਕਮੈਂਟਸ ਹਨ।
ਦਸ ਦਈਏ ਕਿ ਸਹੁਰਿਆਂ ਦਾ ਪਿੰਡ ਆ ਗਿਆ ਫ਼ਿਲਮ 8 ਜੁਲਾਈ ਨੂੰ ਸਿਨੇਮਾਘਰਾਂ `ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
