Satinder Sartaaj: ਸਤਿੰਦਰ ਸਰਤਾਜ ਨੇ ਵੀਡੀਓ ਸ਼ੇਅਰ ਕਰ ਦਿਖਾਈ ਆਪਣੇ ਘਰ ਦੀ ਝਲਕ, ਘਰ ਦੀ ਖੂਬਸੂਰਤੀ ਤੁਹਾਨੂੰ ਕਰ ਦੇਵੇਗੀ ਹੈਰਾਨ
Satinder Sartaaj Video:ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ 'ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪੂਰੇ ਘਰ ਦੀ ਝਲਕ ਦਿਖਾਈ ਹੈ। ਵੀਡੀਓ ਦੇ ਸ਼ੁਰੂ 'ਚ ਸਰਤਾਜ ਆਪਣੇ ਘਰ ਦੇ ਬਾਹਰ ਖੜੇ ਨਜ਼ਰ ਆ ਰਹੇ ਹਨ
Satinder Sartaaj Video: ਪੰਜਾਬੀ ਸਿੰਗਰ ਤੇ ਐਕਟਰ ਸਤਿੰਦਰ ਸਰਤਾਜ ਇੰਨੀਂ ਦਿਨੀਂ ਲਾਈਮਲਾਈਟ 'ਚ ਬਣੇ ਹੋਏ ਹਨ। ਉਹ ਹਾਲ ਹੀ 'ਚ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੇ ਨਾਲ ਫਿਲਮ 'ਕਲੀ ਜੋਟਾ' ਵਿੱਚ ਨਜ਼ਰ ਆਏ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ ਸੀ। ਇਹ ਫਿਲਮ ਦੀ ਕਮਾਈ 40 ਕਰੋੜ ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਨਾਲ ਸਤਿੰਦਰ ਸਰਤਾਜ ਦੀ ਨਵੀਂ ਐਲਬਮ 'ਸ਼ਾਇਰਾਨਾ ਸਰਤਾਜ' ਵੀ ਖੂਬ ਸੁਰਖੀਆਂ ਬਟੋਰ ਰਹੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਬੁੱਤ ਨਾਲ ਗੱਲਾਂ ਕਰਦੀ ਨਜ਼ਰ ਆਈ ਰਾਖੀ ਸਾਵੰਤ, ਬੋਲੀ- 'ਪਾਜੀ ਤੁਸੀਂ ਲੈਜੇਂਡ ਹੋ'
ਇਸੇ ਦਰਮਿਆਨ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ 'ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪੂਰੇ ਘਰ ਦੀ ਝਲਕ ਦਿਖਾਈ ਹੈ। ਵੀਡੀਓ ਦੇ ਸ਼ੁਰੂ 'ਚ ਸਰਤਾਜ ਆਪਣੇ ਘਰ ਦੇ ਬਾਹਰ ਖੜੇ ਨਜ਼ਰ ਆ ਰਹੇ ਹਨ। ਘਰ ਦੇ ਬਾਹਰ ਉਨ੍ਹਾਂ ਦੀ ਸ਼ਾਨਦਾਰ ਲੈਂਡ ਰੋਵਰ ਕਾਰ ਵੀ ਖੜੀ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਸਰਤਾਜ ਨੇ ਘਰ ਦੇ ਅੰਦਰ ਦੀ ਝਲਕ ਵੀ ਦਿਖਾਈ ਹੈ। ਉਨ੍ਹਾਂ ਦੀ ਪਸੰਦ ਬਹੁਤ ਕਲਾਸਿਕ ਹੈ। ਇਹ ਉਨ੍ਹਾਂ ਦੇ ਘਰ 'ਚ ਪਏ ਇੰਟੀਰੀਅਰ ਨੂੰ ਦੇਖ ਕੇ ਪਤਾ ਲੱਗਦਾ ਹੈ।
ਇਸ ਦੇ ਨਾਲ ਨਾਲ ਘਰ ਦਾ ਲਿਿਵਿੰਗ ਏਰੀਆ ਵੀ ਕਾਫੀ ਖੂਬਸੂਰਤ ਹੈ। ਇੱਥੇ ਬੇਹੱਦ ਸ਼ਾਨਦਾਰ ਲਾਲ ਰੰਗ ਦੇ ਸੋਫੇ ਸਜੇ ਹੋਏ ਹਨ ਅਤੇ ਬੈਕਗਰਾਊਂਡ 'ਚ ਸਰਤਾਜ ਦੀ ਤਸਵੀਰ ਵੀ ਦੇਖੀ ਜਾ ਸਕਦੀ ਹੈ। ਫੈਨਜ਼ ਉਨ੍ਹਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਰਤਾਜ ਆਪਣੀ ਐਲਬਮ 'ਸ਼ਾਇਰਾਨਾ ਸਰਤਾਜ' ਕਰਕੇ ਕਾਫੀ ਜ਼ਿਆਦਾ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਐਲਬਮ ਦੀਆਂ ਦੋ ਕਵਿਤਾਵਾਂ ਰਿਲੀਜ਼ ਹੋ ਚੁੱਕੀਆਂ ਹਨ। ਇਸ ਐਲਬਮ ਦੀਆਂ ਕਵਿਤਾਵਾਂ ਨੂੰ ਸਰਤਾਜ ਨੇ ਖੁਦ ਕਲਮਬੱਧ ਕੀਤਾ ਹੈ ਅਤੇ ਆਵਾਜ਼ ਵੀ ਸਰਤਾਜ ਨੇ ਖੁਦ ਦਿੱਤੀ ਹੈ। ਇਸ ਤੋਂ ਇਲਾਵਾ ਹਾਲ ਹੀ ;ਚ ਪੰਜਾਬ ਸਰਕਾਰ ਨੇ ਸਰਤਾਜ ਨੂੰ ਹਾਲ ਹੀ 'ਚ 'ਪੰਜਾਬ ਰਤਨ' ਐਵਾਰਡ ਨਾਲ ਵੀ ਸਨਮਾਨਤ ਕੀਤਾ ਹੈ।