Satinder Sartaj: ਸਤਿੰਦਰ ਸਰਤਾਜ ਨੇ ਆਪਣੀ ਐਪ ਤੇ ਓਟੀਟੀ ਪਲੇਟਫ਼ਾਰਮ ਦੀ ਕੀਤੀ ਸ਼ੁਰੂਆਤ
Satinder Sartaj OTT: ਪਲੇਟਫ਼ਾਰਮ ਦਾ ਨਾਮ ਈਮਹਿਫਲ ਹੀ ਦਰਸਾਉਂਦਾ ਹੈ ਕਿ ਸਤਿੰਦਰ ਸਰਤਾਜ ਆਪਣੇ ਸ਼ੋਅ ਹੁਣ ਆਨਲਾਈਨ ਤੇ ਵੀ ਦਿਖਾਏਗਾ। ਇੱਹ ਪੰਜਾਬੀ ਅਤੇ ਬਾਲੀਵੁੱਡ ਦਾ ਪਹਿਲਾ ਆਨਲਾਈਨ ਸ਼ੋਅ ਦਖਾਉਣ ਵਾਲਾ ਪਲੇਟਫ਼ਾਰਮ ਹੋਏਗਾ।
ਚੰਡੀਗੜ੍ਹ: ਡਾਕਟਰ ਸਤਿੰਦਰ ਸਰਤਾਜ ਜੋ ਕਿ ਹਮੇਸ਼ਾ ਨਵੀਂਆਂ ਲੀਹਾਂ ਪਾਉਣ ਲਈ ਜਾਣਿਆ ਜਾਂਦਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਈਮਹਿਫਲ ਨਾਮੀ ਐਪ ਅਤੇ ਓ ਟੀ ਟੀ ਪਲੇਟਫ਼ਾਰਮ ਦੀ ਸ਼ੁਰੂਆਤ ਕਰਕੇ ਭਵਿੱਖ ਵਿੱਚ ਆਉਣ ਵਾਲੇ ਗੀਤ ਜਾਂ ਫਿਲਮਾਂ ਨੂੰ ਆਪ ਹੀ ਰਲੀਜ਼ ਕਰਣ ਦੇ ਸੰਕੇਤ ਦਿੱਤੇ ਹਨ।
ਪਲੇਟਫ਼ਾਰਮ ਦਾ ਨਾਮ ਈਮਹਿਫਲ ਹੀ ਦਰਸਾਉਂਦਾ ਹੈ ਕਿ ਸਤਿੰਦਰ ਸਰਤਾਜ ਆਪਣੇ ਸ਼ੋਅ ਹੁਣ ਆਨਲਾਈਨ ਤੇ ਵੀ ਦਿਖਾਏਗਾ। ਇੱਹ ਪੰਜਾਬੀ ਅਤੇ ਬਾਲੀਵੁੱਡ ਦਾ ਪਹਿਲਾ ਆਨਲਾਈਨ ਸ਼ੋਅ ਦਖਾਉਣ ਵਾਲਾ ਪਲੇਟਫ਼ਾਰਮ ਹੋਏਗਾ। ਐਪ ਤੇ ਦਿੱਲੀ ਵਿੱਚ 24 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਨੂੰ ਦੁਨੀਆਂ ਵਿੱਚ ਬੈਠੇ ਲੋਕ ਘਰਾਂ ਵਿੱਚ ਆਨਲਾਈਨ ਦੇਖ ਸਕਣਗੇ।
ਇਸੇ ਤਰਾਂ ਐਪ ਵਿੱਚ ਇੱਕ ਕੈਟੇਗਰੀ ਉਹਨਾਂ ਗੀਤਾਂ ਦੀ ਵੀ ਹੈ ਜਿਹੜੇ ਹਲੇ ਤੱਕ ਰਲੀਜ਼ ਨਹੀਂ ਹੋਏ। ਹੁਣ ਤੱਕ ਦੇ ਵੇਰਵਿਆਂ ਮੁਤਾਬਕ ਪਹਿਲੇ ਦਿਨ ਹੀ 19000 ਤੋਂ ਉੱਪਰ ਲੋਕਾਂ ਨੇ ਐਪ ਡਾਊਨਲੋਡ ਕੀਤੀ ਹੈ
ਸਤਿੰਦਰ ਸਰਤਾਜ ਦੇ ਦਫਤਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਦਾ ਮਿਸ਼ਨ ਹੀ ਵਿਚੋਲਿਆਂ ਨੂੰ ਖਤਮ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਰਨਾ ਹੈ। ਉਹਨਾਂ ਨੇ ਦੁਨੀਆਂ ਭਰ ਵਿੱਚ ਹੋਣ ਵਾਲੇ ਸ਼ੋਆਂ ਵਿੱਚ ਵੀ ਇਹੀ ਕੀਤਾ ਹੈ ਅਤੇ ਹੁਣ ਇਸ ਐਪ ਰਾਹੀਂ ਲੋਕ ਸ਼ੋਆਂ ਦੀਆਂ ਟਿਕਟਾਂ, ਗੀਤ, ਫਿਲਮਾਂ ਆਦਿ ਦੇਖ ਸਕਣਗੇ।
ਦਸ ਦਈਏ ਕਿ 31 ਅਗਸਤ ਨੂੰ ਸਤਿੰਦਰ ਸਰਤਾਜ ਨੇ ਆਪਣਾ 40ਵਾਂ ਜਨਮਦਿਨ ਮਨਾਇਆ। ਆਪਣੇ 40ਵੇਂ ਜਨਮਦਿਨ ਦੇ ਮੌਕੇ ਤੇ ਸਰਤਾਜ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਫ਼ੈਨਜ਼ ਦੇ ਨਾਂ ਸੰਦੇਸ਼ ਲਿਖਿਆ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਤੁਹਾਡੇ ਸਾਰਿਆਂ ਦੇ ਪਿਆਰ ਤੇ ਸਤਿਕਾਰ ਲਈ ਦਿਲੋਂ ਧੰਨਵਾਦ ।"
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਨੇ ਸੂਫ਼ੀ ਗਾਇਕੀ `ਚ ਡਿਗਰੀ ਵੀ ਹਾਸਲ ਕੀਤੀ ਹੈ । ਉਹ ਸਾਦਗੀ ਪਸੰਦ ਇਨਸਾਨ ਹਨ। ਉਨ੍ਹਾਂ ਨੇ ਹਮੇਸ਼ਾ ਸਾਫ਼ ਸੁਥਰੀ ਗਾਇਕੀ ਹੀ ਕੀਤੀ ਹੈ । ਹਾਲ ਹੀ ਸਰਤਾਜ ਦਾ ਦੁਬਈ `ਚ ਮਿਊਜ਼ਿਕ ਕੰਸਰਟ ਵੀ ਸੀ, ਜਿਸ ਵਿੱਚ ਵੱਡੀ ਗਿਣਤੀ `ਚ ਉਨ੍ਹਾਂ ਦੇ ਫ਼ੈਨਜ਼ ਸ਼ਾਮਲ ਹੋਏ ਸੀ । ਇਸ ਦੇ ਨਾਲ ਹੀ ਸਰਤਾਜ ਵੱਲੋਂ ਘਰੇਲੂ ਟੂਰ ਦਾ ਐਲਾਨ ਕੀਤਾ ਗਿਆ ਹੈ । ਇਸ ਤਹਿਤ ਉਹ ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ ਨਾਲ ਦਿੱਲੀ ਤੇ ਰਾਜਸਥਾਨ `ਚ ਵੀ ਮਿਊਜ਼ਿਕ ਸ਼ੋਅ ਕਰਨਗੇ ।