Satinder Satti: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖਾਸ ਖਬਰ, ਜੇ ਤੁਹਾਡੇ ਵੀ IELTS 'ਚੋਂ ਓਵਰਆਲ 6 ਬੈਂਡ ਹਨ ਤਾਂ ਤੁਹਾਡੇ ਲਈ ਹੈ ਇਹ ਵੀਡੀਓ, ਦੇਖੋ
Satinder Satti Video: ਸਤਿੰਦਰ ਸੱਤੀ ਨੇ ਇੱਕ ਹੋਰ ਵੀਡੀਓ ਹਾਲ ਹੀ 'ਚ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ। ਉਹ ਇਹ ਕਿ ਜੇ ਕਿਸੇ ਬੱਚੇ ਦੇ IELTS 'ਚੋਂ ਸਾਢੇ 5 ਬੈਂਡ ਆਏ ਹਨ..
ਅਮੈਲੀਆ ਪੰਜਾਬੀ ਦੀ ਰਿਪੋਰਟ
Satinder Satti Video: ਪੰਜਾਬ ਦੇ ਹਰ ਦੂਜੇ ਨੌਜਵਾਨ ਦਾ ਅੱਜ ਕੱਲ੍ਹ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਹੈ। ਹਰ ਨੌਜਵਾਨ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਬਾਹਰ ਜਾਣ ਦੇ ਸੁਪਨੇ ਦੇਖਣ ਲੱਗ ਪੈਂਦਾ ਹੈ। ਪਰ ਜ਼ਿਆਦਾਤਰ ਟਰੈਵਲ ਏਜੰਟ ਬੱਚਿਆਂ ਦੇ ਨਾਲ ਧੋਖਾ ਕਰਦੇ ਹਨ। ਇਸੇ ਲਈ ਪੰਜਾਬੀ ਅਦਾਕਾਰਾ ਤੇ ਇੰਮੀਗ੍ਰੇਸ਼ਨ ਵਕੀਲ ਸਤਿੰਦਰ ਸੱਤੀ ਅਕਸਰ ਹੀ ਬਾਹਰ ਜਾਣ ਦੇ ਚਾਹਵਾਨ ਬੱਚਿਆਂ ਨੂੰ ਵੀਡੀਓ ਸ਼ੇਅਰ ਕਰ ਗਾਈਡ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਐਮੀ ਵਿਰਕ ਨੂੰ ਆਈ ਸੁਖਬੀਰ ਬਾਦਲ ਦੀ ਯਾਦ, ਸੋਸ਼ਲ ਮੀਡੀਆ 'ਤੇ ਇਹ ਪੋਸਟ ਕਰ ਦਿੱਤੀ ਸ਼ੇਅਰ
ਸਤਿੰਦਰ ਸੱਤੀ ਨੇ ਇੱਕ ਹੋਰ ਵੀਡੀਓ ਹਾਲ ਹੀ 'ਚ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ। ਉਹ ਇਹ ਹੈ ਕਿ ਜੇ ਕਿਸੇ ਬੱਚੇ ਦੇ IELTS 'ਚੋਂ ਸਾਢੇ 5 ਬੈਂਡ ਆਏ ਹਨ ਅਤੇ ਓਵਰਆਲ 6 ਬੈਂਡ ਆਏ ਹਨ। ਇਸ ਦੇ ਨਾਲ ਨਾਲ ਜੇ ਤੁਹਾਡੇ PTE ਵਿੱਚੋਂ 60 ਪੁਆਇੰਟਸ ਆਏ ਹਨ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ। ਕਿਉਂਕਿ ਹੁਣ ਤੁਹਾਨੂੰ ਘੱਟ ਬੈਂਡ ਹੋਣ ਦੀ ਵਜ੍ਹਾ ਕਰਕੇ ਟੈਂਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਸੱਤੀ ਨੇ ਇਸ ਵੀਡੀਓ 'ਚ ਦੱਸਿਆ ਹੈ ਕਿ ਜੇ ਤੁਹਾਡੇ ਘੱਟ ਬੈਂਡ ਹਨ ਤਾਂ ਤੁਸੀਂ ਐਸਡੀਐਸ ਸਕੀਮ ਰਾਹੀਂ ਕੈਨੇਡਾ ਜਾ ਸਕਦੇ ਹੋ। ਜਾਨਣ ਲਈ ਦੇਖੋ ਇਹ ਵੀਡੀਓ:
View this post on Instagram
ਸਤਿੰਦਰ ਸੱਤੀ ਨੇ ਥੋੜੇ ਦਿਨ ਪਹਿਲਾਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਨਰਸਿੰਗ ਦੀ ਡਿਗਰੀ ਵਾਲੇ ਸਟੂਡੈਂਟਾਂ ਲਈ ਖਾਸ ਵੀਡੀਓ ਸ਼ੇਅਰ ਕੀਤੀ ਸੀ। ਇੱਥੇ ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਉਨ੍ਹਾਂ ਨੇ ਇੰਡਸਟਰੀ 'ਚ ਕਵਿੱਤਰੀ ਤੇ ਗਾਇਕਾ ਵਜੋਂ ਖੂਬ ਨਾਮ ਕਮਾਇਆ ਹੈ। ਉਨ੍ਹਾਂ ਨੇ ਇਸੇ ਸਾਲ ਕੈਨੇਡਾ ਐਡਵੋਕੇਟ ਬਣ ਕੇ ਇਤਿਹਾਸ ਰਚਿਆ ਸੀ।
ਇਹ ਵੀ ਪੜ੍ਹੋ: ਕਰਨ ਔਜਲਾ ਨੇ ਤੋੜਿਆ ਸਿੱਧੂ ਮੂਸੇਵਾਲਾ ਦਾ ਰਿਕਾਰਡ! 184 ਦੇਸ਼ਾਂ 'ਚ ਸੁਣੇ ਗਏ ਪੰਜਾਬੀ ਸਿੰਗਰ ਦੇ ਗਾਣੇ