(Source: ECI/ABP News)
Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੂੰ ਆਈ ਸੁਖਬੀਰ ਬਾਦਲ ਦੀ ਯਾਦ, ਸੋਸ਼ਲ ਮੀਡੀਆ 'ਤੇ ਇਹ ਪੋਸਟ ਕਰ ਦਿੱਤੀ ਸ਼ੇਅਰ
Ammy Virk Video: ਐਮੀ ਵਿਰਕ ਦੀ ਇੱਕ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਰੀਲ ਬਣਾ ਕੇ ਪਾਈ। ਇਸ ਰੀਲ ਦੇ ਬੈਕਗਰਾਊਂਡ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀਰ ਬਾਦਲ ਦੀ ਆਵਾਜ਼ ਸੁਣੀ ਜਾ ਸਕਦੀ ਹੈ।
![Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੂੰ ਆਈ ਸੁਖਬੀਰ ਬਾਦਲ ਦੀ ਯਾਦ, ਸੋਸ਼ਲ ਮੀਡੀਆ 'ਤੇ ਇਹ ਪੋਸਟ ਕਰ ਦਿੱਤੀ ਸ਼ੇਅਰ punjabi singer ammy virk uses sukhbir badal vocals to make instagram reel watch here Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੂੰ ਆਈ ਸੁਖਬੀਰ ਬਾਦਲ ਦੀ ਯਾਦ, ਸੋਸ਼ਲ ਮੀਡੀਆ 'ਤੇ ਇਹ ਪੋਸਟ ਕਰ ਦਿੱਤੀ ਸ਼ੇਅਰ](https://feeds.abplive.com/onecms/images/uploaded-images/2023/12/03/dd18c197591d0817aa007b6e4458f3de1701611277645469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Ammy Virk Sukhbir Badal: ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਐਮੀ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਉਹ ਇੱਕ ਬੇਹੱਦ ਉਮਦਾ ਐਕਟਰ ਵੀ ਹੈ। ਉਸ ਨੇ ਹਾਲ ਹੀ 'ਚ 'ਮੌੜ' ਫਿਲਮ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ ਸੀ ।
ਇਹ ਵੀ ਪੜ੍ਹੋ: ਕਰਨ ਔਜਲਾ ਨੇ ਤੋੜਿਆ ਸਿੱਧੂ ਮੂਸੇਵਾਲਾ ਦਾ ਰਿਕਾਰਡ! 184 ਦੇਸ਼ਾਂ 'ਚ ਸੁਣੇ ਗਏ ਪੰਜਾਬੀ ਸਿੰਗਰ ਦੇ ਗਾਣੇ
ਹੁਣ ਐਮੀ ਵਿਰਕ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਰੀਲ ਬਣਾ ਕੇ ਪਾਈ ਹੈ। ਇਸ ਰੀਲ ਦੇ ਬੈਕਗਰਾਊਂਡ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀਰ ਬਾਦਲ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਐਮੀ ਨੇ ਸੁਖਬੀਰ ਬਾਦਲ ਦੀ ਆਵਾਜ਼ ਨੂੰ ਆਪਣੀ ਰੀਲ ;ਚ ਇਸਤੇਮਾਲ ਕੀਤਾ ਹੈ। ਇਸ ਵੀਡੀਓ 'ਤੇ ਫੈਨਜ਼ ਨੇ ਮਜ਼ੇਦਾਰ ਕਮੈਂਟਸ ਕੀਤੇ ਹਨ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
View this post on Instagram
ਫੈਨਜ਼ ਨੇ ਕੀਤੇ ਅਜਿਹੇ ਕਮੈਂਟਸ
ਦੱਸ ਦਈਏ ਕਿ ਐਮੀ ਵਿਰਕ ਦੀ ਇਸ ਰੀਲ 'ਤੇ ਫੈਨਜ਼ ਨੇ ਮਜ਼ੇਦਾਰ ਕਮੈਂਟਸ ਕੀਤੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਿਖਿਆ, 'ਤੂੰ ਪੁੱਤ ਅੰਦਰ ਜਾਏਗਾ ਹੁਣ'। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦਿਆਂ ਲਿਿਖਿਆ, 'ਹੁਣ ਇਹ ਨਾ ਕਹਿ ਦਿਓ ਕਿ ਐਮੀ ਵਿਰਕ ਅਕਾਲੀ ਆ ਜਾਂ ਸੁਖਬੀਰ ਬਾਦਲ ਦਾ ਫੋਨ ਆਇਆ ਹੋਣਾ ਕਿ ਮੇਰੀ ਆਵਾਜ਼ 'ਤੇ ਵੀਡੀਓ ਪਾ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ । ਐਮੀ ਦੀ ਇਹ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁੱਝ ਲੋਕ ਉਸ ਦੀ ਇਸ ਵੀਡੀਓ ਨੂੰ ਸਿਆਸੀ ਐਂਗਲ ਦੇ ਰਹੇ ਹਨ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)