Karan Aujla: ਕਰਨ ਔਜਲਾ ਨੇ ਤੋੜਿਆ ਸਿੱਧੂ ਮੂਸੇਵਾਲਾ ਦਾ ਰਿਕਾਰਡ! 184 ਦੇਸ਼ਾਂ 'ਚ ਸੁਣੇ ਗਏ ਪੰਜਾਬੀ ਸਿੰਗਰ ਦੇ ਗਾਣੇ
Karan Aujla Creates History: ਕਰਨ ਔਜਲਾ ਦੇ ਗਾਣਿਆਂ ਨੂੰ 184 ਦੇਸ਼ਾਂ 'ਚ ਸੁਣਿਆ ਗਿਆ ਹੈ। ਉਨ੍ਹਾਂ ਦੇ ਗਾਣਿਆਂ ਨੂੰ 969.5 ਮਿਲੀਅਨ ਸਟ੍ਰੀਮਜ਼ ਮਿਲੇ ਹਨ, ਯਾਨਿ 96 ਕਰੋੜ ਵਾਰ ਔਜਲਾ ਦੇ ਗਾਣਿਆਂ ਨੂੰ ਸੁਣਿਆ ਗਿਆ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Karan Aujla Breaks Sidhu Moose Wala Record: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਸਿੰਗਰ ਹੈ। ਗਾਇਕ ਇੰਨੀਂ ਦਿਨੀਂ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਔਜਲੇ ਦੀ ਇਸ ਐਲਬਮ ਨੇ ਉਨ੍ਹਾਂ ਨੂੰ ਗਲੋਬਲ ਸਟਾਰ ਬਣਾ ਦਿੱਤਾ ਹੈ। ਇਸ ਦਰਮਿਆਨ ਕਰਨ ਔਜਲਾ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਦੀ ਜਾਣਕਾਰੀ ਗਾਇਕ ਨੇ ਖੁਦ ਪੋਸਟ ਸ਼ੇਅਰ ਕਰ ਆਪਣੇ ਫੈਨਜ਼ ਨੂੰ ਦਿੱਤੀ ਹੈ।
ਦਰਅਸਲ, ਕਰਨ ਔਜਲਾ ਦੇ ਗਾਣਿਆਂ ਨੂੰ 184 ਦੇਸ਼ਾਂ 'ਚ ਸੁਣਿਆ ਗਿਆ ਹੈ। ਉਨ੍ਹਾਂ ਦੇ ਗਾਣਿਆਂ ਨੂੰ 969.5 ਮਿਲੀਅਨ ਸਟ੍ਰੀਮਜ਼ ਮਿਲੇ ਹਨ, ਯਾਨਿ 96 ਕਰੋੜ ਵਾਰ ਔਜਲਾ ਦੇ ਗਾਣਿਆਂ ਨੂੰ ਸੁਣਿਆ ਗਿਆ ਹੈ। ਇਹੀ ਨਹੀਂ ਔਜਲਾ ਦੀ ਇਸ ਪੋਸਟ ਦੇ ਮੁਤਾਬਕ ਉਨ੍ਹਾਂ ਦੇ 28.8 ਮਿਲੀਅਨ ਯਾਨਿ 3 ਕਰੋੜ ਦੇ ਕਰੀਬ ਐਕਟਿਵ ਲਿਸਨਰਜ਼ ਹਨ, ਜੋ ਉਨ੍ਹਾਂ ਦੇ ਗਾਣਿਆਂ ਨੂੰ ਲਗਾਤਾਰ ਸੁਣਦੇ ਹਨ। ਕਰਨ ਔਜਲਾ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਇਹ ਤਾਂ ਬੱਸ ਸ਼ੁਰੂਆਤ ਹੈ...' ਦੇਖੋ ਗਾਇਕ ਦੀ ਇਹ ਪੋਸਟ:
View this post on Instagram
ਔਜਲਾ ਨੇ ਇੱਕ ਤਸਵੀਰ ਹੋਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਪਿਛਲੇ 2-3 ਮਹੀਨਿਆਂ 'ਚ ਔਜਲਾ ਦੀ ਕਾਮਯਾਬੀ ਦਾ ਗਰਾਫ ਕਿੰਨੀ ਤੇਜ਼ੀ ਨਾਲ ਉੱਪਰ ਗਿਆ ਹੈ। ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ 1 ਅਰਬ ਤੋਂ ਜ਼ਿਆਂਦਾ ਲੋਕਾਂ ਨੇ ਸੁਣਿਆ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ। ਇਸ ਦੇ ਨਾਲ ਹੀ ਉਹ ਸਿੱਧੂ ਮੂਸੇਵਾਲਾ ਦਾ ਰਿਕਾਰਡ ਤੋੜਨ ਦੇ ਕਾਫੀ ਕਰੀਬ ਹਨ। ਸਿੱਧੂ ਦੇ ਗਾਣਿਆਂ ਨੂੰ 193 ਦੇਸ਼ਾਂ ਵਿੱਚ ਸੁਣਿਆ ਜਾ ਚੁੱਕਿਆ ਹੈ। ਕਰਨ ਔਜਲਾ ਇਸ ਮੀਲ ਪੱਥਰ ਤੱਕ ਪਹੁੰਚਣ ਦੇ ਕਾਫੀ ਕਰੀਬ ਹਨ।
ਕਾਬਿਲੇੌਰ ਹੈ ਕਿ ਕਰਨ ਔਜਲਾ ਇੰਨੀਂ ਦਿਨੀਂ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਕਰਨ ਦੀ ਐਲਬਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ ਹੈ। ਇਸ ਦੇ ਨਾਲ ਨਾਲ ਕਰਨ ਔਜਲਾ ਆਪਣੀ ਪਰਸਨਲ ਲਾਈਫ ਕਰਕੇ ਵੀ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਕਰਨ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਸ਼ਿਫਟ ਹੋਏ ਹਨ। ਇਸ ਦੀ ਵਜ੍ਹਾ ਉਨ੍ਹਾ ਨੇ ਸੁਰੱਖਿਆ ਕਾਰਨਾਂ ਨੂੰ ਦੱਸਿਆ ਸੀ।