Surjit Dhami: ਮਸ਼ਹੂਰ ਪੰਜਾਬੀ ਐਕਟਰ ਸੁਰਜੀਤ ਸਿੰਘ ਧਾਮੀ ਨਹੀਂ ਰਹੇ, ਉਮਰ ਸਬੰਧੀ ਬੀਮਾਰੀਆਂ ਤੋਂ ਸੀ ਪੀੜਤ, ਆਖਰੀ ਸਮੇਂ 'ਚ ਅਜਿਹੀ ਹੋ ਗਈ ਸੀ ਹਾਲਤ
Surjit Dhami Passed Away: ਪੰਜਾਬੀ ਫਿਲਮ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ। ਸੀਨੀਅਰ ਐਕਟਰ ਸੁਰਜੀਤ ਸਿੰਘ ਧਾਮੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ 7 ਜਨਵਰੀ ਨੂੰ ਆਖਰੀ ਸਾਹ ਲਿਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Surjit Dhami Death: ਪੰਜਾਬੀ ਫਿਲਮ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ। ਸੀਨੀਅਰ ਐਕਟਰ ਸੁਰਜੀਤ ਸਿੰਘ ਧਾਮੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ 7 ਜਨਵਰੀ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਧਾਮੀ ਦਾ ਨਾਮ ਪੰਜਾਬੀ ਫਿਲਮ ਜਗਤ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਸੀ। ਉਹ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੇ ਨਾਲ ਫਿਲਮ 'ਮੌਸਮ' 'ਚ ਨਜ਼ਰ ਆਏ ਸੀ। ਕੁੱਝ ਦਿਨ ਪਹਿਲਾਂ ਧਾਮੀ ਨੇ ਖੁਦ ਸ਼ਾਹਿਦ ਨਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਸੀ।
ਦੱਸ ਦਈਏ ਕਿ ਧਾਮੀ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸੀ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਵੀ ਚੱਲ ਰਿਹਾ ਸੀ। ਉਨ੍ਹਾਂ ਦੀ ਆਖਰੀ ਸਮੇਂ ਦੀ ਤਸਵੀਰ ਵੀ ਸਾਹਮਣੇ ਆਈ ਹੈ। 3 ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਧਾਮੀ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਸੀ। ਦੇਖੋ ਇਹ ਤਸਵੀਰ:
ਪੰਜਾਬ 84 'ਚ ਦਿਲਜੀ ਦੋਸਾਂਝ ਨਾਲ ਕੀਤਾ ਕੰਮ
ਦੱਸ ਦਈਏ ਕਿ ਧਾਮੀ ਨੇ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਪੰਜਾਬ 84' ;ਚ ਵੀ ਕੰਮ ਕੀਤਾ ਸੀ। ਉਨ੍ਹਾਂ ਦੀ ਮੌਤ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ 1976 ਤੋਂ ਡਰਾਮਾ ਟੀਮ ‘ਪੰਚ ਰੰਗ ਮੰਚ’ ਰਾਹੀਂ ਆਪਣੇ ਪਹਿਲੇ ਨਾਟਕ ‘ਫੈਸਲਾ’ ਵਿੱਚ ਨੌਕਰੀ ਮਾਧੋ ਬਾਬਾ ਦੇ ਕਿਰਦਾਰ ਨਾਲ ਪਛਾਣ ਬਣਾਈ। ਫਿਰ ਕਈ ਹਿੰਦੀ ਤੇ ਪੰਜਾਬੀ ਨਾਟਕ ਸਟੇਜਾਂ ’ਤੇਖੇਡ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
ਕਾਬਿਲੇਗ਼ੌਰ ਹੈ ਕਿ ਸੁਰਜੀਤ ਧਾਮੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਸੀ। ਉਹ ਆਪਣੇ ਸਾਥੀਆ ਤੇ ਫੈਨਜ਼ ਦੇ ਨਾਲ ਆਪਣੀ ਹਰ ਅਪਡੇਟ ਸ਼ੇਅਰ ਕਰਦੇ ਰਹਿੰਦੇ ਹੁੰਦੇ ਸੀ। ਉਹ ਹਰਫਨਮੌਲਾ ਤੇ ਖੁਸ਼ਮਿਜ਼ਾਜ ਸ਼ਖਸੀਅਤ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਵਿਚਾਲੇ ਗਮ ਦਾ ਮਾਹੋਲ ਬਣਿਆ ਹੋਇਆ ਹੈ। ਲੋਕ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਯਾਦ ਕਰ ਰਹੇ ਹਨ।