Shah Rukh Khan: ਪਵ ਧਾਰੀਆ ਦੇ ਗੀਤ ਤੇ ਸ਼ਾਹਰੁਖ ਖਾਨ ਨੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ
ਹਾਲ ਹੀ `ਚ ਸ਼ਾਹਰੁਖ ਖਾਨ ਇੱਕ ਪੰਜਾਬੀ ਗਾਣੇ `ਤੇ ਡਾਂਸ ਕਰਦੇ ਨਜ਼ਰ ਆਏ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ਵੀਡੀਓ ਨੂੰ ਕਾਫ਼ੀ ਸ਼ੇਅਰ ਵੀ ਕਰ ਰਹੇ ਹਨ। ਦੇਖੋ ਵੀਡੀਓ:
![Shah Rukh Khan: ਪਵ ਧਾਰੀਆ ਦੇ ਗੀਤ ਤੇ ਸ਼ਾਹਰੁਖ ਖਾਨ ਨੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ shah rukh khan dances on punjabi singer pav dharia song his video goes viral Shah Rukh Khan: ਪਵ ਧਾਰੀਆ ਦੇ ਗੀਤ ਤੇ ਸ਼ਾਹਰੁਖ ਖਾਨ ਨੇ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ](https://feeds.abplive.com/onecms/images/uploaded-images/2022/08/08/349fdf854ae89a9f017849f60e0881b91659942785_original.jpg?impolicy=abp_cdn&imwidth=1200&height=675)
Shahrukh Khan Dances On Pav Dharia Song: ਪੰਜਾਬੀ ਗਾਣਿਆਂ ਨੇ ਸਿਰਫ਼ ਪੰਜਾਬ `ਚ ਹੀ, ਸਗੋਂ ਹਿੰਦੁਸਤਾਨ ਦੇ ਨਾਲ ਨਾਲ ਪੂਰੀ ਦੁਨੀਆ `ਚ ਧਮਾਲਾਂ ਪਾਈਆਂ ਹਨ। ਵਿਆਹ ਸ਼ਾਦੀਆਂ ਦੇ ਫ਼ੰਕਸ਼ਨ ਪੰਜਾਬੀ ਗੀਤਾਂ ਬਿਨਾਂ ਅਧੂਰੇ ਹੁੰਦੇ ਹਨ। ਇਹੀ ਨਹੀਂ ਬਾਲੀਵੁੱਡ ਫ਼ਿਲਮਾਂ `ਚ ਪੰਜਾਬੀ ਗਾਣੇ ਆਉਂਦੇ ਹਨ। ਬਾਲੀਵੁੱਡ ਸੈਲੇਬ੍ਰਿਟੀ ਖੁਦ ਪੰਜਾਬੀ ਗਾਣਿਆਂ ਦੇ ਦੀਵਾਨੇ ਹਨ।
ਹਾਲ ਹੀ `ਚ ਸ਼ਾਹਰੁਖ ਖਾਨ ਇੱਕ ਪੰਜਾਬੀ ਗਾਣੇ `ਤੇ ਡਾਂਸ ਕਰਦੇ ਨਜ਼ਰ ਆਏ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ਵੀਡੀਓ ਨੂੰ ਕਾਫ਼ੀ ਸ਼ੇਅਰ ਵੀ ਕਰ ਰਹੇ ਹਨ। ਦੇਖੋ ਵੀਡੀਓ:
MUST WATCH
— Deepak ✌️ (@iamDeepakSRKian) August 5, 2022
.
.
KING KHAN @iamsrk Dancing Video Is Making Your Friday More Perfect
.
.#Srk #ShahRukhKhan #Pathaan #Jawan #Dunki pic.twitter.com/rCRT4k8OvO
ਦੱਸਣਯੋਗ ਹੈ ਕਿ ਇਹ ਵੀਡੀਓ ਸ਼ਾਹਰੁਖ ਖਾਨ ਦੇ ਇੱਕ ਫ਼ੈਨ ਨੇ ਸ਼ੇਅਰ ਕੀਤਾ ਹੈ। ਇਹ ਵੀਡੀਓ ਸ਼ਾਹਰੁਖ ਦੀ ਆਉਣ ਵਾਲੀ ਫ਼ਿਲਮ ਡੰਕੀ ਦੇ ਸੈੱਟ ਦਾ ਹੈ, ਜਿੱਥੇ ਕੰਮ ਦੌਰਾਨ ਸ਼ਾਹਰੁਖ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦਸ ਦਈਏ ਕਿ ਇਸ ਫ਼ਿਲਮ `ਚ ਸ਼ਾਹਰੁਖ ਦੇ ਨਾਲ ਨਾਲ ਦੀਪਿਕਾ ਪਾਦੂਕੋਣ ਤੇ ਤਾਪਸੀ ਪੰਨੂੰ ਵੀ ਮੁੱਖ ਕਿਰਦਾਰਾਂ `ਚ ਹਨ। ਇਸ ਵੀਡੀਓ `ਚ ਸ਼ਾਹਰੁਖ ਨੇ ਜ਼ਬਰਦਸਤ ਡਾਂਸ ਕੀਤਾ ਹੈ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਡੰਕੀ ਫ਼ਿਲਮ ਦੁਆਰਾ ਬਾਲੀਵੁੱਡ ਫ਼ਿਰ ਤੋਂ ਐਂਟਰੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ 2018 `ਚ ਉਨ੍ਹਾਂ ਦੀ ਫ਼ਿਲਮ ਜ਼ੀਰੋ ਰਿਲੀਜ਼ ਹੋਈ ਸੀ, ਜੋ ਕਿ ਬੁਰੀ ਤਰ੍ਹਾਂ ਫ਼ਲਾਪ ਹੋਈ ਸੀ। ਹੁਣ ਸ਼ਾਹਰੁਖ ਨੂੰ ਆਪਣੀ ਸਟਾਰਡਮ ਕਾਇਮ ਰੱਖਣ ਲਈ ਡੰਕੀ ਫ਼ਿਲਮ ਦਾ ਹਿੱਟ ਹੋਣਾ ਬੇਹੱਦ ਜ਼ਰੂਰੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)