Dunki: ਸ਼ਾਹਰੁਖ ਖਾਨ ਦੀ 'ਡੰਕੀ' ਦਾ ਪੰਜਾਬ ਨਾਲ ਕਨੈਕਸ਼ਨ, ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਜਨੂੰਨ 'ਤੇ ਬਣੀ ਹੈ ਫਿਲਮ, ਦੇਖੋ ਇਹ ਵੀਡੀਓ
Shah Rukh Khan Dunki: ਸ਼ਾਹਰੁਖ ਖਾਨ ਦੀ 'ਡੰਕੀ' ਦਾ ਪੰਜਾਬ ਨਾਲ ਬਹੁਤ ਡੂੰਘਾ ਕਨੈਕਸ਼ਨ ਹੈ। ਇਹੀ ਨਹੀਂ ਫਿਲਮ ਦੀ ਕਹਾਣੀ ਪੰਜਾਬੀਆਂ ਦੇ ਵਿਦੇਸ਼ ਜਾ ਕੇ ਵੱਸਣ ਦੇ ਜਨੂੰਨ ਦੇ ਆਲੇ ਦੁਆਲੇ ਘੁੰਮਦੀ ਹੈ। ਜਾਨਣ ਲਈ ਦੇਖੋ ਇਹ ਵੀਡੀਓ
Shah Rukh Khan Dunki: ਸ਼ਾਹਰੁਖ ਖਾਨ ਲਈ ਸਾਲ 2023 ਬੇਹਤਰੀਨ ਰਿਹਾ ਹੈ। ਇਸ ਸਾਲ ਕਿੰਗ ਖਾਨ ਦੀਆਂ ਹੁਣ ਤੱਕ ਦੋ ਫਿਲਮਾਂ 'ਪਠਾਨ' ਤੇ 'ਜਵਾਨ' ਰਿਲੀਜ਼ ਹੋਈਆਂ ਸੀ। ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਧਮਾਕਾ ਕੀਤਾ ਅਤੇ ਨਵੇਂ ਰਿਕਾਰਡ ਬਣਾਏ। ਹੁਣ ਸ਼ਾਹਰੁਖ ਇਸ ਸਾਲ ਆਪਣੀ ਤੀਜੀ ਫਿਲਮ 'ਡੰਕੀ' ਨਾਲ ਕਾਮਯਾਬੀ ਦੀ ਹੈਟਰਿਕ ਮਾਰਨ ਜਾ ਰਹੇ ਹਨ।
ਡੰਕੀ 21 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਨੂੰ ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ। ਹੁਣ ਡੰਕੀ ਨੂੰ ਲੈਕੇ ਹਿਰਾਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਫਿਲਮ ਦਾ ਪੰਜਾਬ ਨਾਲ ਡੂੰਘਾ ਕਨੈਕਸ਼ਨ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਹਿਰਾਨੀ ਤੇ ਸ਼ਾਹਰੁਖ ਖਾਨ ਇਸ ਚੀਜ਼ ਨੂੰ ਐਕਸਪਲੇਨ ਕਰਦੇ ਨਜ਼ਰ ਆ ਰਹੇ ਹਨ ਕਿ ਆਖਰ ਡੰਕੀ ਪੰਜਾਬ ਨਾਲ ਕਿਵੇਂ ਜੁੜੀ ਹੋਈ ਹੈ। ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਜਾਣ ਦਾ ਬੜਾ ਕਰੇਜ਼ ਹੈ। ਉਹ ਬਾਹਰ ਜਾਣ ਲਈ ਸਾਰੀਆਂ ਹੱਦਾਂ ਵੀ ਪਾਰ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹ ਫਿਲਮ ਦੀ ਮੁਖ ਕਹਾਣੀ ਹੈ। ਹੁਣ ਰਾਜੂ ਹਿਰਾਨੀ ਨੂੰ ਡੰਕੀ ਫਿਲਮ ਬਣਾਉਣ ਦਾ ਆਈਡੀਆ ਕਿਵੇਂ ਆਇਆ, ਉਸ ਦੇ ਲਈ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ 'ਡੰਕੀ' 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਡੰਕੀ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਰੱਜ ਕੇ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ। ਸ਼ਾਹਰੁਖ ਖਾਨ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਫਿਲਮ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦੀ ਐਡਵਾਂਸ ਬੁਕਿੰਗ ਵੀ ਧੜੱਲੇ ਨਾਲ ਚੱਲ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦੀਆਂ ਲੱਖਾਂ ਟਿਕਟਾਂ ਵਿਕ ਚੁੱਕੀਆਂ ਹਨ।