(Source: ECI/ABP News)
Shah Rukh Khan: ਸ਼ਾਹਰੁਖ ਖਾਨ ਨੇ ਇਸ ਫਿਲਮ 'ਚ ਖੋਲ੍ਹਿਆ ਸੀ ਦਿਵਯਾ ਭਾਰਤੀ ਦੀ ਮੌਤ ਦਾ ਰਾਜ਼, ਕੀ ਤੁਹਾਨੂੰ ਪਤਾ ਹੈ ਇਹ ਕਿਹੜੀ ਮੂਵੀ ਹੈ?
Divya Bharti Death: ਸ਼ਾਹਰੁਖ ਤੇ ਦਿਿਵਿਆ ਦੀ ਬਹੁਤ ਵਧੀਆ ਬੌਂਡਿੰਗ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ ਆਪਣੀ 2007 'ਚ ਆਈ ਇੱਕ ਫਿਲਮ 'ਚ ਦਿਵਿਆ ਭਾਰਤੀ ਦੀ ਮੌਤ ਦੀ ਅਸਲ ਵਜ੍ਹਾ ਤੋਂ ਪਰਦਾ ਚੁੱਕਿਆ ਸੀ।
![Shah Rukh Khan: ਸ਼ਾਹਰੁਖ ਖਾਨ ਨੇ ਇਸ ਫਿਲਮ 'ਚ ਖੋਲ੍ਹਿਆ ਸੀ ਦਿਵਯਾ ਭਾਰਤੀ ਦੀ ਮੌਤ ਦਾ ਰਾਜ਼, ਕੀ ਤੁਹਾਨੂੰ ਪਤਾ ਹੈ ਇਹ ਕਿਹੜੀ ਮੂਵੀ ਹੈ? shah rukh khan exposed the truth behind divya bharti death in this movie do you know this Shah Rukh Khan: ਸ਼ਾਹਰੁਖ ਖਾਨ ਨੇ ਇਸ ਫਿਲਮ 'ਚ ਖੋਲ੍ਹਿਆ ਸੀ ਦਿਵਯਾ ਭਾਰਤੀ ਦੀ ਮੌਤ ਦਾ ਰਾਜ਼, ਕੀ ਤੁਹਾਨੂੰ ਪਤਾ ਹੈ ਇਹ ਕਿਹੜੀ ਮੂਵੀ ਹੈ?](https://feeds.abplive.com/onecms/images/uploaded-images/2024/03/28/772c562a5e8f6e496f934ccc635aefed1711614469718469_original.png?impolicy=abp_cdn&imwidth=1200&height=675)
Divya Bharti Death: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਦੀ ਪੂਰੀ ਦੁਨੀਆ 'ਚ ਫੈਨ ਫਾਲੋਇੰਗ ਹੈ। ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਹੂਮ ਅਦਾਕਾਰਾ ਦਿਿਵਿਆ ਭਾਰਤੀ ਨਾਲ ਫਿਲਮ 'ਦਿਲ ਆਸ਼ਨਾ ਹੈ' ਤੋਂ ਕੀਤੀ ਸੀ। ਇਸ ਤੋਂ ਬਾਅਦ ਸ਼ਾਹਰੁਖ ਤੇ ਦਿਵਿਆ ਦੀ ਜੋੜੀ ਫਿਲਮ 'ਦੀਵਾਨਾ' 'ਚ ਵੀ ਨਜ਼ਰ ਆਈ ਸੀ। ਇਹ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ।
ਕਿਹਾ ਜਾਂਦਾ ਹੈ ਕਿ ਸ਼ਾਹਰੁਖ ਤੇ ਦਿਵਿਆ ਦੀ ਬਹੁਤ ਵਧੀਆ ਬੌਂਡਿੰਗ ਸੀ। ਇੱਥੋਂ ਤੱਕ ਦਿਿਵਿਆ ਦੀ ਮੌਤ ਦਾ ਸ਼ਾਹਰੁਖ ਨੂੰ ਸਦਮਾ ਪਹੁੰਚਿਆ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ ਆਪਣੀ 2007 'ਚ ਆਈ ਇੱਕ ਫਿਲਮ 'ਚ ਦਿਵਿਆ ਭਾਰਤੀ ਦੀ ਮੌਤ ਦੀ ਅਸਲ ਵਜ੍ਹਾ ਤੋਂ ਪਰਦਾ ਚੁੱਕਿਆ ਸੀ। ਸਭ ਲੋਕ ਜਿੱਥੇ ਇਹੀ ਮੰਨਦੇ ਸੀ ਕਿ ਦਿਿਵਿਆ ਦੀ ਮੌਤ ਕੋਈ ਐਕਸੀਡੈਂਟ ਜਾਂ ਸੁਸਾਈਡ ਹੋ ਸਕਦੀ ਹੈ, ਉੱਥੇ ਹੀ ਇਸ ਫਿਲਮ 'ਚ ਦਿਖਾਇਆ ਗਿਆ ਸੀ ਕਿ ਦਿਵਿਆ ਦੀ ਮੌਤ ਇੱਕ ਸੋਚੀ ਸਮਝੀ ਸਾਜਸ਼ ਸੀ। ਯਾਨਿ ਕਿ ਉਸ ਦਾ ਕਤਲ ਕੀਤਾ ਗਿਆ ਸੀ, ਉਹ ਵੀ ਉਸ ਦੇ ਪਤੀ ਵੱਲੋਂ। ਇਹ ਮੂਵੀ ਕੋਈ ਹੋਰ ਨਹੀਂ 2007 'ਚ ਆਈ 'ਓਮ ਸ਼ਾਂਤੀ ਓਮ' ਹੈ।
ਕਿਹਾ ਜਾਂਦਾ ਹੈ ਕਿ ਇਹ ਫਿਲਮ ਦਿਿਵਿਆ ਭਾਰਤੀ ਦੀ ਕਹਾਣੀ ਸੀ। ਇਸ ਫਿਲਮ 'ਚ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਸੀ, ਜੋ ਦੱਸਦੀਆਂ ਸੀ ਕਿ ਇਸ ਫਿਲਮ ਦਿਵਯਾ ਭਾਰਤੀ ਦੀ ਮੌਤ 'ਤੇ ਬਣਾਈ ਗਈ ਹੈ।
ਫਿਲਮ 'ਚ ਓਮ ਪ੍ਰਕਾਸ਼ ਨਾਮ ਦਾ ਇੱਕ ਜੂਨੀਅਰ ਆਰਟਿਸਟ ਓਮ ਪ੍ਰਕਾਸ਼ (ਸ਼ਾਹਰੁਖ ਖਾਨ) ਫਿਲਮੀ ਸਟਾਰ ਸ਼ਾਂਤੀ ਪ੍ਰਿਆ (ਦੀਪਿਕਾ ਪਾਦੂਕੋਣ) ਨੂੰ ਦਿਲ ਦੇ ਬੈਠਦਾ ਹੈ। ਪਰ ਬਾਅਦ 'ਚ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਅਦਾਕਾਰਾ ਨੇ ਚੋਰੀ ਚੁਪਕੇ ਫਿਲਮ ਡਾਇਰੈਕਟਰ ਨਾਲ ਵਿਆਹ ਕੀਤਾ ਹੁੰਦਾ ਹੈ। ਦਿਿਵਿਆ ਭਾਰਤੀ ਨੇ ਵੀ ਆਪਣੇ ਵਿਆਹ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਸੀ। ਦਿਿਵਿਆ ਦੀ ਮੌਤ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਉਹ ਸਾਜਿਦ ਨਾਡੀਆਡਵਾਲਾ ਨਾਲ ਵਿਆਹੀ ਹੋਈ ਸੀ।
ਦੂਜਾ ਵੱਡਾ ਪੁਆਇੰਟ ਦਿਿਵਿਆ ਭਾਰਤੀ ਦਾ ਅਸਲੀ ਨਾਮ ਦਿਿਵਿਆ ਓਮ ਪ੍ਰਕਾਸ਼ ਭਾਰਤੀ ਸੀ। ਸ਼ਾਹਰੁਖ ਦਾ ਨਾਮ ਫਿਲਮ 'ਓਮ ਸ਼ਾਂਤੀ ਓਮ' 'ਚ ਓਮ ਪ੍ਰਕਾਸ਼ ਸੀ।
ਦਿਿਵਿਆ ਭਾਰਤੀ ਦੀ ਹੇਅਰ ਡਰੈੱਸਰ ਦਾ ਨਾਮ ਸੰਧਿਆ ਸੀ। ਓਮ ਸ਼ਾਂਤੀ ਓਮ ਦੇ ਸੈਕੰਡ ਹਾਫ 'ਚ ਦੀਪਿਕਾ ਦਾ ਨਾਮ ਵੀ ਸੰਧਿਆ ਸੀ। ਇਸ ਦੇ ਨਾਲ ਨਾਲ ਥਿਓਰੀ ਇਹ ਵੀ ਕਹਿੰਦੀ ਹੈ ਕਿ ਸ਼ਾਹਰੁਖ ਨੇ ਆਂਪਣੀ ਪਹਿਲੀ ਫਿਲਮ ਦਿਿਵਿਆ ਭਾਰਤੀ ਨਾਲ ਕੀਤੀ ਸੀ, ਹੋ ਸਕਦਾ ਹੈ ਕਿ ਸ਼ਾਹਰੁਖ ਖਾਨ ਨੂੰ ਕਾਫੀ ਕੁੱਝ ਪਤਾ ਹੋਵੇ।
ਇਹ ਵੀ ਪੜ੍ਹੋ: ਜਯਾ ਬੱਚਨ ਦੀ ਆਪਣੀ ਧੀ ਸ਼ਵੇਤਾ ਨਾਲ ਹੋਈ ਅਨਬਣ, ਜਾਣੋ ਕੀ ਹੈ ਇਸ ਦੀ ਵਜ੍ਹਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)