ਕੰਗਨਾ ਰਣੌਤ ਨੂੰ ਬਿਲਕਿਸ ਦਾਦੀ ਨੇ ਦਿੱਤਾ ਕਰਾਰਾ ਜਵਾਬ
ਇਸ 'ਤੇ ਬਿਲਕਿਸ ਦਾਦੀ ਨੇ ਕਿਹਾ, 'ਉਹ ਵੀ ਸਾਡੀ ਬੇਟੀ ਹੈ। ਸਾਨੂੰ ਨਾਸਮਝ ਕਹਿ ਰਹੀ ਹੈ। ਜਦੋਂ ਅਸੀਂ ਬੱਚੇ ਪੈਦਾ ਕਰਨਾ ਜਾਣਦੇ ਹਾਂ, ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ ਜਾਣਦੇ ਹਾਂ ਤਾਂ ਵੈਸੇ ਹੀ ਥੋੜਾ ਬੈਠੇ ਹਾਂ।
ਨਵੀਂ ਦਿੱਲੀ: ਬਿਲਕਿਸ ਬਾਨੋ ਦਾਦੀ ਐਂਟੀ ਸੀਏਏ ਪ੍ਰੋਟੈਸਟ ਦੌਰਾਨ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਮਸ਼ਹੂਰ ਚਿਹਰਾ ਸੀ। ਇਨ੍ਹਾਂ ਬਾਰੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਟਵਿਟਰ 'ਤੇ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਕਿ ਸ਼ਾਹੀਨ ਬਾਗ ਦੀ ਅਨਪੜ੍ਹ ਦਾਦੀ ਬਿਨਾਂ ਕਿਸੇ ਜਾਣਕਾਰੀ ਦੇ ਪ੍ਰਦਰਸ਼ਨ 'ਚ ਜੁੱਟ ਗਈ। ਇਸ ਤਰ੍ਹਾਂ ਦੇ ਲੋਕਾਂ ਨੂੰ ਮੋਹਰਾ ਬਣਾ ਲਿਆ ਜਾਂਦਾ ਹੈ ਜਿੰਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ।
ਇਸ 'ਤੇ ਬਿਲਕਿਸ ਦਾਦੀ ਨੇ ਕਿਹਾ, 'ਉਹ ਵੀ ਸਾਡੀ ਬੇਟੀ ਹੈ। ਸਾਨੂੰ ਨਾਸਮਝ ਕਹਿ ਰਹੀ ਹੈ। ਜਦੋਂ ਅਸੀਂ ਬੱਚੇ ਪੈਦਾ ਕਰਨਾ ਜਾਣਦੇ ਹਾਂ, ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ ਜਾਣਦੇ ਹਾਂ ਤਾਂ ਵੈਸੇ ਹੀ ਥੋੜਾ ਬੈਠੇ ਹਾਂ। ਜਾਮਿਆ 'ਚ, ਜੇਐਨਯੂ 'ਚ ਸਾਡੇ ਬੱਚਿਆਂ ਨੂੰ ਮਾਰਿਆ ਤਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੋਇਆ। ਪੁਲਿਸ ਦੀ ਬੇਰਹਿਮੀ ਸਾਡੇ ਤੋਂ ਦੇਖੀ ਨਹੀਂ ਗਈ।'
ਇਸ ਦੇ ਨਾਲ ਹੀ ਉਨ੍ਹਾਂ ਕਿਹਾ 'ਕੰਗਣਾ ਨੂੰ ਮੈਂ ਕਦੇ ਦੇਖਿਆ ਵੀ ਨਹੀਂ। ਅਸੀਂ ਸੌ-ਸੌ ਰੁਪਏ 'ਚ ਨਹੀਂ ਵਿਕਦੇ, ਅਸੀਂ ਦੇਸ਼ ਬਚਾਉਣ ਲਈ ਬੈਠੇ ਸੀ। ਕਿਸਾਨ ਦੀ ਧੀ ਹਾਂ, ਕਿਸਾਨ ਦੀ ਬਹੂ ਹਾਂ, ਅਸੀਂ ਦੇਸ਼ ਸਮੇਟਣ ਲਈ ਬੈਠੇ ਸੀ। ਉਮਰ ਹੰਢਾਈ ਹੈ, ਸਫੇਦੀ ਵੈਸੇ ਹੀ ਨਹੀਂ ਆਈ। ਇਹ ਕੱਲ੍ਹ ਪਰਸੋਂ ਦੀ ਪੈਦਾ ਹੋਈ ਹੈ। ਅਸੀਂ ਕੀ ਨਹੀਂ ਜਾਣਦੇ? ਲੋੜ ਪੈਣ 'ਤੇ ਬਾਹਰ ਨਿੱਕਲਣਾ, ਆਵਾਜ਼ ਚੁੱਕਣਾ ਵੀ ਜਾਣਦੇ ਹਾਂ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ