ਪੜਚੋਲ ਕਰੋ
Advertisement
‘ਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆ
ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ 21 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਜਿਸ ਦੀ ਬਦੌਲਤ ਫ਼ਿਲਮ 200 ਕਰੋੜੀ ਕਲੱਬ ‘ਚ ਸ਼ਾਮਲ ਹੋ ਗਈ ਹੈ।
ਮੁੰਬਈ: ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ 21 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਜਿਸ ਦੀ ਬਦੌਲਤ ਫ਼ਿਲਮ 200 ਕਰੋੜੀ ਕਲੱਬ ‘ਚ ਸ਼ਾਮਲ ਹੋ ਗਈ ਹੈ। ਜੀ ਹਾਂ ਫ਼ਿਲਮ ਨੇ 13 ਦਿਨਾਂ ‘ਚ 206 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਇਹ ਸ਼ਾਹਿਦ ਕਪੂਰ ਦੀ ਸੋਲੋ ਅਜਿਹੀ ਸੁਪਰਹਿੱਟ ਫ਼ਿਲਮ ਹੈ ਜਿਸ ਨੇ ਬਾਕਸ ਆਫਿਸ ‘ਤੇ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ਾਹਿਦ ਨੇ ਆਪਣੀ ਫ਼ਿਲਮ ਨੂੰ ਮਿਲ ਰਹੇ ਪਿਆਰ ਲਈ ਫੈਨਸ ਦਾ ਧੰਨਵਾਦ ਵੀ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ।#KabirSingh is 200 Not Out 🔥🔥🔥... Hits double century at the BO, but shows no signs of fatigue... [Week 2] Fri 12.21 cr, Sat 17.10 cr, Sun 17.84 cr, Mon 9.07 cr, Tue 8.31 cr, Wed 7.53 cr. Total: ₹ 206.48 cr. India biz.
— taran adarsh (@taran_adarsh) 4 July 2019
ਇਸ ਦੇ ਨਾਲ ਹੀ ਫ਼ਿਲਮ ਨੇ ਸਲਮਾਨ ਖ਼ਾਨ ਨੂੰ ਪਿੱਛੇ ਛੱਡ ਦਿੱਤਾ ਹੈ। ਖ਼ਾਨ ਦੀ ਫ਼ਿਲਮ ‘ਭਾਰਤ’ 14ਵੇਂ ਦਿਨ 200 ਕਰੋੜੀ ਕਲੱਬ ‘ਚ ਸ਼ਾਮਲ ਹੋਈ ਸੀ ਜਦਕਿ ‘ਕਬੀਰ ਸਿੰਘ’ ਨੇ ਇਹ ਕਮਾਈ 13 ਦਿਨਾਂ ‘ਚ ਕੀਤੀ ਹੈ। 21 ਜੂਨ ਨੂੰ ਰਿਲੀਜ਼ ਕਬੀਰ ਸਿੰਘ ਨੂੰ ਭਾਰਤ ‘ਚ 3123 ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement