ਪੜਚੋਲ ਕਰੋ

Shahrukh Khan: ਸ਼ਾਹਰੁਖ ਖਾਨ ਅੱਜ ਮਨਾ ਰਹੇ 57ਵਾਂ ਜਨਮਦਿਨ, 5 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ, ਜਾਣੋ ਕਿਵੇਂ ਬਣੇ ਵਿਲੇਨ ਤੋਂ ਰੋਮਾਂਸ ਕਿੰਗ

Shahrukh Khan Birthday: ਕਿੰਗ ਖਾਨ ਸ਼ਾਹਰੁਖ ਅੱਜ ਯਾਨਿ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖਾਨ ਦਾ ਨਾਮ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੈ

Happy Birthday Shahrukh Khan: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਯਾਨਿ 2 ਨਵੰਬਰ ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖਾਨ ਦਾ ਨਾਮ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਨੇ ਇਹ ਮੁਕਾਮ ਹਾਸਲ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ। ਉਨ੍ਹਾਂ ਨੂੰ ਇਹ ਮੁਕਾਮ ਅਸਾਨੀ ਨਾਲ ਨਹੀਂ ਮਿਲਿਆ। 

ਸ਼ੁਰੂਆਤੀ ਜੀਵਨ ਤੇ ਸੰਘਰਸ਼
ਸ਼ਾਹਰੁਖ ਖਾਨ ਨੇ ਬਚਪਨ ਤੋਂ ਹੀ ਗਰੀਬੀ ਦੇਖੀ ਸੀ। ਕਿਉਂਕਿ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਬੰਦ ਹੋ ਗਿਆ ਸੀ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਬਿਜ਼ਨਸ ਦੀ ਨਾਕਾਮੀ ਨਾਲ ਜੂਝਦੇ ਹੋਏ ਦੇਖਿਆ ਸੀ। ਉਨ੍ਹਾਂ ਦੇ ਮਨ `ਚ ਇਹ ਸਭ ਦੇਖ ਕੇ ਇਹ ਗੱਲ ਪੱਕੀ ਹੋ ਗਈ ਸੀ ਕਿ ਉਨ੍ਹਾਂ ਨੂੰ ਜ਼ਿੰਦਗੀ `ਚ ਕੁੱਝ ਕਰਨਾ ਹੈ। ਜਦੋਂ ਸ਼ਾਹਰੁਖ 15 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਦੀ ਮਾਂ ਤੇ ਭੈਣ ਨੇ ਹੋਰ ਵੀ ਮੁਸ਼ਕਲ ਸਮਾਂ ਦੇਖਿਆ। ਪਿਤਾ ਦੇ ਦੇਹਾਂਤ ਤੋਂ ਕੁੱੱਝ ਸਾਲਾਂ ਬਾਅਦ ਸ਼ਾਹਰੁਖ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ। ਪਰ ਇਨ੍ਹਾਂ ਸਭ ਗੱਲਾਂ ਨੇ ਸ਼ਾਹਰੁਖ ਨੂੰ ਹੋਰ ਮਜ਼ਬੂਤ ਬਣਾਇਆ।

Shahrukh Khan: ਸ਼ਾਹਰੁਖ ਖਾਨ ਅੱਜ ਮਨਾ ਰਹੇ 57ਵਾਂ ਜਨਮਦਿਨ, 5 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ, ਜਾਣੋ ਕਿਵੇਂ ਬਣੇ ਵਿਲੇਨ ਤੋਂ ਰੋਮਾਂਸ ਕਿੰਗ

ਸਕੂਲ/ਕਾਲਜ ਦੇ ਹੋਣਹਾਰ ਵਿਦਿਆਰਥੀ
ਸ਼ਾਹਰੁਖ ਆਪਣੇ ਸਕੂਲ/ਕਾਲਜ ਦੇ ਹੋਣਹਾਰ ਵਿਦਿਆਰਥੀ ਰਹੇ ਸੀ। ਉਨ੍ਹਾਂ ਨੂੰ ਕਾਲਜ ਤੋਂ ਸਟੂਡੈਂਟ ਆਫ਼ ਦ ਈਅਰ ਦਾ ਐਵਾਰਡ ਮਿਲਿਆ ਸੀ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਉਹ ਕਦੇ ਵੀ ਐਕਟਰ ਨਹੀਂ ਬਣਨਾ ਚਾਹੁੰਦੇ ਸੀ। ਉਹ ਹਮੇਸ਼ਾ ਤੋਂ ਪੜ੍ਹਾਈ ਲਿਖਾਈ ਦੇ ਫੀਲਡ `ਚ ਹੀ ਕਰੀਅਰ ਬਣਾਉਣਾ ਚਾਹੁੰਦੇ ਸੀ। ਪਰ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਫ਼ਿਲਮੀ ਦੁਨੀਆ `ਚ ਖਿੱਚ ਕੇ ਲੈ ਆਈ। 

ਫੌਜੀ ਸੀਰੀਅਲ `ਚ ਕੰਮ
ਦਿੱਲੀ `ਚ ਰਹਿੰਦੇ ਹੋਏ ਸ਼ਾਹਰੁਖ ਨੂੰ ਫੌਜੀ ਸੀਰੀਅਲ ਦੀ ਆਫ਼ਰ ਮਿਲੀ। ਸ਼ਾਹਰੁਖ ਕੋਲ ਪੈਸੇ ਦੀ ਕਮੀ ਸੀ, ਜਿਸ ਕਰਕੇ ਉਨ੍ਹਾਂ ਨੇ ਇਹ ਕੰਮ ਕਰਨ ਲਈ ਹਾਮੀ ਭਰੀ। ਫੌਜੀ ਸੀਰੀਅਲ `ਚ ਸ਼ਾਹਰੁਖ ਕੈਪਟਨ ਅਭਿਮੰਨਿਊ ਦੇ ਰੋਲ `ਚ ਨਜ਼ਰ ਆਏ ਤੇ ਸਿੱਧਾ ਦਿਲ `ਚ ਉੱਤਰ ਗਏ। ਇਸ ਤੋਂ ਬਾਅਦ ਸ਼ਾਹਰੁਖ ਫੌਜੀ ਤੋਂ ਇਲਾਵਾ ਸਰਕਸ ਸੀਰੀਅਲ `ਚ ਵੀ ਨਜ਼ਰ ਆਏ। ਉਨ੍ਹਾਂ ਦੀ ਗ਼ਜ਼ਬ ਐਕਟਿੰਗ ਨੇ ਉਨ੍ਹਾਂ ਨੂੰ ਟੀਵੀ ਤੇ ਹਿੱਟ ਬਣਾ ਦਿੱਤਾ। ਪਰ ਸ਼ਾਹਰੁਖ ਛੋਟੀ ਜਿਹੀ ਪ੍ਰਸਿੱਧੀ ਤੋਂ ਖੁਸ਼ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਆਉਣ ਦਾ ਫ਼ੈਸਲਾ ਕੀਤਾ।

ਮੁੰਬਈ `ਚ ਸੰਘਰਸ਼ ਦਾ ਦੌਰ
ਸ਼ਾਹਰੁਖ ਨੂੰ ਮੁੰਬਈ `ਚ ਜ਼ਬਰਦਸਤ ਸੰਘਰਸ਼ ਕਰਨਾ ਪਿਆ। ਉਹ ਮੁੰਬਈ ਹੀਰੋ ਬਣਨ ਲਈ ਆਏ ਸੀ। ਪਰ ਇੱਕ ਫ਼ਿਲਮ ਮੇਕਰ ਨੇ ਉਨ੍ਹਾਂ ਦਾ ਸੁਪਨਾ ਤੋੜ ਦਿੱਤਾ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ `ਚ ਇਸ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਇੱਕ ਫ਼ਿਲਮ ਮੇਕਰ ਕੋਲ ਉਹ ਕੰਮ ਮੰਗਣ ਗਏ ਤਾਂ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਉਨ੍ਹਾਂ ਦੀ ਸ਼ਕਲ ਤਾਂ ਵਿਲੇਨ ਵਾਲੀ ਹੈ, ਕੰਮ ਉਹ ਹੀਰੋ ਦਾ ਭਾਲਦੇ ਨੇ। ਇਸ ਤੋਂ ਬਾਅਦ ਸ਼ਾਹਰੁਖ ਕਾਫ਼ੀ ਨਿਰਾਸ਼ ਤਾਂ ਹੋਏ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।

Shahrukh Khan: ਸ਼ਾਹਰੁਖ ਖਾਨ ਅੱਜ ਮਨਾ ਰਹੇ 57ਵਾਂ ਜਨਮਦਿਨ, 5 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ, ਜਾਣੋ ਕਿਵੇਂ ਬਣੇ ਵਿਲੇਨ ਤੋਂ ਰੋਮਾਂਸ ਕਿੰਗ

ਫ਼ਿਲਮਾਂ `ਚ ਇੰਜ ਮਿਲਿਆ ਪਹਿਲਾ ਮੌਕਾ
ਸ਼ਾਹਰੁਖ ਨੇ ਮੁੰਬਈ `ਚ ਪਾਗਲਾਂ ਵਾਂਗ ਸੰਘਰਸ਼ ਕੀਤਾ, ਪਰ ਉਨ੍ਹਾਂ ਨੂੰ ਕਿਸੇ ਨੇ ਕੰਮ ਨਹੀਂ ਦਿੱਤਾ। ਇੱਕ ਦਿਨ ਆਖਰ ਉਹ ਮੌਕੇ ਆ ਹੀ ਗਿਆ। ਸ਼ਾਹਰੁਖ ਨੂੰ ਫ਼ਿਲਮ `ਦੀਵਾਨਾ` `ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ `ਚ ਸ਼ਾਹਰੁਖ ਰਿਸ਼ੀ ਕਪੂਰ ਤੇ ਦਿਵਯਾ ਭਾਰਤੀ ਨਾਲ ਨਜ਼ਰ ਆਏ। ਪਰ ਉਨ੍ਹਾਂ ਨੂੰ ਇਹ ਰੋਲ ਬਹੁਤ ਮੁਸ਼ਕਲ ਨਾਲ ਮਿਲਿਆ। ਦਰਅਸਲ, ਕਈ ਬਾਲੀਵੁੱਡ ਐਕਟਰ ਇਸ ਰੋਲ ਲਈ ਨਾਂ ਕਰ ਚੁੱਕੇ ਸੀ। ਕਿਉਂਕਿ ਇਸ ਫ਼ਿਲਮ `ਚ ਮੇਨ ਹੀਰੋ ਰਿਸ਼ੀ ਕਪੂਰ ਸੀ ਤੇ ਕੋਈ ਵੀ ਐਕਟਰ ਸੈਕੰਡ ਹੀਰੋ ਦਾ ਕਿਰਦਾਰ ਨਹੀਂ ਕਰਨਾ ਚਾਹੁੰਦਾ ਸੀ। ਪਰ ਹੀਰੋ ਬਣਨ ਆਏ ਸ਼ਾਹਰੁਖ ਲਈ ਇਹ ਰੋਲ ਕਿਸੇ ਮੌਕੇ ਤੋਂ ਘੱਟ ਨਹੀਂ ਸੀ। ਸ਼ਾਹਰੁਖ ਨੇ ਦੀਵਾਨਾ ਫ਼ਿਲਮ ਕੀਤੀ ਤੇ ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ।

ਦੂਜੇ ਅੇੈਕਟਰਾਂ ਦੀਆਂ ਛੱਡੀਆਂ ਫ਼ਿਲਮਾਂ ਨਾਲ ਬਣੇ ਸੁਪਰਸਟਾਰ
ਦੀਵਾਨਾ ਫ਼ਿਲਮ `ਚ ਸ਼ਾਹਰੁਖ ਨੂੰ ਇਸ ਕਰਕੇ ਕੰਮ ਮਿਲਿਆ ਕਿਉਂਕਿ ਇਹ ਫ਼ਿਲਮ ਨੂੰ ਕਈ ਐਕਟਰ ਨਾ ਕਰ ਚੁੱਕੇ ਸੀ। ਇਸ ਤੋਂ ਬਾਅਦ ਸਲਮਾਨ ਖਾਨ ਦੀ ਛੱਡੀ ਫ਼ਿਲਮ ਬਾਜ਼ੀਗਰ ਤੇ ਆਮਿਰ ਖਾਨ ਦੀ ਛੱਡੀ ਫ਼ਿਲਮ ਡਰ ਨੇ ਸ਼ਾਹਰੁਖ ਨੂੰ ਬਾਲੀਵੁੱਡ ਦਾ ਬੈਸਟ ਵਿਲਨ ਬਣਾਇਆ। ਸ਼ਾਹਰੁਖ ਨੂੰ ਡਰ ਫ਼ਿਲਮ ਲਈ ਬੈਸਟ ਵਿਲਨ ਦਾ ਫ਼ਿਲਮ ਫ਼ੇਅਰ ਪੁਰਸਕਾਰ ਮਿਲਿਆ। ਪਰ ਸ਼ਾਹਰੁਖ ਹਜੇ ਵੀ ਸੰਤੁਸ਼ਟ ਨਹੀਂ ਸੀ। ਉਹ ਹੀਰੋ ਦਾ ਰੋਲ ਕਰਨਾ ਚਾਹੁੰਦੇ ਸੀ।

Shahrukh Khan: ਸ਼ਾਹਰੁਖ ਖਾਨ ਅੱਜ ਮਨਾ ਰਹੇ 57ਵਾਂ ਜਨਮਦਿਨ, 5 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ, ਜਾਣੋ ਕਿਵੇਂ ਬਣੇ ਵਿਲੇਨ ਤੋਂ ਰੋਮਾਂਸ ਕਿੰਗ

ਦਿਲਵਾਲੇ ਦੁਲਹਨੀਆ ਲੇ ਜਾਏਂਗੇ ਨੇ ਬਣਾਇਆ ਰੋਮਾਂਸ ਕਿੰਗ
ਸ਼ਾਹਰੁਖ ਖਾਨ ਦੀ ਜ਼ਿੰਦਗੀ `ਚ ਆਖਰ ਉਹ ਮੌਕੇ ਆਇਆ ਜਦੋਂ ਉਨ੍ਹਾਂ ਨੂੰ ਹੀਰੋ ਬਣਨ ਦਾ ਮੌਕਾ ਮਿਲਿਆ। `ਦਿਲਵਾਲੇ ਦੁਲਹਨੀਆ ਲੇ ਜਾਏਂਗੇ` `ਚ ਸ਼ਾਹਰੁਖ ਰਾਜ ਬਣਕੇ ਹਿੰਦੁਸਤਾਨ ਦੇ ਦਿਲ `ਚ ਉੱਤਰ ਗਏ। ਤੁਹਾਨੂੰ ਦਸ ਦਈਏ ਕਿ ਇਹ ਫ਼ਿਲਮ ਵੀ ਕਈ ਐਕਟਰ ਕਰਨ ਤੋਂ ਨਾ ਕਰ ਚੁੱਕੇ ਸੀ। ਇਸ ਤੋਂ ਬਾਅਦ ਇਹ ਫ਼ਿਲਮ ਸ਼ਾਹਰੁਖ ਕੋਲ ਪਹੁੰਚੀ। ਅੱਜ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਬਾਲੀਵੁੱਡ ਦਾ ਮਾਸਟਰਪੀਸ ਹੈ।

Shahrukh Khan: ਸ਼ਾਹਰੁਖ ਖਾਨ ਅੱਜ ਮਨਾ ਰਹੇ 57ਵਾਂ ਜਨਮਦਿਨ, 5 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ, ਜਾਣੋ ਕਿਵੇਂ ਬਣੇ ਵਿਲੇਨ ਤੋਂ ਰੋਮਾਂਸ ਕਿੰਗ

ਕਦੇ 500 ਰੁਪਏ ਵੀ ਨਹੀਂ ਹੁੰਦੇ ਸੀ ਅੱਜ 5 ਹਜ਼ਾਰ ਕਰੋੜ ਦੇ ਮਾਲਕ
ਇੱਕ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਜਾਇਦਾਦ 2021 `ਚ 690 ਮਿਲੀਅਨ ਡਾਲਰ ਯਾਨਿ 5 ਹਜ਼ਾਰ ਕਰੋੜ ਦੱਸੀ ਗਈ ਹੈ। ਸ਼ਾਹਰੁਖ ਦੀਆਂ ਫ਼ਿਲਮ ਅੱਜ ਭਾਵੇਂ ਚੱਲ ਨਹੀਂ ਰਹੀਆਂ, ਪਰ ਇਸ ਨਾਲ ਸ਼ਾਹਰੁਖ ਦੀ ਪ੍ਰਸਿੱਧੀ ਤੇ ਕਮਾਈ `ਚ ਕੋਈ ਕਮੀ ਨਹੀਂ ਆਈ। ਹੈ। ਸ਼ਾਹਰੁਖ ਦੀ ਆਮਦਨ ਦਾ ਸਰੋਤ ਸਿਰਫ਼ ਫ਼ਿਲਮਾਂ ਨਹੀਂ ਹਨ। ਸ਼ਾਹਰੁਖ ਸੋਸ਼ਲ ਮੀਡੀਆ ਤੋਂ ਵੀ ਮੋਟੀ ਕਮਾਈ ਕਰਦੇ ਹਨ। ਇਸ ਦੇ ਨਾਲ ਨਾਲ ਉਹ ਦੁਬਈ ਦੇ ਬਰਾਂਡ ਅੰਬੈਸਡਰ ਹਨ। ਉਹ ਇਸ਼ਤਿਹਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ। ਇਸ ਦੇ ਨਾਲ ਨਾਲ ਸ਼ਾਹਰੁਖ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ `ਚ ਪਰਫ਼ਾਰਮ ਕਰਨ ਲਈ 4-8 ਕਰੋੜ ਫੀਸ ਲੈਂਦੇ ਹਨ। ਦੱਸਿਆ ਜਾਂਦਾ ਹੈ ਕਿ ਸ਼ਾਹਰੁਖ ਖਾਨ ਇੱਕ ਦਿਨ `ਚ 1 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦੇ ਹਨ ਅਤੇ ਇੱਕ ਮਹੀਨੇ `ਚ 30 ਕਰੋੜ ਤੋਂ ਜ਼ਿਆਦਾ ਦੀ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
Embed widget