Ranbir Kapoor ਦੇ ਫੈਨਜ਼ ਦਾ ਇੰਤਜ਼ਾਰ ਹੋਇਆ ਖਤਮ, ਫਿਲਮ Shamshera ਦਾ ਟੀਜ਼ਰ ਹੋਇਆ ਰਿਲੀਜ਼, ਇਸ ਦਿਨ ਸਿਨੇਮਾ ਘਰਾਂ 'ਚ ਦੇਵੇਗੀ ਦਸਤਕ
Shamshera Teaser: ਫਿਲਮ 'ਸੰਜੂ' (Sanju) ਤੋਂ ਬਾਅਦ ਰਣਬੀਰ ਕਪੂਰ ਦੀ ਕੋਈ ਫਿਲਮ ਬਾਕਸ ਆਫਿਸ 'ਤੇ ਨਹੀਂ ਆਈ ਹੈ। ਅਜਿਹੇ 'ਚ ਦਰਸ਼ਕ ਉਹਨਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
Shamshera Teaser: ਫਿਲਮ 'ਸੰਜੂ' (Sanju) ਤੋਂ ਬਾਅਦ ਰਣਬੀਰ ਕਪੂਰ ਦੀ ਕੋਈ ਫਿਲਮ ਬਾਕਸ ਆਫਿਸ 'ਤੇ ਨਹੀਂ ਆਈ ਹੈ। ਅਜਿਹੇ 'ਚ ਦਰਸ਼ਕ ਉਹਨਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਆਖਿਰਕਾਰ ਫਿਲਮ ਸ਼ਮਸ਼ੇਰਾ (Shamshera) ਦੇ ਟੀਜ਼ਰ ਦੇ ਨਾਲ ਲੋਕਾਂ ਦਾ ਇੰਤਜ਼ਾਰ ਪੂਰਾ ਹੋ ਗਿਆ ਹੈ। ਦਰਅਸਲ ਯਸ਼ਰਾਜ ਬੈਨਰ (Yashraj Films) ਹੇਠ ਬਣ ਰਹੀ ਫਿਲਮ ਸ਼ਮਸ਼ੇਰਾ ਦਾ ਟੀਜ਼ਰ ਸਾਹਮਣੇ ਆਇਆ ਹੈ।
ਫਿਲਮ 'ਚ ਸੰਜੇ ਦੱਤ, ਰਣਬੀਰ ਕਪੂਰ, ਵਾਣੀ ਕਪੂਰ ਦੀ ਝਲਕ ਦੇਖਣ ਨੂੰ ਮਿਲੀ ਹੈ। 1 ਮਿੰਟ 10 ਸੈਕਿੰਡ ਦੇ ਇਸ ਟੀਜ਼ਰ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਇਸ ਸਾਲ 22 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਟੀਜ਼ਰ ਦੀ ਸ਼ੁਰੂਆਤ ਫਿਲਮ ਦੇ ਮੁੱਖ ਕਿਰਦਾਰਾਂ ਦੇ ਸੰਵਾਦਾਂ ਨਾਲ ਹੁੰਦੀ ਹੈ। ਵੀਡੀਓ 'ਚ ਰਣਬੀਰ ਕਪੂਰ, ਸੰਜੇ ਦੱਤ ਅਤੇ ਵਾਣੀ ਕਪੂਰ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ 'ਸ਼ਮਸ਼ੇਰਾ' ਇੱਕ ਵੱਡੇ ਬਜਟ ਦੀ ਪੀਰੀਅਡ ਐਕਸ਼ਨ ਫਿਲਮ ਹੈ।
ਰਣਬੀਰ ਕਪੂਰ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਡਬਲ ਰੋਲ ਕਰ ਰਹੇ ਹਨ। ਇਸ ਵਿੱਚ ਉਹ ਇੱਕ ਲੁਟੇਰੇ ਅਤੇ ਉਸਦੇ ਬੇਟੇ ਦੀ ਭੂਮਿਕਾ ਨਿਭਾਏਗਾ। ਫਿਲਮ (Shamshera Story) ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ 19ਵੀਂ ਸਦੀ ਦੀ ਹੈ। ਇਹ ਫਿਲਮ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ। ਯਸ਼ਰਾਜ ਫਿਲਮਜ਼ ਦੇ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਮਲਹੋਤਰਾ ਨੇ ਕੀਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਫਿਲਮ ਇਸ ਸਾਲ 18 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਹੁਣ ਜਦੋਂ ਫਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ ਤਾਂ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Hijab ਵਿਵਾਦ 'ਤੇ Twitter 'ਤੇ ਆਹਮੋ-ਸਾਹਮਣੇ ਹੋਈਆਂ Kangana Ranaut ਅਤੇ Shabana Azmi, ਅਫਗਾਨਿਸਤਾਨ-ਭਾਰਤ ਨੂੰ ਵੀ ਲੈ ਕੇ ਕੀਤਾ ਟਵੀਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904