ਪੜਚੋਲ ਕਰੋ

ਪੁਰਾਣੇ ਜ਼ਮਾਨੇ ਦੇ ਹਾਲੀਵੁੱਡ ਦੀ ਸਭ ਤੋਂ ਸੋਹਣੀ ਅਦਾਕਾਰਾ ਸੀ ਸ਼ਾਰੋਨ ਟੇਟ, ਸੀਰੀਅਲ ਕਿੱਲਰ ਨੇ ਬੇਰਹਿਮੀ ਨਾਲ ਕੀਤਾ ਸੀ ਕਤਲ

Sharon Tate Murder: ਸ਼ਾਰੋਨ ਦੇ ਪੇਟ `ਚ ਚਾਕੂ ਨਾਲ 16 ਵਾਰ ਕੀਤੇ ਗਏ। ਕਾਤਲਾਂ ਨੇ ਚਾਕੂ ਇੰਨੀਂ ਜ਼ੋਰ ਨਾਲ ਮਾਰਿਆ ਕਿ ਸ਼ਾਰੋਨ ਦੇ ਗਰਭ `ਚ ਪਲ ਰਿਹਾ ਬੱਚਾ ਫਰਸ਼ ਤੇ ਡਿੱਗ ਪਿਆ ਸੀ।

Sharon Tate Murder: ਪੁਰਾਣੇ ਜ਼ਮਾਨੇ ਦੀ ਹਾਲੀਵੁੱਡ ਅਦਾਕਾਰਾ ਸ਼ਾਰੋਨ ਟੇਟ ਆਪਣੇ ਸਮੇਂ ਦੀ ਸਭ ਤੋਂ ਸੋਹਣੀ ਹੀਰੋਈਨ ਸੀ। ਉਹ 60 ਦੇ ਦਹਾਕਿਆਂ `ਚ ਟੌਪ ਦੀ ਅਭਿਨੇਤਰੀ ਸੀ। ਉਸ ਦੀ ਖੂਬਸੂਰਤੀ ਸਾਹਮਣੇ ਵੱਡੀ ਵੱਡੀ ਅਭਿਨੇਤਰੀਆਂ ਵੀ ਫੇਲ੍ਹ ਸੀ। ਸ਼ਾਰੋਨ ਟੇਟ ਦੀ ਜ਼ਿੰਦਗੀ `ਚ ਸਭ ਕੁੱਝ ਸਹੀ ਚੱਲ ਰਿਹਾ ਸੀ। ਉਹ ਹਾਲੀਵੁੱਡ ਦੀ ਟੌਪ ਅਭਿਨੇਤਰੀ ਸੀ। ਉਨ੍ਹਾਂ ਨੇ 25 ਸਾਲ ਦੀ ਉਮਰ `ਚ ਪ੍ਰਸਿੱਧ ਫ਼ਿਲਮ ਮੇਕਰ ਰੋਮਨ ਪਲਿੰਸਕੀ ਨਾਲ ਵਿਆਹ ਕੀਤਾ ਸੀ। ਸਭ ਕੁੱਝ ਸਹੀ ਚੱਲ ਰਿਹਾ ਸੀ।

ਫ਼ਿਰ ਆਇਆ 8 ਅਗਸਤ 1969 ਦਾ ਦਿਨ। ਸ਼ਾਰੋਨ ਦੇ ਪਤੀ ਪਲਿੰਸਕੀ ਵਿਦੇਸ਼ ਗਏ ਸੀ। ਇਸ ਦੌਰਾਨ ਸ਼ਾਰੋਨ ਘਰ `ਚ ਇਕੱਲੀ ਨਹੀਂ ਰਹਿਣਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਆਪਣੇ ਕੁੱਝ ਦੋਸਤਾਂ ਨੂੰ ਆਪਣੇ ਘਰ ਦਾਵਤ ਲਈ ਬੁਲਾ ਲਿਆ। ਪਰ ਸ਼ਾਰੋਨ ਟੇਟ ਨੂੰ ਇਹ ਨਹੀਂ ਪਤਾ ਹੋਣਾ ਕਿ ਅੱਜ ਦੀ ਰਾਤ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟਣ ਵਾਲੀ ਹੈ।


ਪੁਰਾਣੇ ਜ਼ਮਾਨੇ ਦੇ ਹਾਲੀਵੁੱਡ ਦੀ ਸਭ ਤੋਂ ਸੋਹਣੀ ਅਦਾਕਾਰਾ ਸੀ ਸ਼ਾਰੋਨ ਟੇਟ, ਸੀਰੀਅਲ ਕਿੱਲਰ ਨੇ ਬੇਰਹਿਮੀ ਨਾਲ ਕੀਤਾ ਸੀ ਕਤਲ

8 ਅਗਸਤ ਦੀ ਰਾਤ ਕਰੀਬ 8 ਵਜੇ ਸ਼ਾਰੋਨ ਦੇ ਦੋਸਤ ਉਨ੍ਹਾਂ ਦੇ ਘਰ ਆ ਗਏ। ਦਾਵਤ ਸ਼ੁਰੂ ਹੋ ਗਈ। ਇਸ ਦਰਮਿਆਨ 4 ਲੋਕ ਜੋ ਪਹਿਲਾਂ ਤੋਂ ਹੀ ਸ਼ਾਰੋਨ ਟੇਟ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਸਾਜਸ਼ ਕਰ ਰਹੇ ਸੀ। ਇਨ੍ਹਾਂ ਸਾਈਕੋ ਕਿੱਲਰਜ਼ (ਕਾਤਲਾਂ) ਨੇ ਬੜੀ ਚਲਾਕੀ ਨਾਲ ਘਰ ਦੇ ਅੰਦਰ ਐਂਟਰੀ ਲਈ। ਇੱਕ ਸ਼ਖਸ ਨੇ ਸਭ ਤੋਂ ਖੰਭੇ ਉੱਪਰ ਚੜ੍ਹ ਕੇ ਟੈਲੀਫ਼ੋਨ ਦੀ ਲਾਈਨ ਕੱਟੀ ਤਾਂ ਕਿ ਘਰ ਦੇ ਅੰਦਰ ਮੌਜੂਦ ਲੋਕ ਫ਼ੋਨ ਦਾ ਇਸਤੇਮਾਲ ਨਾ ਕਰ ਸਕਣ। ਇਹ ਚਾਰ ਸ਼ਖਣ ਮੈਨਸਨ ਪਰਿਵਾਰ ਦੇ ਮੈਂਬਰ ਸੀ। (ਮੈਨਸਨ ਪਰਿਵਾਰ ਅਮਰੀਕਾ ਦਾ ਇਕ ਪਰਿਵਾਰ ਸੀ, ਜੋ ਕਿ ਕਾਲਾ ਜਾਦੂ ਤੇ ਹੋਰ ਸ਼ੈਤਾਨੀ ਕੰਮ `ਚ ਰੂਚੀ ਰੱਖਦੇ ਸੀ। ਕਿਹਾ ਜਾਂਦਾ ਹੈ ਕਿ ਇਹ ਜਾਦੂ ਟੋਣੇ ਦੀਆਂ ਕਿਰਿਆਵਾਂ ਨੂੰ ਪੂਰਾ ਕਰਨ ਲਈ ਹੀ ਕਤਲ ਕਰਦੇ ਸੀ।) ਇਸ ਤੋਂ ਬਾਅਦ ਮੈਨਸਨ ਫ਼ੈਮਿਲੀ ਨੇ ਦਰਖਤ ਤੇ ਚੜ੍ਹ ਕੇ ਘਰ ਦੇ ਵਿਹੜੇ `ਚ ਛਾਲ ਮਾਰ ਦਿੱਤੀ।

ਇਸ ਦੌਰਾਨ ਸ਼ਾਰੋਨ ਦਾ ਇੱਕ ਦੋਸਤ ਘਰ ਦੇ ਬਾਹਰ ਸੀ। ਉਸ ਨੇ ਇਨ੍ਹਾਂ ਕਾਤਲਾਂ ਨੂੰ ਦੇਖਿਆ ਤਾਂ ਕਾਰ ਤੋਂ ਬਾਹਰ ਨਿਕਲ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਸ਼ਖਸ ਨੇ ਉਸ ਤੇ ਗੋਲੀਆਂ ਚਲਾ ਦਿਤੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਹੁਣ ਮੈਨਸਨ ਫ਼ੈਮਿਲੀ ਘਰ ਦੇ ਅੰਦਰ ਦਾਖਲ ਹੋ ਚੁੱਕੀ ਸੀ। ਕਾਤਲਾਂ ਨੇ ਸ਼ਾਰੋਨ ਟੇਟ ਤੇ ਉਨ੍ਹਾਂ ਦੇ ਦੋਸਤਾਂ ਨੂੰ ਡਰਾਇੰਗ ਰੂਮ `ਚ ਇਕੱਠਾ ਕਰ ਲਿਆ। ਇੱਕ ਕਾਤਲ ਨੇ ਸ਼ਾਰੋਨ ਤੇ ਉਨ੍ਹਾਂ ਦੇ ਦੋਸਤ ਜੋ ਦੇ ਗਲ `ਚ ਰੱਸੀ ਪਾ ਕੇ ਦੋਵਾਂ ਨੂੰ ਬੰਨ੍ਹ ਦਿੱਤਾ। ਇਸ ਤੋਂ ਬਾਅਦ ਜੋ ਨੇ ਸ਼ਾਰੋਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਤਲਾਂ ਨੇ ਜੋ ਨੂੰ ਪਹਿਲਾਂ ਚਾਕੂਆਂ ਨਾਲ ਮਾਰਿਆ ਤੇ ਫ਼ਿਰ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ।

ਘਰ ਦੇ ਅੰਦਰ ਇਸ ਤਰ੍ਹਾਂ ਕਤਲ ਹੁੰਦੇ ਦੇਖ ਸਭ ਲੋਕ ਦਹਿਸ਼ਤ `ਚ ਆ ਗਏ। ਸ਼ਾਰੋਨ ਦੇ ਦੋਸਤ ਫ਼ਰਾਇਕੋਸਕੀ ਦੇ ਹੱਥ ਤੌਲੀਏ ਨਾਲ ਬੰਨ੍ਹ ਦਿੱਤੇ ਗਏ। ਜੋ ਕਿ ਉਸ ਨੇ ਛੁਡਾ ਲਏ। ਉਹ ਤੁਰੰਤ ਹੱਥ ਛੁਡਾ ਕੇ ਲਿਵਿੰਗ ਰੂਮ ਵੱਲ ਭੱਜਿਆ, ਪਰ ਕਾਤਲਾਂ ਦੇ ਹੱਥੇ ਚੜ੍ਹ ਗਿਆ ਤੇ ਬੇਰਹਿਮੀ ਨਾਲ ਮਾਰਿਆ ਗਿਆ। 

ਸ਼ਾਰੋਨ ਨੇ ਮੰਗੀ ਸੀ ਤਰਸ ਦੀ ਭੀਖ
ਦੋ ਕਤਲ ਤੋਂ ਬਾਅਦ ਤੀਜਾ ਵੀ ਹੋਇਆ। ਹੁਣ ਕਾਤਲ ਸ਼ਾਰੋਨ ਵੱਲ ਵਧ ਰਹੇ ਸੀ। ਕਾਤਲਾਂ ਨੂੰ ਆਪਣੇ ਵੱਲ ਆਉਂਦੇ ਦੇਖ ਉਹ ਉਨ੍ਹਾਂ ਦੇ ਪੈਰੀਂ ਡਿੱਗ ਗਈ। ਇਸ ਦੌਰਾਨ ਸ਼ਾਰੋਨ ਨੇ ਮੈਨਸਨ ਪਰਿਵਾਰ ਦੀਆਂ ਮਿਨਤਾਂ ਕੀਤੀਆਂ ਕਿ ਉਸ ਨੂੰ ਬੰਧਕ ਬਣਾ ਕੇ ਰੱਖਿਆ ਜਾਵੇ ਕਿਉਂਕਿ ਥੋੜੇ ਹੀ ਦਿਨਾਂ `ਚ ਉਸ ਦੇ ਬੱਚੇ ਦਾ ਜਨਮ ਹੋਣ ਵਾਲਾ ਹੈ। ਜਦੋਂ ਬੱਚੇ ਦਾ ਜਨਮ ਹੋ ਜਾਵੇਗਾ ਤਾਂ ਉਹ ਬੇਸ਼ੱਕ ਉਸ ਨੂੰ ਮਾਰ ਦੇਣ। ਪਰ ਕਾਤਲਾਂ ਨੇ ਸ਼ਾਰੋਨ ਤੇ ਤਰਸ ਨਹੀਂ ਖਾਧਾ। ਸ਼ਾਰੋਨ ਦੇ ਪੇਟ `ਚ ਚਾਕੂ ਨਾਲ 16 ਵਾਰ ਕੀਤੇ ਗਏ। ਕਾਤਲਾਂ ਨੇ ਚਾਕੂ ਇੰਨੀਂ ਜ਼ੋਰ ਨਾਲ ਮਾਰਿਆ ਕਿ ਸ਼ਾਰੋਨ ਦੇ ਗਰਭ `ਚ ਪਲ ਰਿਹਾ ਬੱਚਾ ਫਰਸ਼ ਤੇ ਡਿੱਗ ਪਿਆ ਸੀ। ਅਗਲੀ ਸਵੇਰ ਸ਼ਾਰੋਨ ਦੇ ਪਤੀ ਰੋਮਨ ਪੋਲਿੰਸਕੀ ਲਾਸ ਏਂਜਲਸ ਪਰਤੇ ਤਾਂ ਉਨ੍ਹਾਂ ਨੂੰ ਸਾਰੀ ਕਹਾਣੀ ਪਤਾ ਲੱਗੀ। 13 ਅਗਸਤ 1969 ਨੂੰ ਸ਼ਾਰੋਨ ਟੇਟ ਨੂੰ ਉਨ੍ਹਾਂ ਦੇ ਬੱਚੇ ਸਮੇਤ ਦਫ਼ਨਾਇਆ ਗਿਆ।   

ਮਜ਼ੇ ਲਈ ਕੀਤਾ ਸੀ ਕਤਲ
ਲਾਸ ਏਂਜਲਸ ਪੁਲਿਸ ਨੇ ਮੈਨਸਨ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਪਣੇ ਇਕਬਾਲੇ ਜੁਰਮ `ਚ ਕਾਤਲਾਂ ਨੇ ਕਬੂਲਿਆ ਸੀ ਕਿ ਉਨ੍ਹਾਂ ਨੇ ਸਿਰਫ਼ ਮਜ਼ੇ ਲਈ ਇਹ ਕਤਲ ਕੀਤਾ ਸੀ। ਉਹ ਚਾਹੁੰਦੇ ਸੀ ਕਿ ਦੁਨੀਆ `ਚ ਉਨ੍ਹਾਂ ਦਾ ਨਾਂ ਹੋਵੇ। ਉਨ੍ਹਾਂ ਦੀ ਖੂਬ ਚਰਚਾ ਹੋਵੇ। ਸ਼ਾਰੋਨ ਟੇਟ ਉਸ ਸਮੇਂ ਕਾਫ਼ੀ ਪ੍ਰਸਿੱਧ ਸੀ। ਉਸ ਤੋਂ ਵਧੀਆ ਸ਼ਿਕਾਰ ਕੋਈ ਹੋ ਹੀ ਨਹੀਂ ਸਕਦਾ ਸੀ।

ਟਾਪ ਹੈਡਲਾਈਨ

Amitabh Bachchan: ਅਮਿਤਾਭ ਬੱਚਨ ਦੇ ਜਲਸੇ ਨੂੰ ਭਾਰੀ ਪੁਲਿਸ ਬਲ ਨੇ ਘੇਰਿਆ, ਕਾਰ ਬੰਬ ਹਮਲੇ ਦੀ ਮਿਲੀ ਧਮਕੀ, ਦਿਲਜੀਤ ਦੇ ਕੰਸਰਟ ਨੂੰ ਲੈ ਕੇ ਧਮਕੀ...
ਅਮਿਤਾਭ ਬੱਚਨ ਦੇ ਜਲਸੇ ਨੂੰ ਭਾਰੀ ਪੁਲਿਸ ਬਲ ਨੇ ਘੇਰਿਆ, ਕਾਰ ਬੰਬ ਹਮਲੇ ਦੀ ਮਿਲੀ ਧਮਕੀ, ਦਿਲਜੀਤ ਦੇ ਕੰਸਰਟ ਨੂੰ ਲੈ ਕੇ ਧਮਕੀ...
Cricketer Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਨੇ ਗਰਲਫ੍ਰੈਂਡ ਨਾਲ ਮੰਗਣੀ ਕਰਵਾਈ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ...
ਕ੍ਰਿਕਟਰ ਅਰਸ਼ਦੀਪ ਸਿੰਘ ਨੇ ਗਰਲਫ੍ਰੈਂਡ ਨਾਲ ਮੰਗਣੀ ਕਰਵਾਈ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ...
Punjabi Artist: ਪੰਜਾਬੀ ਸਿਨੇਮਾ ਜਗਤ 'ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ 'ਚ ਪਰਿਵਾਰ...
ਪੰਜਾਬੀ ਸਿਨੇਮਾ ਜਗਤ 'ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ 'ਚ ਪਰਿਵਾਰ...
ਮਸ਼ਹੂਰ ਅਦਾਕਾਰ ਰਣਵੀਰ ਸਿੰਘ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਾਨਾ ਦਾ ਹੋਇਆ ਦੇਹਾਂਤ; ਇੰਡਸਟਰੀ 'ਚ ਸੋਗ ਦੀ ਲਹਿਰ
ਮਸ਼ਹੂਰ ਅਦਾਕਾਰ ਰਣਵੀਰ ਸਿੰਘ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਾਨਾ ਦਾ ਹੋਇਆ ਦੇਹਾਂਤ; ਇੰਡਸਟਰੀ 'ਚ ਸੋਗ ਦੀ ਲਹਿਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Money Management : ਹੁਣ ਪੁਰਾਣਾ ਤਰੀਕਾ ਛੱਡੋ, ਪੈਸੇ ਸੰਭਾਲਣ ਲਈ ਅਪਣਾਓ ਇਹ ਸਮਾਰਟ ਤਰੀਕੇ
Money Management : ਹੁਣ ਪੁਰਾਣਾ ਤਰੀਕਾ ਛੱਡੋ, ਪੈਸੇ ਸੰਭਾਲਣ ਲਈ ਅਪਣਾਓ ਇਹ ਸਮਾਰਟ ਤਰੀਕੇ
CNG and PNG Price Hike : ਗੱਡੀ ਚਲਾਉਣੀ ਅਤੇ ਰਸੋਈ ਚਲਾਉਣੀ ਹੋਈ ਮਹਿੰਗੀ! CNG-PNG ਦੇ ਦੀਆਂ ਵਧੀਆਂ ਕੀਮਤਾਂ  
CNG and PNG Price Hike : ਗੱਡੀ ਚਲਾਉਣੀ ਅਤੇ ਰਸੋਈ ਚਲਾਉਣੀ ਹੋਈ ਮਹਿੰਗੀ! CNG-PNG ਦੇ ਦੀਆਂ ਵਧੀਆਂ ਕੀਮਤਾਂ  
Grandfather Property Rights : ਦਾਦੇ ਦੀ ਜਾਇਦਾਦ 'ਚ ਪੋਤੇ ਦਾ ਹੱਕ? ਸੁਪਰੀਮ ਕੋਰਟ ਦਾ ਵੱਡਾ ਫੈਸਲਾ , ਜਾਣੋ ਕੀ ਕਹਿੰਦਾ ਹੈ ਕਾਨੂੰਨ
Grandfather Property Rights : ਦਾਦੇ ਦੀ ਜਾਇਦਾਦ 'ਚ ਪੋਤੇ ਦਾ ਹੱਕ? ਸੁਪਰੀਮ ਕੋਰਟ ਦਾ ਵੱਡਾ ਫੈਸਲਾ , ਜਾਣੋ ਕੀ ਕਹਿੰਦਾ ਹੈ ਕਾਨੂੰਨ
Gold Silver Price Today: ਸੋਨਾ ਖਰੀਦਣ ਵਾਲਿਆਂ ਦੀ ਹੋਈ ਮੌਜ! 7 ਮਹੀਨਿਆਂ ਬਾਅਦ ਆਈ ਵੱਡੀ ਗਿਰਾਵਟ
Gold Silver Price Today: ਸੋਨਾ ਖਰੀਦਣ ਵਾਲਿਆਂ ਦੀ ਹੋਈ ਮੌਜ! 7 ਮਹੀਨਿਆਂ ਬਾਅਦ ਆਈ ਵੱਡੀ ਗਿਰਾਵਟ
Embed widget