Sharry Mann; ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਕਿਹਾ 'ਸ਼ੁਕਰੀਆ'
ਸ਼ੈਰੀ ਮਾਨ ਇੰਨੀਂ ਆਪਣੀ ਨਵੀਂ ਐਲਬਮ 'ਸਟਿੱਲ' ਦੀ ਕਾਮਯਾਬੀ ਨੂੰ ਲੈਕੇ ਕਾਫੀ ਖੁਸ਼ ਹੈ। ਮਾਨ ਦੀ ਇਸ ਐਲਬਮ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
Sharry Mann New Album: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਵਿੱਚੋਂ ਇੱਕ ਹੈ। ਸ਼ੈਰੀ ਮਾਨ ਦਾ ਨਾਮ ਉਨ੍ਹਾਂ ਬਹੁਤ ਘੱਟ ਕਲਾਕਾਰਾਂ 'ਚ ਸ਼ੁਮਾਰ ਹੈ, ਜੋ ਆਪਣੀ ਪਹਿਲੀ ਹੀ ਐਲਬਮ ਤੋਂ ਸਟਾਰ ਬਣੇ ਸੀ। ਸ਼ੈਰੀ ਮਾਨ ਨੇ ਲੰਬੇ ਬਰੇਕ ਤੋਂ ਬਾਅਦ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਵਾਪਸੀ ਕੀਤੀ ਸੀ। ਉਸ ਦੀਆਂ ਇਸ ਸਾਲ 2 ਐਲਬਮਾਂ ਇਕੱਠੀਆਂ ਰਿਲੀਜ਼ ਹੋਈਆਂ ਸੀ। ਇਹ ਐਲਬਮਾਂ ਸੀ 'ਦ ਲਾਸਟ ਗੁੱਡ ਐਲਬਮ' ਤੇ 'ਸਟਿੱਲ'। ਦੋਵੇਂ ਹੀ ਐਲਬਮਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
ਸ਼ੈਰੀ ਮਾਨ ਇੰਨੀਂ ਆਪਣੀ ਨਵੀਂ ਐਲਬਮ 'ਸਟਿੱਲ' ਦੀ ਕਾਮਯਾਬੀ ਨੂੰ ਲੈਕੇ ਕਾਫੀ ਖੁਸ਼ ਹੈ। ਮਾਨ ਦੀ ਇਸ ਐਲਬਮ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਸ਼ੈਰੀ ਮਾਨ ਇਸ ਗੱਲ ਤੋਂ ਕਾਫੀ ਖੁਸ਼ ਹੈ। ਗਾਇਕ ਨੇ ਖੁਸ਼ ਹੋ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਫੈਨਜ਼ ਲਈ ਇਮੋਸ਼ਨਲ ਸੰਦੇਸ਼ ਵੀ ਲਿਿਖਿਆ। ਉਸ ਨੇ ਲਿਿਖਿਆ, 'ਐਲਬਮ ਦੇ ਸਾਰੇ ਗਾਣਿਆਂ ਦੀ ਫੀਲੀਂਗ ਇਸ ਫੋਟੋ ਵਰਗੀ ਹੋਈ ਪਈ ਆ। ਥੈਂਕ ਯੂ ਮਿੱਤਰੋਂ 'ਸਟਿੱਲ' ਐਲਬਮ ਨੂੰ ਇਨ੍ਹਾਂ ਪਿਆਰ ਦੇਣ ਲਈ......ਕਾਟੋ ਫੁੱਲਾਂ 'ਤੇ ਆ ਪੂਰੀ।'
View this post on Instagram
ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' 29 ਸਤੰਬਰ ਨੂੰ ਰਿਲੀਜ਼ ਹੋਈ ਹੈ ਅਤੇ ਸ਼ੈਰੀ ਮਾਨ ਦੀ ਰਿਹ ਐਲਬਮ ਸਾਰਿਆਂ ਨੂੰ ਕਾਫੀ ਪਸੰਦ ਆ ਰਹੀ ਹੈ। ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਸੀ। ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਖਿਆ, 'ਲਓ ਬਈ ਮਿੱਤਰੋਂ....ਇਸ ਵਾਰ ਕੋਸ਼ਿਸ਼ ਕੀਤੀ ਆ ਹਰ ਤਰ੍ਹਾਂ ਦਾ ਇੱਕ ਇੱਕੋ ਐਲਬਮ 'ਚ ਪਾਉਣ ਦੀ। ਬਾਕੀ ਲਾਸਟ ਐਲਬਮ ਤਾਂ ਉਦੋਂ ਹੀ ਹੋਊ ਜਦੋਂ ਸਮਾਂ ਲਾਸਟ ਆ ਗਿਆ। ਹਜੇ ਤਾਂ ਮਿੱਤਰਾਂ ਨੇ ਨਵੀਂ ਸ਼ੁਰੂਆਤ ਕੀਤੀ ਆ। ਬਾਕੀ ਕਰ ਦਿਓ ਫਿਰ ਸ਼ੇਅਰ ਦੱਬ ਕੇ ਮਿੱਤਰੋਂ। ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਗਾਣੇ? ਤੇ ਕਹਿੜੇ ਗਾਣੇ ਗਾਣੇ ਦੀ ਵੀਡੀਓ ਕਰੀਏ। ਲਵ ਯੂ ਆਲ।'