Sidharth Shukla ਦੀ ਮੌਤ 'ਤੇ Shehnaaz Gill ਨੇ ਬਿਆਨ ਕੀਤਾ ਦਰਦ, ਮੇਰੇ ਹੱਥਾਂ 'ਚ ਦਮ ਤੋੜਿਆ, ਕਿਵੇਂ ਜੀਵਾਂਗੀ ਹੁਣ?
ਸਿਧਾਰਥ ਸ਼ੁਕਲਾ ਲਈ ਆਪਣਾ ਪਿਆਰ ਸ਼ਹਿਨਾਜ਼ ਗਿੱਲ ਕਈ ਵਾਰ ਜ਼ਾਹਿਰ ਕਰ ਚੁੱਕੀ ਹੈ। ਹੁਣ ਸਿਧਾਰਥ ਦੀ ਮੌਤ 'ਤੇ ਸ਼ਹਿਨਾਜ਼ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ।
Shehnaaz Gill on Sidharth Shukla Death: ਸਿਧਾਰਥ ਸ਼ੁਕਲਾ ਦਾ ਵੀਰਵਾਰ ਦੇਹਾਂਤ ਹੋ ਗਿਆ। ਇਸ ਤੋਂ ਮਗਰੋਂ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਇਸ ਖ਼ਬਰ ਤੋਂ ਸਦਮੇ 'ਚ ਹਨ। ਐਂਟਰਟੇਨਮੇਂਟ ਇੰਡਸਟਰੀ ਨਾਲ ਜੁੜੇ ਲੋਕ ਵੀ ਸਿਧਾਰਥ ਦੀ ਮੌਤ 'ਤੇ ਯਕੀਨ ਨਹੀਂ ਕਰ ਪਾ ਰਹੇ। ਇਨ੍ਹਾਂ ਸਭ ਦਰਮਿਆਨ ਸਿਧਾਰਥ ਸ਼ੁਕਲਾ ਦੀ ਕਰੀਬੀ ਦੋਸਤ ਸ਼ਹਿਨਾਜ਼ ਕੌਰ ਗਿੱਲ ਨੂੰ ਭਾਵੁਕ ਕਰਨ ਵਾਲਾ ਬਿਆਨ ਆਇਆ ਹੈ। ਇਸ ਬਾਰੇ ਕਿਸੇ ਹੋਰ ਨੇ ਨਹੀਂ ਬਲਕਿ ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਨੇ ਆਪਣੇ ਪਿਤਾ ਨੂੰ ਕਿਹਾ, 'ਮੈਂ ਹੁਣ ਕਿਵੇਂ ਜੀਵਾਂਗੀ ਪਾਪਾ, ਉਹ ਮੇਰੇ ਹੱਥਾਂ 'ਚ ਦੁਨੀਆਂ ਛੱਡ ਗਿਆ।'
ਸਿਧਾਰਥ ਸ਼ੁਕਲਾ ਲਈ ਆਪਣਾ ਪਿਆਰ ਸ਼ਹਿਨਾਜ਼ ਗਿੱਲ ਕਈ ਵਾਰ ਜ਼ਾਹਿਰ ਕਰ ਚੁੱਕੀ ਹੈ। ਹੁਣ ਸਿਧਾਰਥ ਦੀ ਮੌਤ 'ਤੇ ਸ਼ਹਿਨਾਜ਼ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਰੋ-ਰੋ ਕੇ ਉਨ੍ਹਾਂ ਦੀ ਬੇਟੀ ਸ਼ਹਿਨਾਜ਼ ਦਾ ਬੁਰਾ ਹਾਲ ਹੈ। ਉਸ ਨੇ ਕਿਹਾ, 'ਪਾਪਾ ਮੇਰੇ ਹੱਥਾਂ ਚ ਉਸ ਨੇ ਦਮ ਤੋੜਿਆ ਹੈ। ਉਹ ਮੇਰੇ ਹੱਥਾਂ 'ਚ ਦੁਨੀਆ ਛੱਡ ਕੇ ਗਿਆ। ਮੈਂ ਹੁਣ ਕਿਵੇਂ ਜੀਵਾਂਗੀ, ਕੀ ਕਰਾਂਗੀ?'
View this post on Instagram
ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ, 'ਸ਼ਹਿਨਾਜ਼, ਸਿਧਾਰਥ ਨੂੰ ਸਵੇਰੇ ਨੌਰਮਲੀ ਉਠਾਉਣ ਗਈ ਤਾਂ ਉਸ ਨੇ ਰੈਸਪੌਂਡ ਨਹੀਂ ਕੀਤਾ। ਉਸ ਨੇ ਸਿਧਾਰਥ ਨੂੰ ਗੋਦੀ 'ਚ ਫੜ੍ਹ ਕੇ ਰੱਖਿਆ ਪਰ ਸਿਧਾਰਥ ਨੇ ਰਿਸਪੌਂਡ ਨਹੀਂ ਕੀਤਾ। ਫਿਰ ਸ਼ਹਿਨਾਜ਼ ਨੇ ਸਿਧਾਰਥ ਦੇ ਪੂਰੇ ਪਰਿਵਾਰ ਨੂੰ ਬੁਲਾਇਆ ਜੋ ਉੱਥੇ ਆਸਪਾਸ ਰਹਿੰਦੇ ਹਨ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼ਹਿਨਾਜ਼ ਕਹਿ ਰਹੀ ਹੈ ਕਿ ਹੁਣ ਉਹ ਨਹੀਂ ਹੈ ਤਾਂ ਮੈਂ ਕਿਵੇਂ ਰਹਾਂਗੀ।'
View this post on Instagram
ਏਨਾ ਹੀ ਨਹੀਂ ਸ਼ਹਿਨਾਜ਼ ਦੇ ਪਿਤਾ ਨੇ ਕਿਹਾ, 'ਉਨ੍ਹਾਂ ਨੂੰ ਇਸ ਗੱਲ ਦੀ ਕਦੇ ਚਿੰਤਾ ਨਹੀਂ ਹੋਈ ਸੀ ਕਿ ਮੇਰੀ ਬੇਟੀ ਮੁੰਬਈ 'ਚ ਇਕੱਲੀ ਰਹਿੰਦੀ ਹੈ। ਕਿਉਂਕਿ ਇਕ ਪਰਿਵਾਰ ਵਾਂਗ ਸਿਧਾਰਥ, ਸ਼ਹਿਨਾਜ਼ ਦਾ ਖਿਆਲ ਰੱਖਦੇ ਸਨ, ਪਰ ਹੁਣ ਉਹ ਚਿੰਤਾ 'ਚ ਹਨ।'