Shilpa Shetty Reaction: ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਸ਼ਿਲਪਾ ਸ਼ੈੱਟੀ ਦੀ ਹੋਈ ਇਹ ਹਾਲਤ
ਸ਼ਿਲਪਾ ਸ਼ੈੱਟੀ ਨੇ ਅੰਗ੍ਰੇਜ਼ੀ ਦੇ ਪ੍ਰਸਿੱਧ ਲੇਖਕ ਜੇਮਜ਼ ਥਰਬਰ ਦੀ ਲਿਖਤ ਸਾਂਝੀ ਕੀਤੀ ਹੈ, ਜਿਸ ਦਾ ਤਰਜ਼ਮਾ ਬਣਦਾ ਹੈ, "ਗੁੱਸੇ ਵਿੱਚ ਬੀਤੀਆਂ ਨਾ ਫਰੋਲੋ, ਨਾ ਡਰ ਸਮੇਤ ਭਵਿੱਖ ਤਲਾਸ਼ੋ, ਬਲਕਿ ਅੱਜ ਵਿੱਚ ਜਾਗਰੂਕ ਰਹੋ।"
Shilpa Shetty Reaction: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ ਨੇ ਪੋਰਨ ਵੀਡੀਓਜ਼ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਤੇ ਸ਼ਿਲਪਾ ਸ਼ੈੱਟੀ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ ਅਤੇ ਕੁਝ ਰਿਐਕਟ ਕੀਤਾ ਹੈ। ਆਪਣੀ ਭਾਵਨਾ ਜ਼ਾਹਰ ਕਰਨ ਲਈ ਸ਼ਿਲਪਾ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਹਾਲਾਂਕਿ, ਉਸ ਨੇ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਤੋਂ ਦੂਰੀ ਬਣਾ ਲਈ ਸੀ
ਸ਼ਿਲਪਾ ਸ਼ੈੱਟੀ ਦਾ ਪੋਸਟ
ਸ਼ਿਲਪਾ ਸ਼ੈੱਟੀ ਨੇ ਵੀਰਵਾਰ ਰਾਤ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਕਿਤਾਬ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਇਸ ਵਿੱਚ ਅੰਗ੍ਰੇਜ਼ੀ ਦੇ ਪ੍ਰਸਿੱਧ ਲੇਖਕ ਜੇਮਜ਼ ਥਰਬਰ ਦੀ ਲਿਖਤ ਸਾਂਝੀ ਕੀਤੀ ਹੈ, ਜਿਸ ਦਾ ਤਰਜ਼ਮਾ ਬਣਦਾ ਹੈ,"ਗੁੱਸੇ ਵਿੱਚ ਬੀਤੀਆਂ ਨਾ ਫਰੋਲੋ, ਨਾ ਡਰ ਸਮੇਤ ਭਵਿੱਖ ਤਲਾਸ਼ੋ, ਬਲਕਿ ਅੱਜ ਵਿੱਚ ਜਾਗਰੂਕ ਰਹੋ।"
ਲੇਖਕ ਨੇ ਇਸ ਵਿਚਾਰ ਅੱਗੇ ਵਿਆਖਿਆ ਵੀ ਕੀਤੀ ਹੈ ਕਿ ਜਦ ਗੁੱਸੇ ਵਿੱਚ ਬੀਤੇ ਸਮੇਂ ਵਿੱਚ ਝਾਕਦੇ ਹਾਂ ਤਾਂ ਉਹੀ ਯਾਦ ਆਉਂਦੇ ਹਨ ਜਿਨ੍ਹਾਂ ਸਾਡੇ ਨਾਲ ਬੁਰਾ ਕੀਤਾ, ਜੋ ਨਿਰਾਸ਼ਤਾ ਅਸੀਂ ਮਹਿਸੂਸ ਕੀਤੀ। ਜੇਕਰ ਡਰ ਕੇ ਅੱਗੇ ਵਧਾਂਗੇ ਤਾਂ ਇਹੋ ਫਿਕਰ ਲੱਗਾ ਰਹੇਗਾ ਕਿਤੇ ਮੈਂ ਆਪਣੇ ਕੰਮ ਤੋਂ ਹੱਥ ਤਾਂ ਨਹੀਂ ਧੋ ਲਵਾਂਗਾ, ਜਾਂ ਮੈਨੂੰ ਕੋਈ ਲਾ-ਇਲਾਜ ਬਿਮਾਰੀ ਤਾਂ ਨਹੀਂ ਹੋ ਜਾਵੇਗੀ ਜਾਂ ਕਿਸੇ ਅਜ਼ੀਜ਼ ਦੀ ਮੌਤ ਤਾਂ ਨਹੀਂ ਹੋਵੇਗੀ। ਸਾਨੂੰ ਜਿੱਥੇ ਹੋਣਾ ਚਾਹੀਦਾ ਹੈ ਉਹ ਇਹੀ ਥਾਂ ਹੈ ਤੇ ਸਮਾਂ ਵੀ ਸਹੀ ਹੈ- ਇਸ ਸਮੇਂ ਜੋ ਹੋ ਰਿਹਾ ਹੈ, ਜਾਂ ਹੋਰ ਕੀ ਹੋ ਸਕਦਾ ਸੀ, ਬਾਰੇ ਚਿੰਤਾ ਨਹੀਂ ਬਲਕਿ ਇਸ ਬਾਰੇ ਪੂਰਾ ਚੌਕਸ ਹੋ ਕੇ ਰਹਿਣਾ ਚਾਹੀਦਾ ਹੈ।
ਸ਼ਿਲਪਾ ਨੇ ਕਿਤਾਬ ਦੇ ਅੰਸ਼ ਨੂੰ ਸਾਂਝਾ ਕਰਦਿਆਂ ਕੁਝ ਵੀ ਨਹੀਂ ਲਿਖਿਆ ਹੈ। ਪਰ ਮੌਜੂਦਾ ਹਾਲਾਤ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਸ਼ਿਲਪਾ ਨੇ ਖ਼ੁਦ ਨੂੰ ਸੰਭਾਲਿਆ ਹੈ। ਉਸ ਨੇ ਆਪਣੇ ਅਤੇ ਆਪਣੇ ਪਰਿਵਾਰ ਤੇ ਪਤੀ 'ਤੇ ਪਈ ਭੀੜ 'ਚ ਸਾਥ ਦੇਣ ਦਾ ਨਿਸ਼ਚਾ ਵੀ ਕਰ ਲਿਆ ਜਾਪਦਾ ਹੈ। ਦੱਸਣਾ ਬਣਦਾ ਹੈ ਕਿ ਰਾਜ ਕੁੰਦਰਾ ਨੂੰ ਮੁੰਬਈ 19 ਜੁਲਾਈ ਨੂੰ ਅਸ਼ਲੀਲ ਵੀਡੀਓ ਸਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ।