Shocking Revelation: 'ਮੈਨੂੰ ਲੱਗਿਆ ਮੈਂ ਮਰਨ ਵਾਲੀ ਹਾਂ...' ਕੈਂਸਰ ਨਾਲ ਜੂਝ ਚੁੱਕੀ ਅਦਾਕਾਰਾ ਨੇ ਕੀਤਾ ਖੌਫਨਾਕ ਖੁਲਾਸਾ
Actress Shared Cancer Experience: ਬਾਲੀਵੁੱਡ 'ਚ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਕੀਤਾ। ਹਾਲਾਂਕਿ ਕਈ ਸਿਤਾਰੇ ਇਸ ਜੰਗ ਨਾਲ ਲੜ੍ਹ ਰਹੇ ਹਨ। ਅਜਿਹੀ ਹੀ ਇੱਕ ਅਦਾਕਾਰਾ ਹੈ
Actress Shared Cancer Experience: ਬਾਲੀਵੁੱਡ 'ਚ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਕੀਤਾ। ਹਾਲਾਂਕਿ ਕਈ ਸਿਤਾਰੇ ਇਸ ਜੰਗ ਨਾਲ ਲੜ੍ਹ ਰਹੇ ਹਨ। ਅਜਿਹੀ ਹੀ ਇੱਕ ਅਦਾਕਾਰਾ ਹੈ ਜੋ ਅੰਡਕੋਸ਼ ਦੇ ਕੈਂਸਰ ਦੀ ਸ਼ਿਕਾਰ ਹੋ ਚੁੱਕੀ ਹੈ। ਹਾਲਾਂਕਿ ਸਮੇਂ ਸਿਰ ਇਲਾਜ ਮਿਲਣ ਤੋਂ ਬਾਅਦ ਉਸ ਨੂੰ ਇਸ ਗੰਭੀਰ ਬੀਮਾਰੀ ਤੋਂ ਨਿਜਾਤ ਮਿਲ ਗਈ। ਪਰ ਜਦੋਂ ਉਹ ਇਸ ਨਾਲ ਜੂਝ ਰਹੀ ਸੀ ਤਾਂ ਉਸ ਨੂੰ ਕਾਫੀ ਤਕਲੀਫ 'ਚੋਂ ਲੰਘਣਾ ਪਿਆ।
ਇਹ ਅਦਾਕਾਰਾ ਹੈ ਮਨੀਸ਼ਾ ਕੋਇਰਾਲਾ, ਜਿਸ ਨੇ ਇਸ ਸਾਲ ਰਿਲੀਜ਼ ਹੋਈ ਵੈੱਬ ਸੀਰੀਜ਼ 'ਹੀਰਾਮੰਡੀ' ਨਾਲ ਸ਼ਾਨਦਾਰ ਵਾਪਸੀ ਕੀਤੀ ਹੈ। ਹਾਲ ਹੀ ਵਿੱਚ ਮਨੀਸ਼ਾ ਨੇ ਆਪਣੇ ਕੈਂਸਰ ਦੇ ਪੜਾਅ ਬਾਰੇ ਗੱਲ ਕੀਤੀ। ਅਭਿਨੇਤਰੀ ਨੂੰ ਸਾਲ 2012 'ਚ ਆਪਣੇ ਅੰਡਕੋਸ਼ ਦੇ ਕੈਂਸਰ ਬਾਰੇ ਪਤਾ ਲੱਗਾ ਸੀ। ANI ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਕਾਲਾ ਦੌਰ ਦੱਸਿਆ।
ਅੰਡਕੋਸ਼ ਕੈਂਸਰ ਦੀ ਆਖਰੀ ਸਟੇਜ 'ਤੇ ਸੀ ਅਭਿਨੇਤਰੀ
ਮਨੀਸ਼ਾ ਕੋਇਰਾਲਾ ਨੇ ਕਿਹਾ- 'ਮੈਨੂੰ ਯਾਦ ਹੈ ਕਿ ਮੈਂ ਹਨੇਰੇ, ਨਿਰਾਸ਼ਾ ਅਤੇ ਦਰਦ ਨੂੰ ਮਹਿਸੂਸ ਕਰਕੇ ਟੁੱਟ ਜਾਂਦੀ ਸੀ। 2012 ਵਿੱਚ, ਮੈਨੂੰ ਪਤਾ ਲੱਗਿਆ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਅੰਡਕੋਸ਼ ਕੈਂਸਰ ਦੀ ਆਖਰੀ ਸਟੇਜ ਸੀ ਅਤੇ ਜਦੋਂ ਮੈਨੂੰ ਨੇਪਾਲ ਵਿੱਚ ਪਤਾ ਲੱਗਿਆ ਤਾਂ ਮੈਂ ਬਹੁਤ ਡਰੀ ਹੋਈ ਸੀ। ਜ਼ਾਹਿਰ ਹੈ, ਹਰ ਕਿਸੇ ਦੀ ਤਰ੍ਹਾਂ, ਅਸੀਂ ਜਸਲੋਕ ਹਸਪਤਾਲ ਵਿੱਚ ਸੀ। ਉਥੇ ਵੀ ਜਦੋਂ ਡਾਕਟਰ ਆਏ - ਦੋ, ਤਿੰਨ ਡਾਕਟਰ, ਚੋਟੀ ਦੇ ਡਾਕਟਰ, ਅਤੇ ਮੈਂ ਉਨ੍ਹਾਂ ਨਾਲ ਗੱਲ ਕੀਤੀ, ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ ਅਤੇ ਮੈਨੂੰ ਲੱਗਾ ਕਿ ਇਹ ਮੇਰਾ ਅੰਤ ਹੈ।
11 ਘੰਟੇ ਤੱਕ ਚੱਲੀ ਮਨੀਸ਼ਾ ਦੀ ਸਰਜਰੀ
ਮਨੀਸ਼ਾ ਕੋਇਰਾਲਾ ਨੇ ਅੱਗੇ ਦੱਸਿਆ ਕਿ ਉਹ 5-6 ਮਹੀਨੇ ਤੱਕ ਨਿਊਯਾਰਕ 'ਚ ਰਹੀ ਅਤੇ ਆਪਣਾ ਇਲਾਜ ਕਰਵਾਉਂਦੀ ਰਹੀ। ਉਨ੍ਹਾਂ ਨੇ ਆਪਣਾ 11 ਘੰਟੇ ਤੱਕ ਅਪਰੇਸ਼ਨ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਡਾਕਟਰਾਂ ਨੇ ਉਸ ਦਾ ਬਹੁਤ ਵਧੀਆ ਇਲਾਜ ਕੀਤਾ ਅਤੇ ਕੀਮੋਥੈਰੇਪੀ ਲਈ ਵੀ ਉਨ੍ਹਾਂ ਦਾ ਰਿਸਪਾਂਸ ਰਿਹਾ। ਮਨੀਸ਼ਾ ਨੇ ਦੱਸਿਆ ਕਿ ਉਸ ਦੀ ਮਾਂ ਨੇ ਨੇਪਾਲ ਤੋਂ ਮਹਾਮਰਿਤੁੰਜਯ ਪੂਜਾ ਕਰਨ ਤੋਂ ਬਾਅਦ ਰੁਦਰਾਕਸ਼ ਦੀ ਮਾਲਾ ਲਿਆਂਦੀ ਸੀ ਅਤੇ ਸਰਜਰੀ ਦੌਰਾਨ ਰੱਖਣ ਲਈ ਡਾਕਟਰ ਨੂੰ ਦਿੱਤੀ ਸੀ। ਸਰਜਰੀ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਮਾਲਾ ਨੇ ਚੰਗਾ ਕੰਮ ਕੀਤਾ ਹੈ।