Sidhu Moosewala: ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਪ੍ਰਾਪਤੀ ਦਰਜ, ‘ਮੂਸਟੇਪ’ ਐਲਬਮ ਨੇ ਬਣਾਇਆ ਇਹ ਰਿਕਾਰਡ
Punjabi Singer Sidhu Moosewala: ਸਿੱਧੂ ਮੂਸੇਵਾਲਾ ਦੀ ‘ਮੂਸਟੇਪ’ ਐਲਬਮ ਸਾਲ 2021 ’ਚ ਰਿਲੀਜ਼ ਹੋਈ। ਸਿੱਧੂ ਦੇ ਕਰੀਅਰ ਦੀ ‘ਮੂਸਟੇਪ’ ਬੇਹੱਦ ਵੱਡੀ ਐਲਬਮ ਸੀ। ਇਸ ਐਲਬਮ ਦੇ ਵੱਖ-ਵੱਖ ਗੀਤਾਂ ਨੂੰ ‘ਬਿਲਬੋਰਡ’ ’ਚ ਵੀ ਜਗ੍ਹਾ ਮਿਲ ਚੁੱਕੀ ਹੈ

Sidhu Moosewala Album Moosetape: ਸਿੱਧੂ ਮੂਸੇਵਾਲਾ ਦੇ ਗੀਤ ਸਿਰਫ ਯੂਟਿਊਬ ਹੀ ਨਹੀਂ, ਸਗੋਂ ਵੱਖ-ਵੱਖ ਸਟ੍ਰੀਮਿੰਗ ਐਪਸ ’ਤੇ ਰਿਕਾਰਡ ਕਾਇਮ ਕਰਦੇ ਹਨ। ਅਜਿਹਾ ਹੀ ਇਕ ਨਵਾਂ ਰਿਕਾਰਡ ਸਿੱਧੂ ਦੀ ‘ਮੂਸਟੇਪ’ ਨੇ ਸਪਾਟੀਫਾਈ ’ਤੇ ਬਣਾਇਆ ਹੈ। ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਸਪਾਟੀਫਾਈ ’ਤੇ ਸਭ ਤੋਂ ਵੱਧ ਸਟ੍ਰੀਮ ਹੋਣ ਵਾਲੀ ਕਿਸੇ ਸੁਤੰਤਰ ਭਾਰਤੀ ਆਰਟਿਸਟ ਦੀ ਐਲਬਮ ਬਣ ਗਈ ਹੈ। ਇਸ ਐਲਬਮ ਨੇ 500 ਮਿਲੀਅਨ ਸਟ੍ਰੀਮਜ਼ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
View this post on Instagram
ਦੱਸ ਦੇਈਏ ਕਿ ਸਿੱਧੂ ਦੀ ‘ਮੂਸਟੇਪ’ ਐਲਬਮ ਸਾਲ 2021 ’ਚ ਰਿਲੀਜ਼ ਹੋਈ ਸੀ। ਸਿੱਧੂ ਦੇ ਕਰੀਅਰ ਦੀ ਵੀ ‘ਮੂਸਟੇਪ’ ਬੇਹੱਦ ਵੱਡੀ ਐਲਬਮ ਸੀ। ਇਸ ਐਲਬਮ ਦੇ ਵੱਖ-ਵੱਖ ਗੀਤਾਂ ਨੂੰ ‘ਬਿਲਬੋਰਡ’ ’ਚ ਵੀ ਜਗ੍ਹਾ ਮਿਲ ਚੁੱਕੀ ਹੈ।
View this post on Instagram
ਸਿੱਧੂ ਦੇ ਇਸ ਤੋਂ ਇਲਾਵਾ ਸਪਾਟੀਫਾਈ ’ਤੇ ਹੋਰ ਵੀ ਰਿਕਾਰਡ ਹਨ। ਹਾਲ ਹੀ ’ਚ ਸਪਾਟੀਫਾਈ ਵਲੋਂ ਜਾਰੀ ਟੌਪ ਕਲਾਕਾਰਾਂ, ਗੀਤਾਂ ਤੇ ਐਲਬਮਜ਼ ਦੀ ਲਿਸਟ ’ਚ ਵੀ ਸਿੱਧੂ ਮੂਸੇ ਵਾਲਾ ਨੇ ਆਪਣੀ ਜਗ੍ਹਾ ਬਣਾਈ ਹੈ।






















