Bhana Sidhu: ਪੰਜਾਬ ਸਰਕਾਰ 'ਤੇ ਗਰਜੀ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ, ਭਾਨਾ ਸਿੱਧੂ ਦੇ ਹੱਕ 'ਚ ਬੋਲੀ- 'ਭਾਨੇ ਹਿੰਮਤ ਨਾ ਹਾਰੀਂ, ਸਾਡੀ...'
Charan Kaur: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇੱਕ ਲੰਬਾ ਨੋਟ ਸ਼ੇਅਰ ਕੀਤਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Charan Kaur Post For Bhana Sidhu: ਭਾਨਾ ਸਿੱਧੂ ਨੂੰ ਲੈਕੇ ਪੰਜਾਬ 'ਚ ਇੰਨੀਂ ਦਿਨੀਂ ਸਿਆਸਤ ਗਰਮਾਈ ਹੋਈ ਹੈ। ਭਾਨੇ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ 12 ਫਰਵਰੀ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹਰ ਕੋਈ ਭੜਕਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਭਾਨੇ ਦੇ ਹੱਕ 'ਚ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਬਾਅਦ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇੱਕ ਲੰਬਾ ਨੋਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ, 'ਜਿੰਨੀਂ ਵੱਡੀ ਕਾਰਵਾਈ ਇਨ੍ਹਾਂ ਨੇ ਰੱਬ ਦੇ ਬੰਦੇ ਭਾਨੇ ਸਿੱਧੂ 'ਤੇ ਕੀਤੀ ਹੈ। ਇਹੀ ਕਾਰਵਾਈ ਮੂਸੇਵਾਲਾ ਦੇ ਕਾਤਲਾਂ ਤੇ ਨਸ਼ਾ ਤਸਕਰਾਂ ਖਿਲਾਫ ਕੀਤੀ ਹੁੰਦੀ ਤਾਂ ਹੁਣ ਤੱਕ ਨਸ਼ਾ ਖਤਮ ਹੋ ਜਾਣਾ ਸੀ ਤੇ ਬੁੱਢੇ ਮਾਂ ਪਿਓ ਨੂੰ ਇਨਸਾਫ ਮਿਲ ਜਾਣਾ ਸੀ। ਭਾਨਾ ਸਿੱਧੂ ਹਿੰਮਤ ਨਾ ਹਾਰੀਂ, ਰਾਜ ਭਾਗ ਸਦਾ ਨੀ ਰਹਿੰਦੇ। ਵਾਰੀ ਸਾਡੀ ਵੀ ਆਊਗੀ।' ਦੇਖੋ ਇਹ ਪੋਸਟ:
ਇਸ 2-4 ਦਿਨ ਪਹਿਲਾਂ ਚਰਨ ਕੌਰ ਨੇ ਇੱਕ ਹੋਰ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਭਾਨੇ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਸੀ। ਦੇਖੋ ਉਨ੍ਹਾਂ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਭਾਨਾ ਸਿੱਧੂ ਨੂੰ ਇੱਕ ਔਰਤ ਨੂੰ ਧਮਕਾਉਣ ਤੇ ਬਲੈਕਮੇਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ 'ਤੇ ਹੋਰ ਵੀ ਕਈ ਪਰਚੇ ਦਰਜ ਹੋਏ। ਇਸ ਤੋਂ ਬਾਅਦ ਪਟਿਆਲੇ ਦੀ ਅਦਾਲਤ ਨੇ ਉਸ ਨੂੰ 12 ਫਰਵਰੀ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਰਣਬੀਰ ਕਪੂਰ ਨੇ ਛੱਡਿਆ 'ਐਨੀਮਲ' ਅਵਤਾਰ, ਕਲੀਨ ਸ਼ੇਵ ਹੋਇਆ ਐਕਟਰ, ਵੀਡੀਓ ਹੋ ਰਿਹਾ ਵਾਇਰਲ