Sidhu Moosewala murder case: ਐਨਆਈਏ ਵੱਲੋਂ ਪੁੱਛਗਿਛ ਮਗਰੋਂ ਅਫਸਾਨਾ ਖਾਨ ਹੋਈ ਲਾਈਵ, ਜਾਂਚ ਏਜੰਸੀ ਨੇ ਪੁੱਛੇ ਇਹ ਸਵਾਲ
Afsana Khan Goes Live: ਅਫਸਾਨਾ ਖਾਨ ਨੇ ਅੱਜ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਐਨਆਈਏ ਵੱਲੋਂ ਕਰਨ ਦਾ ਸਵਾਗਤ ਕੀਤਾ

Sidhu Moosewala murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਪੁੱਛਗਿੱਛ ਕਰਨ ਮਗਰੋਂ ਗਾਇਕਾ ਅਫਸਾਨਾ ਖਾਨ ਨੇ ਅੱਜ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਐਨਆਈਏ ਵੱਲੋਂ ਕਰਨ ਦਾ ਸਵਾਗਤ ਕੀਤਾ, ਉੱਥੇ ਹੀ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਐਨਆਈਏ ਦੇ ਅਧਿਕਾਰੀ ਉਨ੍ਹਾਂ ਨਾਲ ਬੇਹੱਦ ਚੰਗੇ ਤਰੀਕੇ ਨਾਲ ਪੇਸ਼ ਆਏ। ਉਨ੍ਹਾਂ ਨੂੰ ਕੋਈ ਡਰਾਇਆ-ਧਮਕਾਇਆ ਨਹੀਂ। ਉਨ੍ਹਾਂ ਨੂੰ ਗੈਂਗਸਟਰਾਂ ਨਾਲ ਸਬੰਧਤ ਕੋਈ ਸਵਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਜਾਂਚ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਭਰਾ ਸਨ। ਉਨ੍ਹਾਂ ਦੇ ਜਾਣ ਨਾਲ ਬਹੁਤ ਦੁਖ ਹੋਇਆ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਜਾਂਚ ਹੁਣ ਐਨਆਈਏ ਕਰ ਰਹੀ ਹੈ। ਬੀਤੇ ਦਿਨ ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖਾਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖਾਨ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਅਫ਼ਸਾਨਾ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰਕੇ ਲਾਈਵ ਹੋਣ ਦੀ ਗੱਲ ਕਹੀ ਸੀ। ਉਸ ਤੋਂ ਬਾਅਦ ਅਫ਼ਸਾਨਾ ਖਾਨ ਅੱਜ ਲਾਈਵ ਹੋਈ ਅਤੇ ਦੱਸਿਆ ਕਿ ਐਨਆਈਏ ਨੇ ਉਸ ਕੋਲੋਂ ਜਾਂਚ ਦੌਰਾਨ ਕਿਹੜੇ ਕਿਹੜੇ ਸਵਾਲ ਪੁੱਛੇ ਹਨ।
View this post on Instagram
ਅਫ਼ਸਾਨਾ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਉਸ ਕੋਲੋਂ ਸਾਫ਼ ਸੁਥਰੇ ਤੇ ਇੱਜ਼ਤ ਭਰੇ ਲਹਿਜ਼ੇ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਐਨਆਈਏ ਨੇ ਉਸ ਨਾਲ ਤਾਂ ਕੋਈ ਬਦਸਲੂਕੀ ਕੀਤੀ ਤੇ ਨਾ ਹੀ ਕੋਈ ਧੱਕੇਸ਼ਾਹੀ ਕੀਤੀ।
ਪੁੱਛੇ ਇਹ ਸਵਾਲ
ਅਫ਼ਸਾਨਾ ਖਾਨ ਲਾਈਵ ਦੌਰਾਨ ਦੱਸਿਆ ਕਿ ਜਾਂਚ ਏਜੰਸੀ ਨੇ ਉਸ ਨੂੰ ਪੁੱਛਿਆ ਕਿ ਸਿੱਧੂ ਮੂਸੇਵਾਲਾ ਨਾਲ ਉਸ ਦੀ ਜਾਣ ਪਛਾਣ ਕਿਵੇਂ ਹੋਈ? ਦੋਵਾਂ ਦਾ ਰਿਸ਼ਤਾ ਕਿੰਨਾ ਕੁ ਡੂੰਘਾ ਸੀ? ਉਨ੍ਹਾਂ ਦੀ ਸਿੱਧੂ ਨਾਲ ਆਖਰੀ ਵਾਰ ਗੱਲ ਕਦੋਂ ਹੋਈ ਸੀ? ਕਿੰਨੇ ਟਾਈਮ ਤੋਂ ਸਿੱਧੂ ਮੂਸੇਵਾਲਾ ਨੂੰ ਜਾਣਦੇ ਸੀ? ਪਹਿਲਾ ਗਾਣਾ ਕਿਵੇਂ ਮਿਲਿਆ ਸੀ? ਆਉਣ ਵਾਲੇ ਪ੍ਰੋਜੈਕਟ ਕਿਹੜੇ ਹਨ? ਇਸ ਤਰ੍ਹਾਂ ਦੇ ਸਵਾਲ ਜਾਂਚ ਅਧਿਕਾਰੀਆਂ ਨੇ ਅਫ਼ਸਾਨਾ ਖਾਨ ਤੋਂ ਪੁੱਛੇ। ਜਿਨ੍ਹਾਂ ਦਾ ਖੁਲਾਸਾ ਅਫ਼ਸਾਨਾ ਖਾਨ ਨੇ ਖੁਦ ਲਾਈਵ ਹੋ ਕੇ ਕੀਤਾ।






















