ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਛੱਡਿਆ ਪਿੰਡ, ਮੂਸੇਵਾਲਾ ਦੇ ਫ਼ੈਨਜ਼ ਨੂੰ ਕੀਤੀ ਇਹ ਅਪੀਲ
ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ `ਤੇ ਸਟੋਰੀ ਪਾਈ ਗਈ। ਮੂਸੇਵਾਲਾ ਦੀ ਮੌਤ ਦੇ ਅਫ਼ਸੋਸ ਲਈ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ। ਸੰਦੇਸ਼ `ਚ ਲਿਖਿਆ ਸੀ, "ਕੱਲ ਸਵੇਰ ਤੋਂ ਮੂਸੇਵਾਲਾ ਦੇ ਮਾਪੇ ਪਿੰਡ ਮੂਸਾ ਨਹੀਂ ਹਨ।
ਪੰਜਾਬੀ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪਰ ਉਨ੍ਹਾਂ ਦੇ ਫ਼ੈਨਜ਼ ਦੇ ਸਿਰ ਤੇ ਹਾਲੇ ਵੀ ਉਨ੍ਹਾਂ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਫ਼ੈਨਜ਼ ਲਗਾਤਾਰ ਸਿੱਧੂ ਨੂੰ ਯਾਦ ਕਰਦੇ ਰਹਿੰਦੇ ਹਨ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਗਾਇਕਾਂ ਤੇ ਕਲਾਕਾਰਾਂ ਦੇ ਨਾਲ ਨਾਲ ਸਿੱਧੂ ਦੇ ਫ਼ੈਨਜ਼ ਵੀ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਪਹੁੰਚਦੇ ਰਹਿੰਦੇ ਹਨ।
ਇਸ ਦੌਰਾਨ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ `ਤੇ ਸਟੋਰੀ ਪਾਈ ਗਈ। ਜਿਸ ਵਿੱਚ ਮੂਸੇਵਾਲਾ ਦੀ ਮੌਤ ਦੇ ਅਫ਼ਸੋਸ ਲਈ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ। ਇਸ ਸੰਦੇਸ਼ `ਚ ਲਿਖਿਆ ਸੀ, "ਕੱਲ ਸਵੇਰ ਤੋਂ ਬਾਈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਿੰਡ ਮੂਸਾ `ਚ ਨਹੀਂ ਹਨ। ਮਿਲਣ ਆਉਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਕੁੱਝ ਮਹੀਨਿਆਂ ਤੱਕ ਉਨ੍ਹਾਂ ਦੇ ਪਿੰਡ ਵਾਪਸ ਆਉਣ ਦੀ ਜਾਣਕਾਰੀ ਦੀ ਉਡੀਕ ਕਰਨ। ਅਸੀਂ ਪੋਸਟ ਕਰਕੇ ਦੱਸ ਦੇਵਾਂਗੇ।"
ਦਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੀ ਯਾਦਗਾਰ `ਤੇ ਉਨ੍ਹਾਂ ਦਾ ਬੁੱਤ ਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਕਾਫ਼ੀ ਭਾਵੁਕ ਹੋ ਗਏ ਸੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਹਾਲਾਂਕਿ ਮੂਸੇਵਾਲਾ ਕਤਲ ਕਾਂਡ `ਚ ਪੁਲਿਸ ਨੇ ਸ਼ਾਰਪ ਸ਼ੂਟਰਾਂ ਨੂੰ ਫੜਿਆ ਹੈ, ਪਰ ਹਾਲੇ ਤੱਕ ਇਨਸਾਫ਼ ਅਧੂਰਾ ਹੈ।