ਪੜਚੋਲ ਕਰੋ
ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?
WhatsApp 2025 ਤੱਕ ਪੁਰਾਣੇ ਐਂਡਰਾਇਡ ਫੋਨ ਦਾ ਸਪੋਰਟ ਖ਼ਤਮ ਕਰ ਦੇਵੇਗਾ। 1 ਜਨਵਰੀ, 2025 ਤੋਂ ਐਂਡਰਾਇਡ ਕਿਟਕੈਟ ਜਾਂ ਉਸ ਤੋਂ ਪੁਰਾਣੇ ਵਰਜ਼ਨ ਵਾਲੇ ਐਂਡਰਾਇਡ ਫੋਨ 'ਤੇ ਵਾਟਸਐਪ ਕੰਮ ਨਹੀਂ ਕਰੇਗਾ।

1/6

ਪੁਰਾਣੇ ਐਂਡਰਾਇਡ ਮਾਡਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਹੁਣ WhatsApp ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਫੋਨ ਨੂੰ ਅਪਗ੍ਰੇਡ ਕਰਨਾ ਹੋਵੇਗਾ। ਦਰਅਸਲ, ਵਟਸਐਪ ਨੇ ਇਨ੍ਹਾਂ ਪੁਰਾਣੇ ਐਂਡਰਾਇਡ ਫੋਨਾਂ ਦਾ ਸਪੋਰਟ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਪੁਰਾਣੇ ਫੋਨ 'ਚ ਲੱਗਿਆ ਹਾਰਡਵੇਅਰ ਐਪ ਦੇ ਨਵੇਂ ਫੀਚਰਸ ਨੂੰ ਸਪੋਰਟ ਨਹੀਂ ਕਰ ਸਕੇਗਾ।
2/6

ਸਾਲ 2024 ਦੀ ਸ਼ੁਰੂਆਤ ਵਿੱਚ, ਕੰਪਨੀ ਨੇ Meta AI ਦੇ ਲਈ ਸਪੋਰਟ ਜੋੜਿਆ ਸੀ ਅਤੇ ਬਾਅਦ ਵਿੱਚ ਇਸਨੂੰ ਅਪਗ੍ਰੇਡ ਵੀ ਕੀਤਾ ਸੀ।
3/6

Whatspp ਦੇ ਨਵੇਂ ਨਿਯਮਾਂ ਮੁਤਾਬਕ ਕਈ ਪੁਰਾਣੇ ਐਂਡਰਾਇਡ ਫੋਨਾਂ 'ਤੇ WhatsApp ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ Samsung Galaxy S3, Samsung Galaxy Note 2, Samsung Galaxy S4 Mini, Motorola Moto G (1st Generation), Motorola Razr HD, Moto E 2014, HTC One G, LG Nexus 4, LG G2 Mini, LG L90, Sony Xperia Z, Sony Xperia SP, Sony Xperia T ਅਤੇ Sony Xperia V ਵਰਗੇ ਕਈ ਫ਼ੋਨ ਸ਼ਾਮਲ ਹਨ।
4/6

ਇਸ ਤੋਂ ਪਹਿਲਾਂ ਵਟਸਐਪ ਨੇ ਐਲਾਨ ਕੀਤਾ ਸੀ ਕਿ ਉਹ iOS 15.1 ਜਾਂ ਇਸ ਤੋਂ ਪੁਰਾਣੇ ਵਰਜ਼ਨ 'ਤੇ ਚੱਲ ਰਹੇ ਆਈਫੋਨ ਲਈ ਸਪੋਰਟ ਬੰਦ ਕਰ ਦੇਵੇਗਾ।
5/6

ਇਸਦਾ ਮਤਲਬ ਹੈ ਕਿ ਆਈਫੋਨ 5s, ਆਈਫੋਨ 6 ਅਤੇ ਆਈਫੋਨ 6 ਪਲੱਸ ਲਈ WhatsApp ਸਪੋਰਟ ਆਪਣੇ ਆਪ ਖਤਮ ਹੋ ਜਾਵੇਗਾ।
6/6

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਈਫੋਨ ਯੂਜ਼ਰਸ ਕੋਲ ਨਵਾਂ ਡਿਵਾਈਸ ਖਰੀਦਣ ਅਤੇ ਇਸ ਨੂੰ ਐਕਸਚੇਂਜ ਕਰਨ ਲਈ 5 ਮਈ 2025 ਤੱਕ ਦਾ ਸਮਾਂ ਹੈ।
Published at : 26 Dec 2024 11:06 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
