ਕਿਸਾਨ ਅੰਦੋਲਨ ਨੂੰ ਲੈਕੇ ਸਿੱਧੂ ਮੂਸੇਵਾਲਾ ਨੇ ਲਾਈਵ ਹੋਕੇ ਕੀਤੀ ਅਪੀਲ
ਮੂਸੇਵਾਲਾ ਨੇ ਕਿਹਾ ਕਿ ਜੋ ਵੀ ਹੋ ਗਿਆ ਉਸ ਨੂੰ ਭੁੱਲ ਕੇ ਨਾਕਾਰਾਤਮਕਤਾ ਦੀ ਥਾਂ ਪੌਜ਼ਿਟੀਵਿਟੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨ੍ਹਾਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਸੀਂ ਉਨ੍ਹਾਂ ਹੀ ਇਕੱਠੇ ਹੋਕੇ ਉੱਠਾਂਗੇ।
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ 'ਚ ਇਸ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਪੂਰੀ ਤਰ੍ਹਾਂ ਡਟੇ ਹੋਏ ਹਨ। ਅਜਿਹੇ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਲਾਈਵ ਹੋਕੇ ਕਿਸਾਨ ਅੰਦੋਲਨ ਨੂੰ ਲੈਕੇ ਲਾਈਵ ਹੋਕੇ ਆਪਣੀ ਗੱਲ ਰੱਖੀ ਹੈ।
ਮੂਸੇਵਾਲਾ ਨੇ ਕਿਹਾ ਕਿ ਜੋ ਵੀ ਹੋ ਗਿਆ ਉਸ ਨੂੰ ਭੁੱਲ ਕੇ ਨਾਕਾਰਾਤਮਕਤਾ ਦੀ ਥਾਂ ਪੌਜ਼ਿਟੀਵਿਟੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨ੍ਹਾਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਸੀਂ ਉਨ੍ਹਾਂ ਹੀ ਇਕੱਠੇ ਹੋਕੇ ਉੱਠਾਂਗੇ।
View this post on Instagram
ਉਨ੍ਹਾਂ ਲੋਕਾਂ ਨੂੰ ਇਕੱਠੇ ਹੋਕੇ ਚੱਲਣ ਦੀ ਅਪੀਲ ਕੀਤੀ ਤੇ ਸੋਸ਼ਲ ਮੀਡੀਆ 'ਤੇ ਨੈਗਟੀਵਿਟੀ ਫੈਲਾਉਣ ਤੋਂ ਕਿਨਾਰਾ ਕਰਨ ਲਈ ਕਿਹਾ। ਸਿੱਧੂ ਮੂਸੇਵਾਲਾ ਨੇ ਕਿਹਾ ਇਕ ਦੂਜੇ 'ਤੇ ਇਲਜ਼ਾਮ ਲਾਉਣਾ ਛੱਡ ਕੇ ਆਪਣੇ ਅਸਲੀ ਮੰਤਵ ਤੇ ਆਈਏ।
ਸਿੱਧੂ ਮੂਸੇਵਾਲਾ ਨੇ ਕਿਹਾ ਸਬਰ ਤੋਂ ਕੰਮ ਲਈਏ, 'ਸ਼ਾਂਤੀ ਨਾਲ ਹਰ ਕਦਮ ਚੁੱਕੀਏ। ਅਸੀਂ ਵੀ ਉੱਥੇ ਪਹੁੰਚਾਂਗੇ ਤੇ ਤੁਸੀਂ ਨਵੀ ਵਧ ਚੜ੍ਹ ਕੇ ਅੰਦੋਲਨ 'ਚ ਪਹੁੰਚੋ। ਹੁਣ ਅਸਲੀ ਟਾਇਮ ਆਇਆ ਹੈ ਸਾਨੂੰ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਤੇ ਅੰਦੋਲਨ 'ਤੇ ਬੈਠਿਆਂ ਦਾ ਹੌਸਲਾ ਬਣੀਏ।'
ਸਿੱਧੂ ਮੂਸੇਵਾਲਾ ਨੇ ਘੱਟ ਗਿਣਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰਾਂ ਅਕਸਰ ਇਸ ਤਰ੍ਹਾਂ ਕਰਦੀਆਂ ਨੇ ਤੇ ਅਸੀਂ ਆਪਣੇ ਹੌਸਲੇ ਨਾਲ ਡਟੇ ਰਹਾਂਗੇ। ਉਨ੍ਹਾਂ ਕਿਹਾ ਵਖਰੇਵੇਂ ਭੁੱਲੋ, ਗਲਤੀ ਹਰ ਇਕ ਤੋਂ ਹੁੰਦੀ ਹੈ ਤੇ ਹੁਣ ਸਮਾਂ ਹੈ ਇਕੱਠੇ ਹੋਣ ਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ