ਹੁਣ ਇਸ ਤਾਰੀਖ ਨੂੰ ਆਏਗੀ ਸਿੱਧੂ ਮੂਸੇਵਾਲਾ ਦੀ ਫ਼ਿਲਮ ‘Yes I Am Student’
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘Yes I Am Student’ ਦੀ ਖ਼ਬਰ ਜਦੋਂ ਤੋਂ ਸਾਹਮਣੇ ਆਈ ਹੈ, ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਫ਼ਿਲਮ ਨੂੰ ਸਾਲ 2019 'ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘Yes I Am Student’ ਦੀ ਖ਼ਬਰ ਜਦੋਂ ਤੋਂ ਸਾਹਮਣੇ ਆਈ ਹੈ, ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਫ਼ਿਲਮ ਨੂੰ ਸਾਲ 2019 'ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ।
ਫਿਰ 2020 'ਚ ਵੱਡੇ ਪਰਦੇ 'ਤੇ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਗਈ ਸੀ, ਪਰ ਉਦੋਂ ਲੌਕਡਾਊਨ ਲੱਗ ਗਿਆ। ਅੱਜ ਆਖਰਕਾਰ ਨਵਾਂ ਅਪਡੇਟ ਸਾਹਮਣੇ ਆਇਆ ਹੈ। ਫ਼ਿਲਮ ‘Yes I Am Student’ ਦੀ ਰਿਲੀਜ਼ ਬਾਰੇ ਘੋਸ਼ਣਾ ਕੀਤੀ ਗਈ ਹੈ।
ਫ਼ਿਲਮ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘Yes I Am Student’ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਇਕ ਪੋਸਟ 'ਚ ਲਿਖਿਆ, "ਕੋਵਿਡ ਮਗਰੋਂ ਪੈਦਾ ਹੋਏ ਹਾਲਾਤ ਹੁਣ ਠੀਕ ਹੋ ਰਹੇ ਹਨ।
‘Yes I Am Student’ ਦੁਨੀਆਂ ਭਰ 'ਚ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ।" ਉਨ੍ਹਾਂ ਨੇ ਇਸ ਪੋਸਟ 'ਚ ਸਿੱਧੂ ਮੂਸੇਵਾਲਾ, ਮੈਂਡੀ ਤੱਖਰ, ਦੀ ਕਿਡ, ਗੋਲਡ ਮੀਡੀਆ, ਦੀਪ ਗੋਲਡ ਮੀਡੀਆ, ਜੈਦੇਵ ਕੁਮਾਰ ਤੇ ਡੈਂਸ ਪ੍ਰੋ ਨੂੰ ਟੈਗ ਕੀਤਾ ਹੈ।
ਫ਼ਿਲਮ 'ਚ ਤੁਸੀਂ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਨੂੰ ਮੁੱਖ ਭੂਮਿਕਾ ਨਿਭਾਉਂਦੇ ਵੇਖੋਗੇ। ਦਰਸ਼ਕ ਪਹਿਲੀ ਵਾਰ ਇਨ੍ਹਾਂ ਦੋਵਾਂ ਨੂੰ ਇਕੱਠੇ ਵੇਖਣਗੇ ਅਤੇ ਉਹ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਵੇਖਣ ਲਈ ਬਹੁਤ ਉਤਸ਼ਾਹਤ ਵੀ ਹਨ।
ਇਸ ਫ਼ਿਲਮ ਨੂੰ ਗਿੱਲ ਰੌਂਟਾ ਨੇ ਲਿਖਿਆ ਹੈ। ਇਸ ਫ਼ਿਲਮ ਦਾ ਨਿਰਮਾਣ ਤਰਨਵੀਰ ਸਿੰਘ ਜਗਪਾਲ ਤੇ ਸਿੱਧੂ ਮੂਸੇਵਾਲਾ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/