Neha Kakkar: ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਫੈਨਜ਼ ਨੂੰ ਦੇਣਗੇ ਖਾਸ ਤੋਹਫਾ, ਰੋਮਾਂਟਿਕ ਗਾਣਾ ਕਰਨਗੇ ਰਿਲੀਜ਼
Neha Kakkar-Rohanpreet Singh: ਨੇਹਾ ਕੱਕੜ ਤੇ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ। ਜਿਸਦਾ ਐਲਾਨ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ
Neha Kakkar-Rohanpreet Singh Song: ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਨਾਂ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਗਾਇਕਾ ਨੇ ਬੜੀ ਮੇਹਨਤ ਤੇ ਸੰਘਰਸ਼ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਅਕਾਊਂਟ 'ਤੇ ਨਵੀਂ ਤਸਵੀਰ ਸ਼ੇਅਰ, ਕੈਪਸ਼ਨ ਪੜ੍ਹ ਫੈਨਜ਼ ਹੋਏ ਭਾਵੁਕ
ਨੇਹਾ ਕੱਕੜ ਤੇ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਕਿਊਟਨੇਸ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਕਪਲ ਵੀ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਹਫ਼ਤੇ ਵਿਚਕਾਰ ਹੀ ਇਹ ਦਰਸ਼ਕਾਂ ਨੂੰ ਖਾਸ ਤੋਹਫ਼ਾ ਦੇਣ ਵਾਲੇ ਹਨ। ਜਿਸਦਾ ਐਲਾਨ ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ ਹੈ। ਇਸਦੇ ਨਾਲ ਉਨ੍ਹਾਂ ਨੇ ਆਪਣੀ ਸ਼ਾਨਦਾਰ ਤਸਵੀਰ ਅਤੇ ਵੀਡੀਓ ਵੀ ਸਾਂਝੀ ਕੀਤੀ ਹੈ।
View this post on Instagram
ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਵੈਲਨਟਾਈਨ ਵੀਕ ਵਿਚਕਾਰ ਦਰਸ਼ਕਾਂ ਲਈ ਇੱਕ ਰੋਮਾਂਟਿਕ ਗੀਤ ਰਿਲੀਜ਼ ਕਰਨ ਵਾਲੇ ਹਨ। ਜਿਸਦਾ ਵੀਡੀਓ ਦੋਵਾਂ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਦੱਸ ਦੇਈਏ ਕਿ ਇਸ ਨਵੇਂ ਗੀਤ ਦਾ ਨਾਂਅ ਗਮ ਖੁਸ਼ੀਆਂ ਹੈ। ਜੋ ਕਿ 13 ਫਰਵਰੀ ਨੂੰ ਰਿਲੀਜ਼ ਹੋਵੇਗਾ।
ਇਸ ਤੋਂ ਪਹਿਲਾ ਨੇਹਾ ਨੇ ਰੋਹਨ ਨਾਲ ਆਪਣੀ ਪਿਆਰ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਵਾਈਟ ਸ਼ਰਟ ਅਤੇ ਨੀਲੀ ਜੀਨ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਸਟਾਈਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, @rohanpreetsingh ਨਾਲ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾਉਣਾ! 😍 #ਨੇਹੂਪ੍ਰੀਤ ਵੱਲੋਂ ਤੁਹਾਨੂੰ ਵੈਲੇਨਟਾਈਨ ਦੀਆਂ ਮੁਬਾਰਕਾਂ ❤️#GhamKhushiyan ਜਲਦੀ ਆ ਰਹੀ ਹੈ!!!!... ਫਿਲਹਾਲ ਪ੍ਰਸ਼ੰਸ਼ਕ ਵੀ ਦੋਵਾਂ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਵਿਆਹ 2020 'ਚ ਹੋਇਆ ਸੀ। ਦੋਵਾਂ ਨੇ ਇੱਕ ਦੂਜੇ ਨੂੰ ਕਰੀਬ 5-6 ਮਹੀਨੇ ਡੇਟ ਕੀਤਾ, ਇਸ ਤੋਂ ਬਾਅਦ ਵਿਆਹ ਕਰ ਲਿਆ। ਇਹ ਜੋੜਾ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹੈ।