(Source: ECI/ABP News/ABP Majha)
Smriti Irani: ਜਦੋਂ ਜੋਤਿਸ਼ ਨੇ ਸਮ੍ਰਿਤੀ ਈਰਾਨੀ ਨੂੰ ਕਿਹਾ 'ਇਹ ਕੁੜੀ ਜ਼ਿੰਦਗੀ 'ਚ ਕੁੱਝ ਨਹੀਂ ਕਰ ਸਕਦੀ', ਸਮ੍ਰਿਤੀ ਨੇ ਇੰਜ ਬਦਲੀ ਆਪਣੀ ਤਕਦੀਰ
Smriti Irani Birthday: ਲੋਕ ਹੱਥਾਂ ਦੀਆਂ ਰੇਖਾਵਾਂ 'ਤੇ ਇੰਨਾ ਭਰੋਸਾ ਕਰਦੇ ਹਨ ਕਿ ਉਹ ਇਸ ਨੂੰ ਕਿਸਮਤ ਸਮਝਦੇ ਹਨ, ਪਰ ਸਮ੍ਰਿਤੀ ਨੇ ਆਪਣੀ ਕਿਸਮਤ ਜਿਸ ਤਰ੍ਹਾਂ ਬਦਲੀ, ਉਹ ਬਹੁਤ ਹੀ ਪ੍ਰੇਰਨਾਤਮਕ ਹੈ।
Smriti Irani Unknown Facts: 23 ਮਾਰਚ 1976 ਨੂੰ ਦਿੱਲੀ ਵਿੱਚ ਇੱਕ ਅਜਿਹੀ ਬੱਚੀ ਦਾ ਜਨਮ ਹੋਇਆ, ਜਿਸ ਦੇ ਵਧੀਆ ਭਵਿੱਖ ਦੀ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇਗੀ। ਇਹ ਕੁੜੀ ਕੋਈ ਹੋਰ ਨਹੀਂ, ਸਗੋਂ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੈ। ਉਨ੍ਹਾਂ ਦਾ ਬਚਪਨ ਦਿੱਲੀ ਵਿੱਚ ਬੀਤਿਆ ਅਤੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੋਲੀ ਚਾਈਲਡ ਆਕਸੀਲੀਅਮ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਲਰਨਿੰਗ ਵਿੱਚ ਦਾਖਲਾ ਲਿਆ। ਦੱਸਿਆ ਜਾਂਦਾ ਹੈ ਕਿ ਸਮ੍ਰਿਤੀ ਉਸ ਸਮੇਂ ਦੌਰਾਨ ਹੋਟਲ ਵਿੱਚ ਵੇਟਰੈਸ ਵਜੋਂ ਵੀ ਕੰਮ ਕਰਦੀ ਸੀ। ਦਰਅਸਲ, ਉਹ ਕੁਝ ਪੈਸੇ ਕਮਾ ਕੇ ਆਪਣੇ ਪਿਤਾ ਦੀ ਮਦਦ ਕਰਨਾ ਚਾਹੁੰਦੀ ਸੀ।
ਇਸ ਤਰ੍ਹਾਂ ਗਲੈਮਰ ਦੀ ਦੁਨੀਆ 'ਚ ਹੋਈ ਐਂਟਰੀ
ਕਿਹਾ ਜਾਂਦਾ ਹੈ ਕਿ ਕਿਸੇ ਨੇ ਸਮ੍ਰਿਤੀ ਨੂੰ ਮਾਡਲਿੰਗ 'ਚ ਕਿਸਮਤ ਅਜ਼ਮਾਉਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੇ ਮੁੰਬਈ ਜਾਣ ਵਾਲੀ ਟ੍ਰੇਨ ਫੜ ਲਈ। ਪਹਿਲਾਂ ਉਨ੍ਹਾਂ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਫਾਈਨਲਿਸਟ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੀਕਾ ਸਿੰਘ ਦੀ ਐਲਬਮ 'ਸਾਵਨ ਮੇਂ ਲਗ ਗਈ ਆਗ' ਦੇ ਗੀਤ 'ਬੋਲੀਆਂ' 'ਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਸੀਰੀਅਲ 'ਕਿਉੰਕੀ ਸਾਸ ਭੀ ਕਭੀ ਬਹੂ ਥੀ' ਤੋਂ ਸਮ੍ਰਿਤੀ ਦੀ ਜ਼ਿੰਦਗੀ ਨੇ ਸਭ ਤੋਂ ਵੱਡਾ ਮੋੜ ਲਿਆ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ੁਰੂ 'ਚ ਏਕਤਾ ਕਪੂਰ ਦੀ ਟੀਮ ਨੇ ਸਮ੍ਰਿਤੀ ਨੂੰ ਇਸ ਰੋਲ ਲਈ ਠੁਕਰਾ ਦਿੱਤਾ ਸੀ।
ਜੋਤਸ਼ੀ ਨੇ ਅਜਿਹੀ ਭਵਿੱਖਬਾਣੀ ਕੀਤੀ
ਅੱਜ ਦੀ ਤਾਰੀਕ ਵਿੱਚ ਸਮ੍ਰਿਤੀ ਇੱਕ ਅਜਿਹੀ ਸ਼ਖਸੀਅਤ ਹੈ, ਜਿਸ ਨੇ ਅਦਾਕਾਰੀ ਤੋਂ ਲੈ ਕੇ ਰਾਜਨੀਤੀ ਦੀ ਦੁਨੀਆ ਤੱਕ ਆਪਣੀ ਕਾਬਲੀਅਤ ਦਾ ਝੰਡਾ ਲਹਿਰਾਇਆ ਹੈ। ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਸਮੇਂ ਉਨ੍ਹਾਂ ਦੇ ਬਾਰੇ ਵਿੱਚ ਅਜਿਹੀ ਭਵਿੱਖਬਾਣੀ ਕੀਤੀ ਗਈ ਸੀ, ਜਿਸ ਨੂੰ ਜਾਣ ਕੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ। ਦਰਅਸਲ, ਇੱਕ ਜੋਤਸ਼ੀ ਨੇ ਸਮ੍ਰਿਤੀ ਇਰਾਨੀ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਇਹ ਲੜਕੀ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕੇਗੀ।
ਸਮ੍ਰਿਤੀ ਨੇ ਇੰਜ ਬਦਲੀ ਆਪਣੀ ਤਕਦੀਰ
ਇਹ ਕਹਾਣੀ ਉਸ ਸਮੇਂ ਦੀ ਹੈ, ਜਦੋਂ ਸਮ੍ਰਿਤੀ ਬਹੁਤ ਛੋਟੀ ਸੀ। ਇਸ ਦੌਰਾਨ ਉਨ੍ਹਾਂ ਦੇ ਮਾਪਿਆਂ ਨੇ ਆਪਣੀਆਂ ਧੀਆਂ ਦਾ ਭਵਿੱਖ ਜਾਣਨ ਲਈ ਇੱਕ ਜੋਤਸ਼ੀ ਨੂੰ ਘਰ ਬੁਲਾਇਆ। ਸਮ੍ਰਿਤੀ ਦੀ ਕੁੰਡਲੀ ਦੇਖਣ ਤੋਂ ਬਾਅਦ ਜੋਤਸ਼ੀ ਨੇ ਕਿਹਾ ਕਿ ਤੁਹਾਡੀ ਵੱਡੀ ਲੜਕੀ (ਸਮ੍ਰਿਤੀ ਇਰਾਨੀ) ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕੇਗੀ। ਇਸ 'ਤੇ ਸਮ੍ਰਿਤੀ ਦੇ ਮਾਪੇ ਕਾਫੀ ਡਰ ਗਏ ਸੀ। ਇਸ 'ਤੇ ਸਮ੍ਰਿਤੀ ਨੇ ਜੋਤਿਸ਼ ਨੂੰ ਚੁਣੌਤੀ ਦਿੱਤੀ ਅੱਜ ਤੋਂ 10 ਸਾਲ ਬਾਅਦ ਤੁਸੀ ਮੈਨੂੰ ਦੇਖੋਗੇ। ਇਸ ਤੋਂ ਬਾਅਦ ਸਮ੍ਰਿਤੀ ਨੇ ਇੰਨੀ ਮਿਹਨਤ ਕੀਤੀ ਕਿ ਜੋਤਿਸ਼ ਦੀ ਭਵਿੱਖਬਾਣੀ ਵੀ ਝੂਠੀ ਸਾਬਤ ਹੋ ਗਈ।