Sonam Bajwa Trolled Because Of Fukra Insaan: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਦੀ ਖੂਬਸੂਰਤੀ ਤੇ ਬਬਲੀ ਲੁਕਸ ਕਰਕੇ ਉਸ ਨੂੰ ਨੈਸ਼ਨਲ ਕਰੱਸ਼ ਦਾ ਖਿਤਾਬ ਦਿੱਤਾ ਗਿਆ ਹੈ। ਇਸ ਦੇ ਨਾਲ ਨਾਲ ਸੋਨਮ ਹਾਲ ਹੀ 'ਚ ਆਪਣੀਆਂ ਫਿਲਮਾਂ ਕਰਕੇ ਵੀ ਸੁਰਖੀਆਂ 'ਚ ਰਹੀ ਸੀ। ਸੋਨਮ ਬਾਜਵਾ ਦੀਆਂ ਬੈਕ ਟੂ ਬੈਕ ਦੋ ਫਿਲਮਾਂ ਇਕੱਠੀਆਂ ਸੁਪਰਹਿੱਟ ਹੋਈਆਂ। ਹੁਣ ਸੋਨਮ ਫਿਰ ਤੋਂ ਇੰਨੀਂ ਦਿਨੀਂ ਸੁਰਖੀਆਂ 'ਚ ਆ ਗਈ ਹੈ। 

Continues below advertisement

ਇਹ ਵੀ ਪੜ੍ਹੋ: ਸਰਗੁਣ ਮਹਿਤਾ ਨੇ ਆਪਣੇ ਮੰਮੀ-ਡੈਡੀ ਨਾਲ ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ, ਬੋਲੀ- 'ਤੁਸੀਂ ਹੀ ਮੇਰਾ ਸਭ ਕੁੱਝ'

ਦਰਅਸਲ, ਸੋਨਮ ਨੂੰ ਇੰਨੀਂ ਦਿਨੀਂ ਪ੍ਰਸਿੱਧ ਯੂਟਿਊਬਰ 'ਫੁਕਰਾ ਇਨਸਾਨ' ਉਰਫ ਅਭਿਸ਼ੇਕ ਮਲਹਾਨ ਕਰਕੇ ਕਾਫੀ ਟਰੋਲ ਹੋਣਾ ਪੈ ਰਿਹਾ ਹੈ। ਮਾਮਲਾ ਦਰਅਸਲ ਇਹ ਹੈ ਕਿ ਸੋਨਮ ਬਾਜਵਾ ਨੂੰ ਅਭਿਸ਼ੇਕ ਨੇ ਸੋਸ਼ਲ ਮੀਡੀਆ 'ਤੇ ਫਾਲੋ ਕੀਤਾ, ਪਰ ਸੋਨਮ ਨੇ ਅਭਿਸ਼ੇਕ ਨੂੰ ਫਾਲੋਬੈਕ ਨਹੀਂ ਕੀਤਾ, ਜਿਸ ਕਰਕੇ ਹੁਣ ਸੋਨਮ ਫੁਕਰਾ ਇਨਸਾਨ ਦੇ ਫੈਨਜ਼ ਦੇ ਨਿਸ਼ਾਨੇ 'ਤੇ ਹੈ। ਸੋਨਮ ਨੂੰ ਹੰਕਾਰੀ ਹੋਈ ਇਨਸਾਨ ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਸੋਨਮ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਵ੍ਹਾਈਟ ਸੂਟ ਵਿੱਚ ਨਜ਼ਰ ਆ ਰਹੀ ਹੈ। ਪਰ ਉਸ ਦਾ ਕਮੈਂਟ ਬਾਕਸ ਫੁਕਰਾ ਇਨਸਾਨ ਦੇ ਫੈਨਜ਼ ਨਾਲ ਭਰਿਆ ਹੋਇਆ ਹੈ। ਪਹਿਲਾਂ ਦੇਖੋ ਇਹ ਵੀਡੀਓ:

Continues below advertisement

ਫੁਕਰਾ ਇਨਸਾਨ ਦੇ ਫੈਨਜ਼ ਸੋਨਮ ਨੂੰ ਉਸ ਨੂੰ ਫਾਲੋਬੈਕ ਕਰਨ ਦੀ ਸਲਾਹ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਇਨ੍ਹਾਂ ਵੀ ਘਮੰਡ ਚੰਗਾ ਨਹੀਂ ਹੁੰਦਾ, ਹੁਣ ਫੁਕਰਾ ਇਨਸਾਨ ਨੂੰ ਫਾਲੋਬੈਕ ਕਰੋ।' ਇਸ ਦੇ ਨਾਲ ਨਾਲ ਜ਼ਿਆਦਾਤਰ ਯੂਜ਼ਰਸ ਇਹੀ ਕਮੈਂਟ ਕਰ ਰਹੇ ਹਨ ਕਿ 'ਫੁਕਰਾ ਇਨਸਾਨ ਨੂੰ ਫਾਲੋ ਕਰੋ।' ਦੇਖੋ ਇਹ ਕਮੈਂਟਸ:

ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੀਆਂ ਇਸ ਸਾਲ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ। ਦੋਵੇਂ ਹੀ ਫਿਲਮਾਂ ਨੂੰ ਭਰਵਾਂ ਹੁੰਗਾਰਾ ਮਿਿਲਿਆ ਸੀ। 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਦਿਆਂ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਫਿਲਹਾਲ ਸੋਨਮ ਨੇ ਆਪਣੇ ਕੋਈ ਹੋਰ ਨਵੇਂ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ। 

ਇਹ ਵੀ ਪੜ੍ਹੋ: ਇੰਝ ਹੋਵੇਗਾ ਪੰਜਾਬ ਨਸ਼ਾ ਮੁਕਤ? ਹਥਿਆਰਾਂ ਤੋਂ ਬਾਅਦ ਪੰਜਾਬੀ ਕਲਾਕਾਰ ਜ਼ੋਰ-ਸ਼ੋਰ ਨਾਲ ਦਾਰੂ ਨੂੰ ਕਰ ਰਹੇ ਪ੍ਰਮੋਟ