Sonam Bajwa: ਸੋਨਮ ਬਾਜਵਾ ਗਿੱਪੀ ਗਰੇਵਾਲ 'ਤੇ ਕਰਨ ਨੂੰ ਫਿਰਦੀ ਮਾਣਹਾਨੀ ਦਾ ਕੇਸ, ਜਾਣੋ ਅਦਾਕਾਰਾ ਨੇ ਕਿਉਂ ਕਹੀ ਇਹ ਗੱਲ
Sonam Bajwa Gippy Grewal: ਸੋਨਮ ਬਾਜਵਾ 'ਕੈਰੀ ਆਨ ਜੱਟਾ 3' ਦਾ ਪ੍ਰਮੋਸ਼ਨ ਕਰ ਰਹੀ ਹੈ। ਉਹ ਫਿਲਮ ਦੀ ਪੂਰੀ ਟੀਮ ਨਾਲ ਰੱਜ ਕੇ ਮਸਤੀ ਕਰ ਰਹੀ ਹੈ। ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸੋਨਮ ਗਿੱਪੀ 'ਤੇ ਕਾਫੀ ਖਿਜੀ ਹੋਈ ਨਜ਼ਰ ਆ ਰਹੀ ਹੈ
Sonam Bajwa Gippy Grewal Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਨਾ ਸਿਰਫ ਟੌਪ ਅਦਾਕਾਰਾ ਹੈ, ਬਲਕਿ ਪੂਰੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਵੀ ਹੈ। ਉਹ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਸੋਨਮ ਦੀ ਫਿਲਮ 'ਗੋਡੇ ਗੋਡੇ ਚਾਅ' ਬਲੌਕਬਸਟਰ ਹੋ ਗਈ ਹੈ। ਇਸ ਫਿਲਮ ਨੇ ਪੂਰੀ ਦੁਨੀਆ 'ਚ ਹੁਣ ਤੱਕ 20 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਨਾਲ ਸੋਨਮ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਵੀ ਖੂਬ ਚਰਚਾ 'ਚ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ 'ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ
ਇਸ ਦੌਰਾਨ ਸੋਨਮ ਬਾਜਵਾ ਰੱਜ ਕੇ 'ਕੈਰੀ ਆਨ ਜੱਟਾ 3' ਦਾ ਪ੍ਰਮੋਸ਼ਨ ਕਰ ਰਹੀ ਹੈ। ਇਸ ਦਰਮਿਆਨ ਉਹ ਫਿਲਮ ਦੀ ਪੂਰੀ ਟੀਮ ਨਾਲ ਰੱਜ ਕੇ ਮਸਤੀ ਕਰ ਰਹੀ ਹੈ। ਪਰ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸੋਨਮ ਗਿੱਪੀ 'ਤੇ ਕਾਫੀ ਖਿਜੀ ਹੋਈ ਨਜ਼ਰ ਆ ਰਹੀ ਹੈ। ਇੱਥੋਂ ਤੱਕ ਕਿ ਉਸ ਨੇ ਗਿੱਪੀ 'ਤੇ ਡੈਫੇੇਮੇਸ਼ਨ ਯਾਮਿ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਗੱਲ ਤੱਕ ਕਹਿ ਦਿੱਤੀ।
ਦਰਅਸਲ, ਇਹ ਸਭ ਗੱਲਾਂ ਸੋਨਮ ਬਾਜਵਾ ਨੇ ਹਾਸੇ ਮਜ਼ਾਕ 'ਚ ਕਹੀਆਂ ਸੀ। 'ਕੈਰੀ ਆਨ ਜੱਟਾ 3' ਦੀ ਪ੍ਰਮੋਸ਼ਨ ਦੌਰਾਨ ਗਿੱਪੀ ਗਰੇਵਾਲ ਨੇ ਸੋਨਮ ਬਾਜਵਾ ਨੂੰ ਮਜ਼ਾਕ ਕਰ ਕਰ ਕੇ ਖੂਬ ਤੰਗ ਕੀਤਾ। ਦਰਅਸਲ, ਇਹ ਕਿੱਸਾ ਉਦੋਂ ਦਾ ਹੈ, ਜਦੋਂ ਸੋਨਮ ਨੇ ਵਿਦੇਸ਼ 'ਚ ਪੰਛੀ ਦੀ ਪੌਟੀ ਨਾਲ ਬਣੀ ਹੋਈ ਕੌਫੀ ਪੀਤੀ ਸੀ। ਇਸ ਗੱਲ ਨੂੰ ਲੈਕੇ ਫਿਲਮ ਦੀ ਟੀਮ ਸੋਨਮ ਨਾਲ ਖੂਬ ਟਿੱਚਰਾਂ ਕਰ ਰਹੀ ਹੈ।
ਇਸ ਵੀਡੀਓ 'ਚ ਵੀ ਗਿੱਪੀ ਗਰੇਵਾਲ ਇਹੀ ਕਹਿ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਬਿਨੂੰ ਬਾਈ ਕਹਿੰਦਾ ਸੋਨਮ ਮੈਂਟਲੀ ਡਿਸਟਰਬ ਹੋ ਚੁੱਕੀ ਆ, ਸਿੰਗਾਪੁਰ ਦੀ ਪੌਟੀ ਵਾਲੀ ਕੌੌਫੀ ਪੀ ਕੇ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਦੀ ਟੀਮ ਵੀ ਫਿਲਮ ਦਾ ਖੂਬ ਪ੍ਰਮੋਸ਼ਨ ਕਰ ਰਹੀ ਹੈ। ਦਰਸ਼ਕ ਵੀ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।