Sonam Bajwa: ਸੋਨਮ ਬਾਜਵਾ ਮੀਡੀਆ ਦੇ ਕੈਮਰੇ ਤੋਂ ਬਚਦੀ ਆਈ ਨਜ਼ਰ, ਪੱਤਰਕਾਰ ਨੂੰ ਬੇਨਤੀ ਕਰ ਬੋਲੀ- 'ਪਲੀਜ਼ ਮੇਰੀ ਵੀਡੀਓ ਨਾ ਬਣਾਓ'
Sonam Bajwa New Look: ਸੋਨਮ ਬਾਜਵਾ ਅਕਸਰ ਹੀ ਮੀਡੀਆ ਦੇ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਉਂਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸੋਨਮ ਨੇ ਪਾਪਰਾਜ਼ੀ ਯਾਨਿ ਫੋਟੋ ਪੱਤਰਕਾਰਾਂ ਨੂੰ ਬੇਨਤੀ ਵੀ ਕੀਤੀ ਕਿ ਉਹ ਉਸ ਦੀ ਵੀਡੀਓ ਨਾ ਬਣਾਉਣ।
Sonam Bajwa Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਹ ਆਪਣੀ ਖੂਬਸੂਰਤੀ ਕਰਕੇ ਅਕਸਰ ਹੀ ਚਰਚਾ 'ਚ ਰਹਿੰਦੀ ਹੈ। ਉਹ ਫੈਨਜ਼ ਨਾਲ ਹਰ ਰੋਜ਼ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸੋਨਮ ਦੇ ਮੀਡੀਆ ਨਾਲ ਵੀ ਦੋਸਤਾਨਾ ਰਿਸ਼ਤੇ ਹਨ। ਸੋਨਮ ਬਾਜਵਾ ਅਕਸਰ ਹੀ ਮੀਡੀਆ ਦੇ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਉਂਦੀ ਰਹਿੰਦੀ ਹੈ। ਪਰ ਇਸ ਕੁੱਝ ਅਜਿਹਾ ਹੋਇਆ ਹੈ ਕਿ ਸੋਨਮ ਬਾਜਵਾ ਮੀਡੀਓ ਦੇ ਕੈਮਰਿਆਂ ਨੂੰ ਅਵੋਇਡ ਯਾਨਿ ਨਜ਼ਰ ਅੰਦਾਜ਼ ਕਰਦੀ ਨਜ਼ਰ ਆ ਰਹੀ ਹੈ। ਇੱਥੋਂ ਤੱਕ ਕਿ ਸੋਨਮ ਨੇ ਪਾਪਰਾਜ਼ੀ ਯਾਨਿ ਫੋਟੋ ਪੱਤਰਕਾਰਾਂ ਨੂੰ ਬੇਨਤੀ ਵੀ ਕੀਤੀ ਕਿ ਉਹ ਉਸ ਦੀ ਵੀਡੀਓ ਨਾ ਬਣਾਉਣ।
ਦਰਅਸਲ, ਸੋਨਮ ਨੂੰ ਹਾਲ ਹੀ 'ਚ ਇੱਕ ਹੇਅਰ ਸਲੌਨ ਤੋਂ ਨਿਕਲਦੇ ਹੋਏ ਦੇਖਿਆ ਗਿਆ ਸੀ। ਜਿੱਥੇ ਸੋਨਮ ਨੇ ਆਪਣੇ ਵਾਲਾਂ ਦਾ ਲੱੁਕ ਚੇਂਜ ਕੀਤਾ ਹੈ। ਉਸ ਨੇ ਵਾਲਾਂ ਦਾ ਸਟਾਇਲ ਤੇ ਕੱਲਰ ਚੇਂਜ ਕਰਾਇਆ ਹੈ। ਉਹ ਆਪਣੀ ਇਸ ਨਵੀਂ ਲੁੱਕ ਨੂੰ ਪਬਲਿਕ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਸ਼ੂਟ ਨਾ ਕਰਨ। ਇਸ 'ਤੇ ਪੱਤਰਕਾਰ ਨੇ ਵੀ ਅੱਗੋਂ ਮੁਸਕਰਾ ਕੇ ਕਿਹਾ 'ਠੀਕ ਹੈ।' ਸੋਨਮ ਬਾਜਵਾ ਦੀ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸੇ ਵੀਡੀਓ ਦੇ ਸਕ੍ਰੀਨਸ਼ੌਟ ਹਨ।
View this post on Instagram
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੋਨਮ ਆਪਣੀ ਨਵੀਂ ਲੁੱਕ ਫਿਲਹਾਲ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੀ। ਇਸ ਦੇ ਪਿੱਛੇ ਇਹ ਵਜ੍ਹਾ ਹੋ ਸਕਦੀ ਹੈ ਕਿ ਸੋਨਮ ਕਿਸੇ ਨਵੀਂ ਫਿਲਮ 'ਚ ਕੰਮ ਕਰ ਰਹੀ ਹੈ, ਜਿਸ ਕਰਕੇ ਉਹ ਆਪਣੇ ਲੁੱਕ ਨੂੰ ਰਿਵੀਲ ਨਹੀਂ ਕਰ ਰਹੀ ਹੈ। ਹੁਣ ਸੋਨਮ ਨੇ ਕਿਸ ਫਿਲਮ ਲਈ ਆਪਣੇ ਲੁੱਕ ਨੂੰ ਚੇਂਜ ਕੀਤਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।