Sonam Bajwa: ਸੋਨਮ ਬਾਜਵਾ ਨੇ ਪੀਲੇ ਰੰਗ ਦੇ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਉਡਾਇਆ ਖੂਬ ਮਜ਼ਾਕ, ਬੋਲੇ- 'ਕੜੀ ਚੌਲ ਲੱਗ ਰਹੀ'
Sonam Bajwa Pics: ਸੋਨਮ ਬਾਜਵਾ ਨੇ ਪੀਲੇ ਰੰਗ ਦੇ ਪੰਜਾਬੀ ਸੂਟ ਵਿੱਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜੋ ਕਿ ਖੂਬ ਚਰਚਾ ਦਾ ਵਿਸ਼ਾ ਬਣੀਆਂ ਹਨ। ਤਸਵੀਰਾਂ 'ਚ ਸੋਨਮ ਬਕਮਾਲ ਲੱਗ ਰਹੀ ਹੈ। ਇਸ ਦੇ ਨਾਲ ਸੋਨਮ ਦਾ ਮਜ਼ਾਕ ਵੀ ਉੱਡ ਰਿਹਾ ਹੈ
Sonam Bajwa New Pics: ਸੋਨਮ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਹਾਲ ਹੀ 'ਚ ਸੋਨਮ ਦੀਆਂ ਬੈਕ ਟੂ ਬੈਕ ਦੋ ਫਿਲਮਾਂ ਲਗਾਤਾਰ ਸੁਪਰਹਿੱਟ ਰਹੀਆਂ ਹਨ। 'ਗੋਡੇ ਗੋਡੇ ਚਾਅ' ਸੁਪਰਹਿੱਟ, ਜਦਕਿ 'ਕੈਰੀ ਆਨ ਜੱਟਾ 3' ਬਲਾਕਬਸਟਰ ਹਿੱਟ ਬਣ ਗਈ ਹੈ ਅਤੇ ਕਈ ਸਾਰੇ ਰਿਕਾਰਡ ਵੀ ਤੋੜ ਰਹੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦਾ ਨਵਾਂ ਪੋਸਟਰ ਰਿਲੀਜ਼, ਹੱਥਾਂ 'ਚ ਬੰਦੂਕ ਫੜੀ ਐਕਸ਼ਨ ਮੋਡ 'ਚ ਨਜ਼ਰ ਆਈ ਨਯਨਤਾਰਾ
ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਸੋਨਮ ਸੋਸ਼ਲ ਮੀਡੀਆ 'ਤੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੀ। ਉਹ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਨਾ ਸਿਰਫ ਵਾਇਰਲ ਹੋ ਰਹੀਆਂ ਹਨ, ਬਲਕਿ ਸੋਨਮ ਦਾ ਖੂਬ ਮਜ਼ਾਕ ਵੀ ਉੱਡ ਰਿਹਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ 'ਚ ਮਜ਼ਾਕ ਉੱਡਣ ਵਾਲੀ ਕੀ ਗੱਲ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਵਜ੍ਹਾ:
ਸੋਨਮ ਬਾਜਵਾ ਨੇ ਹਾਲ ਹੀ 'ਚ ਪੀਲੇ ਰੰਗ ਦੇ ਪੰਜਾਬੀ ਸੂਟ ਵਿੱਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਬਕਮਾਲ ਲੱਗ ਰਹੀ ਹੈ। ਪਰ ਇਸ ਦੇ ਨਾਲ ਨਾਲ ਸੋਨਮ ਦਾ ਮਜ਼ਾਕ ਵੀ ਉੱਡ ਰਿਹਾ ਹੈ। ਦਰਅਸਲ, ਪੀਲੇ ਰੰਗ ਦੇ ਸੂਟ 'ਚ ਸੋਨਮ 'ਤੇ ਫੈਨਜ਼ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਪਹਿਲਾਂ ਤੁਸੀਂ ਦੇਖੋ ਇਹ ਤਸਵੀਰਾਂ:
View this post on Instagram
ਫੈਨਜ਼ ਨੇ ਕੀਤੇ ਇਹ ਕਮੈਂਟ
ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਾਫੀ ਮਜ਼ਾਕੀਆ ਕਮੈਂਟ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਅੱਜ ਤਾਂ ਕੜੀ ਚੌਲ ਲੱਗ ਰਹੀ ਹੈ।' ਇੱਕ ਹੋਰ ਸ਼ਖਸ ਨੇ ਲਿਿਖਿਆ, 'ਜ਼ਰਦੇ ਵਾਲਾ ਦੇਗ ਲੱਗ ਰਹੀ ਹੈ।' ਪੜ੍ਹੋ ਇਹ ਕਮੈਂਟਸ
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀਆਂ ਲਗਾਤਾਰ ਦੋ ਫਿਲਮ ਹਿੱਟ ਰਹੀਆਂ ਹਨ। ਕੈਰੀ ਆਨ ਜੱਟਾ 3 ਨੇ ਹੁਣ ਤੱਕ 95 ਕਰੋੜ ਦੀ ਕਮਾਈ ਕਰ ਲਈ ਹੈ।