(Source: ECI/ABP News)
Sonam Bajwa: ਕਿਸ ਦੇ ਨਾਲ ਡੇਟ 'ਤੇ ਗਈ ਸੋਨਮ ਬਾਜਵਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ
Sonam Bajwa Video: ਸੋਨਮ ਬਾਜਵਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਸੋਨਮ ਬਾਜਵਾ ਦਾ ਇੱਕ ਲੇਟੈਸਟ ਵੀਡੀਓ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
![Sonam Bajwa: ਕਿਸ ਦੇ ਨਾਲ ਡੇਟ 'ਤੇ ਗਈ ਸੋਨਮ ਬਾਜਵਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ sonam bajwa went on date with someone shares video on social media watch here Sonam Bajwa: ਕਿਸ ਦੇ ਨਾਲ ਡੇਟ 'ਤੇ ਗਈ ਸੋਨਮ ਬਾਜਵਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ](https://feeds.abplive.com/onecms/images/uploaded-images/2023/11/09/f96e41edd5efae711f8d9994d02482dd1699500118464469_original.png?impolicy=abp_cdn&imwidth=1200&height=675)
Sonam Bajwa Date Night: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਬਾਜਵਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਸੀ। ਇਸ ਤੋਂ ਪਹਿਲਾਂ ਸੋਨਮ ਦੀ ਫਿਲਮ 'ਗੋਡੇ ਗੋਡੇ ਚਾਅ' ਵੀ ਬਲਾਕਬਸਟਰ ਰਹੀ ਸੀ।
ਹੁਣ ਸੋਨਮ ਬਾਜਵਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਸੋਨਮ ਬਾਜਵਾ ਦਾ ਇੱਕ ਲੇਟੈਸਟ ਵੀਡੀਓ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨਮ ਨੇ ਕੈਪਸ਼ਨ ਲਿਖੀ, 'ਡੇਟ ਨਾਈਟ'। ਸੋਨਮ ਦੀ ਇਸ ਕੈਪਸ਼ਨ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਇਸ ਕੈਪਸ਼ਨ ਦੇ ਨਾਲ ਉਸ ਲੌਕ ਵਾਲੀ ਇਮੋਜੀ ਵੀ ਬਣਾਈ ਹੈ, ਜਿਸ ਦਾ ਮਤਲਬ ਹੈ ਕਿ ਸੋਨਮ ਹੁਣ ਕਮੀਟਿਡ ਹੈ। ਇਸ ਤੋਂ ਬਾਅਦ ਹਰ ਕੋਈ ਇਹੀ ਜਾਨਣਾ ਚਾਹੁੰਦਾ ਹੈ ਕਿ ਆਖਰ ਸੋਨਮ ਕਿਸ ਨੂੰ ਡੇਟ ਕਰ ਰਹੀ ਹੈ। ਸੋਨਮ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਆਪਣੀ ਡੇਟ ਨਾਈਟ 'ਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਬਲੈਕ ਡਰੈੱਸ ਪਹਿਨੀ ਹੋਈ ਸੀ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਬਾਰੇ ਪਹਿਲਾਂ ਵੀ ਡੇਟਿੰਗ ਦੀਆਂ ਅਫਵਾਹਾਂ ਉੱਡ ਚੁੱਕੀਆਂ ਹਨ, ਪਰ ਹਾਲੇ ਤੱਕ ਸੋਨਮ ਨੇ ਆਪਣੇ ਬੁਆਏਫਰੈਂਡ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਉਸ ਨੇ ਵੀਡੀਓ ਸ਼ੇਅਰ ਕਰ ਇਹ ਤਾਂ ਕਨਫਰਮ ਕਰ ਦਿੱਤਾ ਹੈ ਕਿ ਹੁਣ ਉਹ ਸਿੰਗਲ ਨਹੀਂ ਰਹੀ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੀ ਨਵੀਂ ਫਿਲਮ 'ਰੰਨਾਂ 'ਚ ਧੰਨਾਂ' ਦਾ ਐਲਾਨ ਕੀਤਾ ਸੀ। ਇਸ ਫਿਲਮ 'ਚ ਸੋਨਮ ਦੀ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਨਾਲ ਸਕ੍ਰੀਨ ਸ਼ੇਅਰ ਕਰੇਗੀ।
ਇਹ ਵੀ ਪੜ੍ਹੋ: 'ਮੈਨੇ ਪਿਆਰ ਕੀਆ' ਲਈ ਸਲਮਾਨ ਨਹੀਂ ਇਹ ਸਟਾਰ ਸੀ ਮੇਕਰਸ ਦੀ ਪਸੰਦ, ਫਿਰ ਇੰਝ ਖੁੱਲ੍ਹੀ ਸਲਮਾਨ ਦੀ ਕਿਸਮਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)