Miss Pooja: ਪੁਰਾਣੀਆਂ ਯਾਦਾਂ ਹੋਣਗੀਆਂ ਤਾਜ਼ੀਆਂ, ਮਿਸ ਪੂਜਾ ਤੇ ਗੀਤਾ ਜ਼ੈਲਦਾਰ ਦੀ ਜੋੜੀ ਕਰ ਰਹੀ ਵਾਪਸੀ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਣਾ
Miss Pooja New Song: ਮਿਸ ਪੂਜਾ ਤੇ ਗੀਤਾ ਜ਼ੈਲਦਾਰ ਤੁਹਾਨੂੰ ਫਿਰ ਤੋਂ ਪੁਰਾਣੇ ਸਮਿਆਂ ਦੀ ਯਾਦ ਕਰਵਾਉਣਗੇ। ਮਿਸ ਪੂਜਾ ਨੇ ਹਾਲ ਹੀ ਗੀਤਾ ਜ਼ੈਲਦਾਰ ਨਾਲ ਆਪਣੇ ਨਵੇਂ ਗਾਣੇ '150 ' ਦਾ ਐਲਾਨ ਕੀਤਾ ਹੈ।
Miss Pooja Geeta Zaildar: ਮਿਸ ਪੂਜਾ ਆਪਣੇ ਸਮੇਂ 'ਚ ਟੌਪ ਦੀ ਗਾਇਕਾ ਰਹੀ ਹੈ। ਉਸ ਕਰੀਅਰ ਅਜਿਹਾ ਸੀ ਕਿ ਹਰ ਇੱਕ ਮੇਲ ਗਾਇਕ ਉਸ ਦੇ ਨਾਲ ਇੱਕ ਗਾਣੇ ਲਈ ਤਰਸਦਾ ਹੁੰਦਾ ਸੀ ਅਤੇ ਉਹ ਜਿਸ ਦੇ ਨਾਲ ਵੀ ਗਾਣਾ ਗਾ ਲੈਂਦੀ ਸੀ, ਉਹ ਗਾਣਾ ਹਿੱਟ ਵੀ ਹੋ ਜਾਂਦਾ ਸੀ। ਮਿਸ ਪੂਜਾ ਦੀ ਜੋੜੀ ਸਭ ਤੋਂ ਜ਼ਿਆਦਾ ਗਾਇਕ ਗੀਤਾ ਜ਼ੈਲਦਾਰ ਨਾਲ ਹਿੱਟ ਰਹੀ ਹੈ। ਇਨ੍ਹਾਂ ਦੋਵਾਂ ਦੀ ਜੋੜੀ ਨੇ ਇੰਡਸਟਰੀ ਨੂੰ ਅਨੇਕਾਂ ਜ਼ਬਰਦਸਤ ਤੇ ਯਾਦਗਾਰੀ ਗਾਣੇ ਦਿੱਤੇ ਹਨ। ਹੁਣ ਇਹ ਜੋੜੀ ਮੁੜ ਤੋਂ ਇਕੱਠੀ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: 'ਮੈਨੇ ਪਿਆਰ ਕੀਆ' ਲਈ ਸਲਮਾਨ ਨਹੀਂ ਇਹ ਸਟਾਰ ਸੀ ਮੇਕਰਸ ਦੀ ਪਸੰਦ, ਫਿਰ ਇੰਝ ਖੁੱਲ੍ਹੀ ਸਲਮਾਨ ਦੀ ਕਿਸਮਤ
ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਮਿਸ ਪੂਜਾ ਤੇ ਗੀਤਾ ਜ਼ੈਲਦਾਰ ਤੁਹਾਨੂੰ ਫਿਰ ਤੋਂ ਪੁਰਾਣੇ ਸਮਿਆਂ ਦੀ ਯਾਦ ਕਰਵਾਉਣਗੇ। ਮਿਸ ਪੂਜਾ ਨੇ ਹਾਲ ਹੀ ਗੀਤਾ ਜ਼ੈਲਦਾਰ ਨਾਲ ਆਪਣੇ ਨਵੇਂ ਗਾਣੇ '150 ' ਦਾ ਐਲਾਨ ਕੀਤਾ ਹੈ। ਇਸ ਵਿੱਚ ਇਹ ਦੋਵੇਂ ਗਾਇਕ ਜੀਜਾ ਸਾਲੀ ਬਣ ਕੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਗਾਇਕਾ ਦੇ ਇਸ ਐਲਾਨ ਤੋਂ ਬਾਅਦ ਫੈਨਜ਼ ਕਾਫੀ ਐਕਸਾਇਟਡ ਹੋ ਗਏ ਹਨ। ਉਹ ਬੇਸਵਰੀ ਦੇ ਨਾਲ ਇਸ ਗਾਣੇ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਫਿਲਹਾਲ ਇਸ ਗਾਣੇ ਦੀ ਕੋਈ ਅਧਿਕਾਰਤ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਮਿਸ ਪੂਜਾ ਨੇ ਗਾਣੇ ਨੂੰ ਸ਼ੇਅਰ ਕਰਦਿਆਂ ਲਿਿਖਿਆ ਹੈ, 'ਕਮਿੰਗ ਸੂਨ' ਯਾਨਿ ਜਲਦ ਰਿਲੀਜ਼ ਹੋ ਰਿਹਾ ਹੈ। ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਹਾਲੇ ਤੱਕ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ। ਉਸ ਨੇ ਥੋੜੇ ਸਮੇਂ ਪਹਿਲਾਂ ਹੀ ਮਿਊਜ਼ਿਕ ਇੰਡਸਟਰੀ 'ਚ ਕੰਮਬੈਕ ਕੀਤਾ ਹੈ। ਹਾਲ ਹੀ 'ਚ ਪੂਜਾ ਦਾ ਗਾਣਾ 'ਫਾਲੋ ਕਰਦਾ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।