Sonam Kapoor Pregnancy: ਸੋਨਮ ਕਪੂਰ ਬਣਨ ਵਾਲੀ ਮਾਂ, ਬੇਬੀ ਬੰਪ ਫਲੌਂਟ ਕਰਦੇੇ ਕੀਤਾ ਐਲਾਨ
Sonam Kapoor Pregnancy: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਹੀ ਖੁਸ਼ਖਬਰੀ ਦਿੱਤੀ ਹੈ। ਉਹ ਮਾਂ ਬਣਨ ਵਾਲੀ ਹੈ। ਸੋਨਮ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Sonam Kapoor Pregnancy: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਹੀ ਖੁਸ਼ਖਬਰੀ ਦਿੱਤੀ ਹੈ। ਉਹ ਮਾਂ ਬਣਨ ਵਾਲੀ ਹੈ। ਸੋਨਮ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਿ ਪੋਸਟ ਹੁੰਦੇ ਹੀ ਵਾਇਰਲ ਹੋ ਗਿਆ ਹੈ। ਫੈਨਜ਼ ਸੋਨਮ ਦੀ ਪੋਸਟ 'ਤੇ ਕੁਮੈਂਟ ਕਰਕੇ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਵਿਆਹ ਦੇ 4 ਸਾਲ ਬਾਅਦ ਸੋਨਮ ਗਰਭਵਤੀ ਹੋ ਗਈ। ਸੋਨਮ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਸੋਨਮ ਦੀ ਪ੍ਰੈਗਨੈਂਸੀ ਬਾਰੇ ਜਾਣ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ।
ਸੋਨਮ ਕਪੂਰ ਨੇ ਪਤੀ ਆਨੰਦ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸੋਫੇ 'ਤੇ ਪਈ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਸੋਨਮ ਆਨੰਦ ਦੀ ਗੋਦ 'ਚ ਸਿਰ ਰੱਖ ਰਹੀ ਹੈ। ਤਸਵੀਰਾਂ 'ਚ ਸੋਨਮ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਉਸ ਨੇ ਬਲੈਕ ਕਲਰ ਦਾ ਆਊਟਫਿਟ ਪਾਇਆ ਹੋਇਆ ਹੈ। ਫੋਟੋ ਸ਼ੇਅਰ ਕਰਦੇ ਹੋਏ ਸੋਨਮ ਨੇ ਲਿਖਿਆ- ਚਾਰ ਹੱਥ। ਤੁਹਾਨੂੰ ਸਭ ਤੋਂ ਵਧੀਆ ਦੇਖਭਾਲ ਦੇਵਾਂਗੇ ਜੋ ਅਸੀਂ ਤੁਹਾਨੂੰ ਦੇ ਸਕਦੇ ਹਾਂ। ਦੋ ਦਿਲ. ਜਿਹਦੇ ਦਿਲਾਂ ਦੀ ਧੜਕਣ ਹੁਣ ਤੇਰੇ ਨਾਲ ਧੜਕਣਗੀਆਂ, ਹਰ ਕਦਮ ਤੇ ਤੇਰੇ ਨਾਲ . ਇੱਕ ਪਰਿਵਾਰ। ਜੋ ਹਮੇਸ਼ਾ ਤੁਹਾਡੇ 'ਤੇ ਪਿਆਰ ਅਤੇ ਸਮਰਥਨ ਦੀ ਵਰਖਾ ਕਰੇਗਾ। ਹੁਣ ਮੈਨੂੰ ਤੁਹਾਡਾ ਸੁਆਗਤ ਕਰਨ ਲਈ ਸਬਰ ਨਹੀਂ ਰਿਹਾ।
View this post on Instagram
ਸੈਲੇਬਸ ਨੇ ਵਧਾਈ ਦਿੱਤੀ
ਸੋਨਮ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਸੈਲੇਬਸ ਅਤੇ ਪ੍ਰਸ਼ੰਸਕਾਂ ਨੇ ਉਸ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰੀਨਾ ਕਪੂਰ ਨੇ ਟਿੱਪਣੀ ਕੀਤੀ- ਤੁਹਾਡੇ ਦੋਵਾਂ ਲਈ ਬਹੁਤ ਖੁਸ਼ ਹਾਂ। ਬੱਚਿਆਂ ਨੂੰ ਇਕੱਠੇ ਖੇਡਦੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਨੇ ਲਿਖਿਆ-ਤੁਹਾਡੇ ਲਈ ਸ਼ੁੱਭਕਾਮਨਾਵਾਂ।