ਸ਼ਾਹਰੁਖ਼ ਖ਼ਾਨ ਦੀ ਧੀ ਦੀ ਪਹਿਲੀ ਫ਼ਿਲਮ ਦਾ ਟੀਜ਼ਰ ਰਿਲੀਜ਼, ਵੇਖੋ ਸੁਹਾਨਾ ਦੀ ਖ਼ਾਨ ਦੀ ਅਦਾਕਾਰੀ
ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖ ਲਿਆ ਹੈ। ਦਰਅਸਲ ਸੁਹਾਨਾ ਖਾਨ ਨੇ ਇੱਕ ਸ਼ਾਰਟ ਫਿਲਮ ਵਿੱਚ ਕੰਮ ਕੀਤਾ ਹੈ, ਜਿਸਦਾ ਟੀਜ਼ਰ ਹੁਣ ਜਾਰੀ ਕੀਤਾ ਗਿਆ ਹੈ। ਇਸ ਸ਼ਾਰਟ ਫਿਲਮ ਦਾ ਨਾਮ 'ਦਿ ਗ੍ਰੇ ਪਾਰਟ ਆਫ ਬਲੂ' ਹੈ।
ਨਵੀਂ ਦਿੱਲੀ: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖ ਲਿਆ ਹੈ। ਦਰਅਸਲ ਸੁਹਾਨਾ ਖਾਨ ਨੇ ਇੱਕ ਸ਼ਾਰਟ ਫਿਲਮ ਵਿੱਚ ਕੰਮ ਕੀਤਾ ਹੈ, ਜਿਸਦਾ ਟੀਜ਼ਰ ਹੁਣ ਜਾਰੀ ਕੀਤਾ ਗਿਆ ਹੈ। ਇਸ ਸ਼ਾਰਟ ਫਿਲਮ ਦਾ ਨਾਮ 'ਦਿ ਗ੍ਰੇ ਪਾਰਟ ਆਫ ਬਲੂ' ਹੈ।
Dear all - Here I present for the first time some of the visuals for my upcoming short film ‘The Grey Part of Blue’. I want to thank all of you for the continued support this past year, it’s truly been surreal. Until then, I hope you enjoy this little teaser! Love, Theodore pic.twitter.com/Knj7iGCMyO
— Theo Gimeno (@theogimeno) September 28, 2019
ਹਾਲ ਹੀ ਵਿੱਚ ਫਿਲਮ ਦਾ ਇੱਕ ਪੋਸਟਰ ਸਾਹਮਣੇ ਆਇਆ ਸੀ, ਜਿਸ ਵਿੱਚ ਸੁਹਾਨਾ ਦਾ ਲੁੱਕ ਸਾਹਮਣੇ ਆਇਆ ਸੀ। ਹੁਣ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਥੀਓ ਜਿਮੇਨੋ (Theo Gimeno) ਨਾਂ ਦੇ ਵਿਅਕਤੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸੁਹਾਨਾ ਦੀ ਇਸ ਛੋਟੀ ਜਿਹੀ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ 51 ਸਕਿੰਟ ਦੇ ਟੀਜ਼ਰ ਵੀਡੀਓ ਵਿੱਚ ਕੋਈ ਡਾਇਲਾਗ ਨਹੀਂ ਹੈ, ਪਰ ਸੁਹਾਨਾ ਖਾਨ ਦੀ ਅਦਾਕਾਰੀ ਦੀ ਇੱਕ ਝਲਕ ਜ਼ਰੂਰ ਵੇਖੀ ਜਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਖਾਨ ਨੇ ਹਾਲ ਹੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਅਕਸਰ ਹੀ ਖ਼ਬਰਾਂ ਆ ਰਹੀਆਂ ਸੀ। ਅਦਾਕਾਰੀ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਸੁਹਾਨਾ ਨੇ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ, “ਮੈਂ ‘ਦਿ ਟੈਂਪੈਸਟ’ ਦੇ ਸਕੂਲ ਦੀ ਪੇਸ਼ਕਾਰੀ ਵਿੱਚ ਮਿਰਾਂਡਾ ਦਾ ਕਿਰਦਾਰ ਨਿਭਾਇਆ ਸੀ। ਇੱਥੇ ਸਿੱਖਣ ਲਈ ਬਹੁਤ ਕੁਝ ਹੈ ਤੇ ਇਸ ਨੂੰ ਕਰਨ ਦਾ ਇੱਕ ਕੰਮ ਜਲਦ ਸ਼ੁਰੂ ਕਰਨਾ ਹੈ। ਪਰ ਪਹਿਲਾਂ ਮੈਨੂੰ ਯੂਨੀਵਰਸਿਟੀ ਜਾ ਕੇ ਆਪਣੀ ਪੜ੍ਹਾਈ ਪੂਰੀ ਕਰਨੀ ਹੈ।'