(Source: ECI/ABP News/ABP Majha)
Sunanda Sharma: ਸੁਨੰਦਾ ਸ਼ਰਮਾ ਮਨਾ ਰਹੀ 31ਵਾਂ ਜਨਮਦਿਨ, ਕੁਲਵਿੰਦਰ ਬਿੱਲਾ ਕਰਕੇ ਇੰਜ ਬਣੀ ਸੀ ਰਾਤੋ ਰਾਤ ਸਟਾਰ
Sunanda Sharma Birthday: ਸੁਨੰਦਾ ਸ਼ਰਮਾ ਅੱਜ ਯਾਨਿ 30 ਜਨਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਗਾਇਕਾ ਨੂੰ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਖੂਬ ਪਿਆਰ ਤੇ ਵਧਾਈਆਂ ਮਿਲ ਰਹੀਆਂ ਹਨ।
Happy Birthday Sunanda Sharma: ਪੰਜਾਬੀ ਗਇਕਾ ਸੁਨੰਦਾ ਸ਼ਰਮਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ 9 ਸਾਲ ਦੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਸੁਨੰਦਾ ਸ਼ਰਮਾ ਅੱਜ ਯਾਨਿ 30 ਜਨਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਗਾਇਕਾ ਨੂੰ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਖੂਬ ਪਿਆਰ ਤੇ ਵਧਾਈਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਕੈਲਾਸ਼ ਖੇਰ 'ਤੇ ਮਿਊਜ਼ਿਕ ਕੰਸਰਟ ਦੌਰਾਨ ਹਮਲਾ, ਗਾਇਕ 'ਤੇ ਸੁੱਟੀ ਬੋਤਲ, ਪੁਲਿਸ ਨੇ ਕੀਤਾ ਗ੍ਰਿਫਤਾਰ
View this post on Instagram
ਕੀ ਤੁਸੀਂ ਜਾਣਦੇ ਹੋ ਕਿ ਸੁਨੰਦਾ ਸ਼ਰਮਾ ਦੇ ਗਾਇਕ ਬਣਨ ਦੀ ਕਹਾਣੀ ਬੜੀ ਹੀ ਦਿਲਚਸਪ ਹੈ। ਸੁਨੰਦਾ ਸ਼ਰਮਾ ਅੱਜ ਜਿਸ ਮੁਕਾਮ 'ਤੇ ਹੈ। ਉਸ ਮੁਕਾਮ 'ਤੇ ਪਹੁੰਚਣ 'ਚ ਕਿਤੇ ਨਾ ਕਿਤੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਵੀ ਵੱਡਾ ਹੱਥ ਰਿਹਾ ਹੈ। ਜੀ ਹਾਂ, ਕੁਲਵਿੰਦਰ ਬਿੱਲਾ ਉਹ ਸ਼ਖਸ ਸੀ, ਜਿਸ ਦੀ ਵਜ੍ਹਾ ਕਰਕੇ ਸੁਨੰਦਾ ਰਾਤੋ ਰਾਤ ਸਟਾਰ ਬਣ ਗਈ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸੁਨੰਦਾ ਸ਼ਰਮਾ ਦੇ ਗਾਇਕਾ ਬਣਨ ਦੀ ਦਿਲਚਸਪ ਕਹਾਣੀ:
ਨਹੀਂ ਬਣਨਾ ਚਾਹੁੰਦੀ ਸੀ ਗਾਇਕਾ
ਸੁਨੰਦਾ ਸ਼ਰਮਾ ਨੂੰ ਬਚਪਨ ਤੋਂ ਹੀ ਉਸ ਦੀ ਆਵਾਜ਼ ਲਈ ਕਾਫੀ ਤਾਰੀਫਾਂ ਮਿਲਦੀਆਂ ਸੀ। ਸਭ ਲੋਕ ਉਸ ਦੀ ਸੁਰੀਲੀ ਆਵਾਜ਼ ਨੂੰ ਪਸੰਦ ਕਰਦੇ ਸੀ। ਸੁਨੰਦਰ ਸ਼ੁਰੂ ਤੋਂ ਘਰ ਵਿੱਚ ਹੀ ਥੋੜ੍ਹਾ ਬਹੁਤ ਗਾਉਂਦੀ ਰਹਿੰਦੀ ਸੀ। ਇੱਕ ਦਿਨ ਸੁਨੰਦਾ ਆਪਣੇ ਪਰਿਵਾਰ ਨਾਲ ਬੈਠੀ ਟੀਵੀ ਦੇਖ ਰਹੀ ਸੀ। ਟੀਵੀ 'ਤੇ ਕੁਲਵਿੰਦਰ ਬਿੱਲਾ ਦਾ ਗੀਤ 'ਸੁੱਚਾ ਸੂਰਮਾ' ਚੱਲ ਰਿਹਾ ਸੀ। ਸੁਨੰਦਾ ਦੀ ਭਾਬੀ ਨੇ ਕਿਹਾ ਕਿ ਉਹ ਇਸ ਗੀਤ ਨੂੰ ਆਪਣੀ ਅਵਾਜ਼ 'ਚ ਗਾਵੇ। ਸੁਨੰਦਾ ਸ਼ਰਮਾ ਨੇ ਇਹ ਗੀਤ ਗਾਉਂਦਿਆਂ ਦੀ ਵੀਡੀਓ ਬਣਾਈ ਅਤੇ ਇਸ ਨੂੰ ਕੁਲਵਿੰਦਰ ਬਿੱਲਾ ਨੂੰ ਭੇਜ ਦਿੱਤਾ।
View this post on Instagram
ਕੁਲਵਿੰਦਰ ਬਿੱਲਾ ਨੂੰ ਸੁਨੰਦਾ ਦੀ ਆਵਾਜ਼ ਇੰਨੀਂ ਜ਼ਿਆਦਾ ਪਸੰਦ ਆਈ ਕਿ ਉਸ ਨੇ ਸੁਨੰਦਾ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਇਹ ਵੀਡੀਓ ਖੂਬ ਵਾਇਰਲ ਹੋਈ। ਪੰਜਾਬੀਆਂ ਨੇ ਸੁਨੰਦਾ ਸ਼ਰਮਾ ਦੀ ਰੱਜ ਕੇ ਵਾਹ ਵਾਹੀ ਕੀਤੀ। ਇਸ ਤਰ੍ਹਾਂ ਸੁਨੰਦਾ ਸ਼ਰਮਾ ਦੇ ਅੰਦਰ ਗਾਉਣ ਲਈ ਆਤਮ ਵਿਸ਼ਵਾਸ ਪੈਦਾ ਹੋਇਆ ਅਤੇ 2015 'ਚ ਉਸ ਦਾ ਪਹਿਲਾ ਗਾਣਾ 'ਬਿੱਲੀ ਅੱਖ' ਰਿਕਾਰਡ ਹੋਇਆ ਤੇ ਪਹਿਲੇ ਗਾਣੇ ਨਾਲ ਸੁਨੰਦਾ ਇੰਡਸਟਰੀ 'ਚ ਸਥਾਪਤ ਹੋ ਗਈ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਪਰਿਵਾਰ 'ਚ ਸਭ ਤੋਂ ਛੋਟੀ ਹੈ ਸੁਨੰਦਾ
ਦੱਸ ਦਈਏ ਕਿ ਸੁਨੰਦਾ ਸ਼ਰਮਾ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਧੀ ਹੈ। ਇਸ ਲਈ ਹੀ ਉਹ ਸਭ ਦੀ ਲਾਡਲੀ ਵੀ ਰਹੀ ਹੈ। ਸੁਨੰਦਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਗਾਇਕੀ ਉਸ ਦਾ ਪਹਿਲਾ ਪਿਆਰ ਹੈ। ਗਾਇਕੀ ਤੋਂ ਇਲਾਵਾ ਉਸ ਨੂੰ ਖਾਣਾ ਬਣਾਉਣ ਦਾ ਵੀ ਕਾਫੀ ਸ਼ੌਕ ਹੈ। ਇਸ ਦਾ ਪਤਾ ਸੁਨੰਦਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਲੱਗਦਾ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਕੁਕਿੰਗ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਵਿਆਹ ਦੀ ਵਰ੍ਹੇਗੰਢ ਅੱਜ, ਗਾਇਕਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਫੋਟੋਆਂ