ਸੁਪਰੀਮ ਕੋਰਟ ਦੀ ਲਾਹਨਤ ਮਗਰੋਂ ਪਟਨਾ ਦੇ ਐਸਐਸਪੀ ਵਿਨੈ ਤਿਵਾਰੀ ਨੂੰ ਕੀਤਾ ਕੁਆਰੰਟੀਨ ਮੁਕਤ
ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਦੌਰਾਨ ਅਜੀਬ ਕਿਸਮ ਦਾ ਵਰਤਾਰਾ ਸਾਹਮਣੇ ਆਇਆ। ਦਰਅਸਲ ਜਾਂਚ ਦੌਰਾਨ ਮੁੰਬਈ ਪੁਲਿਸ ਤੇ ਬਿਹਾਰ ਪੁਲਿਸ ਦੀ ਖਿੱਚੋਤਾਣ ਦੇਖਣ ਨੂੰ ਮਿਲੀ। ਜਾਂਚ ਕਰਨ ਲਈ ਆਏ ਅਧਿਕਾਰੀ ਨੂੰ ਮੁੰਬਈ ਚ ਕੁਆਰੰਟੀਨ ਕਰ ਦਿੱਤਾ ਗਿਆ ਤੇ ਹੁਣ 14 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਪਟਨਾ ਜਾਣ ਦੀ ਇਜਾਜ਼ਤ ਦੇ ਦਿੱਤੀ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਦੀ ਜਾਂਚ ਕਰਨ ਮੁੰਬਈ ਪਹੁੰਚੇ ਪਟਨਾ ਦੇ ਐਸਐਸਪੀ ਵਿਨੈ ਤਿਵਾਰੀ ਨੂੰ ਬੀਐਮਸੀ ਨੇ ਪਟਨਾ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਬੀਐਮਸੀ ਨੇ ਐਤਵਾਰ ਵਿਨੈ ਤਿਵਾਰੀ ਨੂੰ ਜ਼ਬਰੀ ਕੁਆਰੰਟੀਨ ਕਰ ਦਿੱਤਾ ਸੀ। ਉਨ੍ਹਾਂ ਦੇ ਹੱਥ 'ਤੇ ਕੁਆਰੰਟੀਨ ਮੋਹਰ ਲਾ ਦਿੱਤੀ ਸੀ।
ਇਸ ਦੇ ਮੁਤਾਬਕ ਉਨ੍ਹਾਂ ਨੇ 15 ਅਗਸਤ ਤਕ ਕੁਆਰੰਟੀਨ ਰਹਿਣਾ ਸੀ। ਹੁਣ ਵਿਨੈ ਤਿਵਾਰੀ ਨੇ ਦੱਸਿਆ ਕਿ ਬੀਐਮਸੀ ਨੇ ਮੈਸੇਜ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਕੁਆਰੰਟੀਨ ਤੋਂ ਛੱਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਪਟਨਾ ਲਈ ਰਵਾਨਾ ਅੱਜ ਹੀ ਹੋਣਗੇ।
ਸੁਪਰੀਮ ਕੋਰਟ ਨੇ ਵੀ ਇਕ ਮਾਮਲੇ ਦੀ ਸੁਣਵਾਈ ਦੌਰਾਨ ਬੀਐਮਸੀ ਦੀ ਇਸ ਕਾਰਵਾਈ 'ਤੇ ਇਤਰਾਜ਼ ਜਤਾਇਆ ਸੀ। ਸੁਪਰੀਮ ਕੋਰਟ ਨੇ ਇਸ ਨੂੰ ਗਲਤ ਸੰਦੇਸ਼ ਵਾਲੀ ਗਤੀਵਿਧੀ ਦੱਸਿਆ ਸੀ।
'20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ', ਰਾਹੁਲ ਦਾ ਮੋਦੀ 'ਤੇ ਤਨਜ਼
ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਬੀਐਮਸੀ ਨੂੰ ਚਿੱਠੀ ਲਿਖੀ ਸੀ ਕਿ ਪਰ ਇਸ 'ਤੇ ਵੀ ਤੁਰੰਤ ਪ੍ਰਤੀਕਿਰਿਆ ਨਹੀਂ ਹੋਈ। ਹੁਣ ਬੀਐਮਸੀ ਨੇ ਵਿਨੇ ਤਿਵਾਰੀ ਨੂੰ ਕੁਆਰੰਟੀਨ ਤੋਂ ਰਿਹਾਅ ਕਰ ਦਿੱਤਾ ਹੈ।
ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ