Dalljiet Kaur: ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਦਾ ਟੁੱਟਣ ਜਾ ਰਿਹਾ ਦੂਜਾ ਵਿਆਹ, ਵਿਆਹ ਦੇ ਇੱਕ ਸਾਲ ਬਾਅਦ ਪਤੀ ਤੋਂ ਹੋਵੇਗੀ ਅਲੱਗ
Dalljiet Kaur Sapration: ਦਲਜੀਤ ਕੌਰ ਨੇ ਪਿਛਲੇ ਸਾਲ ਮਾਰਚ ਵਿੱਚ ਐਨਆਰਆਈ ਕਾਰੋਬਾਰੀ ਨਿਖਿਲ ਪਟੇਲ ਨਾਲ ਦੂਜਾ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਹੈ।
Dalljiet Kaur Sapration: ਦਲਜੀਤ ਕੌਰ ਨੇ ਪਿਛਲੇ ਸਾਲ ਮਾਰਚ ਵਿੱਚ ਐਨਆਰਆਈ ਕਾਰੋਬਾਰੀ ਨਿਖਿਲ ਪਟੇਲ ਨਾਲ ਦੂਜਾ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਹੈ। ਪਰ ਉਨ੍ਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਦਲਜੀਤ ਦੇ ਕਰੀਬੀ ਸੂਤਰ ਨੇ ਵੀ ਉਨ੍ਹਾਂ ਦੇ ਵੱਖ ਹੋਣ ਦਾ ਕਾਰਨ ਦੱਸਿਆ ਹੈ।
ਇੱਕ ਨਜ਼ਦੀਕੀ ਸੂਤਰ ਨੇ ETimes ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਸ਼ੁਰੂ ਵਿੱਚ ਜੋੜੇ ਦੇ ਵਿੱਚ ਸਭ ਕੁਝ ਠੀਕ ਸੀ। ਪਰ ਕੁਝ ਸਮੇਂ ਬਾਅਦ ਹੀ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਅਜਿਹੇ 'ਚ ਹੁਣ ਦੋਹਾਂ ਨੂੰ ਲੱਗਦਾ ਹੈ ਕਿ ਉਹ ਇਕ-ਦੂਜੇ ਲਈ ਨਹੀਂ ਬਣੇ ਹਨ। ਸੂਤਰ ਨੇ ਅੱਗੇ ਕਿਹਾ ਕਿ ਜੇਕਰ ਦੋਵਾਂ ਵਿਚਾਲੇ ਕੁਝ ਦਿਨਾਂ ਤੱਕ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਾਰੀ ਰਹਿੰਦੀਆਂ ਹਨ ਤਾਂ ਦਲਤਿਜ ਅਤੇ ਨਿਖਿਲ ਜਲਦੀ ਹੀ ਵੱਖ ਹੋ ਸਕਦੇ ਹਨ।
View this post on Instagram
ਦੱਸ ਦੇਈਏ ਕਿ ਦਲਜੀਤ ਕੌਰ ਇਨ੍ਹੀਂ ਦਿਨੀਂ ਭਾਰਤ 'ਚ ਹੈ। ਦੇਸ਼ ਪਰਤਣ ਤੋਂ ਬਾਅਦ ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ। ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਦਲਜੀਤ ਦੇ ਪਿਤਾ ਅਤੇ ਭਰਾ ਦਾ ਆਪਰੇਸ਼ਨ ਹੋਣਾ ਹੈ। ਇਸ ਕਾਰਨ ਉਹ ਆਪਣੇ ਬੇਟੇ ਨਾਲ ਭਾਰਤ ਆਈ ਸੀ। ਹਾਲਾਂਕਿ ਹੁਣ ਤੱਕ ਦਲਜੀਤ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਸਾਰਿਆਂ ਨੂੰ ਆਪਣੀ ਨਿੱਜਤਾ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਦਲਜੀਤ ਕੌਰ ਦਾ ਪਹਿਲਾ ਵਿਆਹ ਸ਼ਾਲੀਨ ਭਨੋਟ ਨਾਲ ਹੋਇਆ ਸੀ। ਦੋਵਾਂ ਦਾ ਇੱਕ ਬੇਟਾ ਵੀ ਹੈ। ਦਲਜੀਤ ਦੇ ਸਾਬਕਾ ਪਤੀ ਸ਼ਾਲੀਨ ਬਿੱਗ ਬੌਸ 16 'ਚ ਨਜ਼ਰ ਆਇਆ ਸੀ।