Rajnikanth: ਦਿੱਲੀ ਹਾਈਕੋਰਟ ਤੋਂ ਸੁਪਰਸਟਾਰ ਰਜਨੀਕਾਂਤ ਨੂੰ ਝਟਕਾ! ਜੇਲਰ ਫਿਲਮ ਤੋਂ ਇਸ IPL ਟੀਮ ਦੀ ਜਰਸੀ ਵਾਲਾ ਸੀਨ ਹਟਾਉਣ ਦਾ ਹੁਕਮ
Jailer Movie: ਰਜਨੀਕਾਂਤ ਦੀ ਜੇਲ੍ਹਰ ਫ਼ਿਲਮ ਵਿੱਚ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਜਰਸੀ ਦਿਖਾਈ ਗਈ ਸੀ। ਹੁਣ ਦਿੱਲੀ ਹਾਈ ਕੋਰਟ ਨੇ ਇਸ ਸੀਨ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ ।
Delhi High Court On Jailer Movie: ਹਾਲ ਹੀ 'ਚ ਰਜਨੀਕਾਂਤ ਨੇ ਲਗਭਗ 2 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਇਸ ਮੈਗਾਸਟਾਰ ਦੀ ਫਿਲਮ ਜੇਲਰ ਰਿਲੀਜ਼ ਹੋਈ। ਰਜਨੀਕਾਂਤ ਦੀ ਜੇਲਰ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਸੀ ਪਰ ਹੁਣ ਦਿੱਲੀ ਹਾਈ ਕੋਰਟ ਨੇ ਮੇਗਾਸਟਾਰ ਨੂੰ ਝਟਕਾ ਦਿੱਤਾ ਹੈ। ਅਸਲ 'ਚ ਰਜਨੀਕਾਂਤ ਦੀ ਜੇਲਰ ਫਿਲਮ 'ਚ IPL ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਜਰਸੀ ਦਿਖਾਈ ਗਈ ਹੈ। ਹੁਣ ਦਿੱਲੀ ਹਾਈਕੋਰਟ ਨੇ ਫਿਲਮ 'ਜੇਲਰ' 'ਚ ਆਈ.ਪੀ.ਐੱਲ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਜਰਸੀ ਸੀਨ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।
ਦਿੱਲੀ ਹਾਈਕੋਰਟ ਨੇ ਆਪਣੇ ਹੁਕਮ 'ਚ ਕੀ ਕਿਹਾ?
ਦਿੱਲੀ ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਰਜਨੀਕਾਂਤ ਦੀ ਜੇਲਰ ਫਿਲਮ 'ਚ ਆਈ.ਪੀ.ਐੱਲ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਜਰਸੀ ਦਿਖਾਈ ਗਈ ਹੈ, ਉਸ ਸੀਨ ਨੂੰ ਇਸ ਫਿਲਮ 'ਚੋਂ ਹਟਾਇਆ ਜਾਵੇ। ਹਾਲਾਂਕਿ ਰਜਨੀਕਾਂਤ ਦੀ ਜੇਲਰ ਫਿਲਮ ਲਈ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
The Delhi High Court has ordered Rajanikanth's Jailer movie team to remove the scene where the RCB jersey was shown. pic.twitter.com/u9S9k13uci
— Mufaddal Vohra (@mufaddal_vohra) August 28, 2023
'ਜੇਲਰ' ਫਿਲਮ ਨੇ ਬਾਕਸ ਆਫਿਸ 'ਤੇ ਕੀਤਾ ਧਮਾਲ...
ਖਾਸ ਗੱਲ ਇਹ ਹੈ ਕਿ ਰਜਨੀਕਾਂਤ ਦੀ ਜੇਲਰ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਇਸ ਫਿਲਮ ਨੇ ਰਿਲੀਜ਼ ਦੇ 17ਵੇਂ ਦਿਨ ਕਰੀਬ 5.50 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 307.70 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਜੇਕਰ ਦੁਨੀਆ ਭਰ 'ਚ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ ਦੁਨੀਆ ਭਰ 'ਚ 537.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਦੀ ਭਾਰਤੀ ਕੁਲ ਕੁਲੈਕਸ਼ਨ 354.25 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਰ ਹੁਣ ਇਹ ਫਿਲਮ ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।